Thursday, March 13

ਅਕਾਲੀ ਦੱਲ ਬਾਦਲ ਨੂੰ ਅਲਵਿਦਾ ਆਖ ਸੈਕੜੇ ਲੋਕ ਹੋਏ ਕਾਂਗਰਸ ਪਾਰਟੀ ਚ ਸ਼ਾਮਿਲ

ਲੁਧਿਆਣਾ,(ਸੰਜੇ ਮਿੰਕਾ) – ਰਾਮ ਕ੍ਰਿਸ਼ਨ ਅਰੋੜਾ,,ਅਕਾਲੀ ਦਲ ਬਾਦਲ ਹਲਕਾ ਪੂਰਬੀ ਚ ਅਕਾਲੀ ਦਲ ਨੂੰ ਉਸ ਸਮੇ ਭਾਰੀ ਝਟਕਾ ਲੱਗਾ ਜਦੋ ਇੱਕ ਪੂਰੇ ਦਾ ਪੂਰਾ ਮੁਹੱਲਾ ਜਿਸ ਨੂੰ ਅਕਾਲੀ ਦਲ ਬਾਦਲ ਦੇ ਮਜਬੂਤ ਵੋਟ ਬੈਂਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਰਿਹਾ ਹੈ ਦੇ ਵਾਸੀਆਂ ਵੱਲੋਂ ਕੌਸਲਰ ਨਰੇਸ਼ ਉੱਪਲ ਦੇ ਜਤਨਾਂ ਸਦਕਾ,ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖਦੇ ਹੋਏ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰਦੇ ਪਾਰਟੀ ਦੇ ਮਜੂਦਾ ਵਿਧਾਇਕ ਅਤੇ ਉਮੀਦਵਾਰ ਸੰਜੇ ਤਲਵਾੜ ਨੂੰ ਭਰੋਸਾ ਦਿੱਤਾ ਕਿ ਉਹ ਆਉਣ ਵਾਲੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੱਟ ਕੇ ਸਾਥ ਦੇਣਗੇ ਅਤੇ ਓਹਨਾ ਨੂੰ ਜਿਤਾਉਣ ਵਾਸਤੇ ਦਿਨ ਰਾਤ ਮੇਹਨਤ ਕਰਦੇ ਹੋਏ ਓਹਨਾ ਵੱਲੋਂ ਕੀਤੇ ਵਿਕਾਸ ਕਾਰਜਾਂ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨਗੇ ਇਸ ਸਮੇ ਮੁਹੱਲਾ ਵਿਸ਼ਾਲ ਵਿਹਾਰ ਅਤੇ ਰਾਮਦਿਤ ਨਗਰ ਦੇ ਵਿੱਚ ਆਪਣਾ ਅਸਰ ਰਸੂਖ ਰੱਖਣ ਵਾਲੇ ਸ ਗੁਰਮੀਤ ਸਿੰਘ ਮੁਲਤਾਨੀ ਦੀ ਅਗਵਾਈ ਵਿੱਚ ਸਮੁੱਚੇ ਮੁਹੱਲਾ ਨਿਵਾਸੀਆ ਦੇ ਕਾਂਗਰਸ ਪਾਰਟੀ ਚ ਸ਼ਾਮਿਲ ਹੋਣ ਤੇ ਵਿਧਾਇਕ ਸੰਜੇ ਤਲਵਾਰ ਅਤੇ ਕੌਸਲਰ ਨਰੇਸ਼ ਉੱਪਲ ਵੱਲੋਂ ਹਾਰਦਿਕ ਸਵਾਗਤ ਕਰਦਿਆਂ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਚ ਸ਼ਾਮਿਲ ਹੋਏ ਹਰ ਵਿਆਕਤੀ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਏਗਾ ਅਤੇ ਹਰ ਸਮੇਂ ਪਹਿਲ ਦੇ ਅਧਾਰ ਤੇ ਉਹਨਾਂ ਦੇ ਕੰਮ ਕੀਤੇ ਜਾਣਗੇ,ਇਸ ਸਮੇ ਸੁਲੱਖਣ ਸਿੰਘ ਨਾਮਧਾਰੀ,ਮਨਮੋਹਨ ਸਿੰਘ,ਸੁਭਾਸ਼ ਵਰਮਾ,ਰਾਮ ਕ੍ਰਿਸ਼ਨ ਅਰੋੜਾ,ਰਾਮ ਪਾਲ ,ਸੁਮੀਤ ਕੁਮਾਰ,ਗੁਲਸ਼ਨ ਕੁਮਾਰ,ਰਾਜਨ ਕੁਮਾਰ,ਦੀਪਕ ਕੁਮਾਰ,ਗਾਮਾ ਪ੍ਰਸ਼ਾਦ ਸੁਨੀਲ ਕੁਮਾਰ ਰਿੰਕੂ ਕੁਮਾਰ,ਦੀਪਕ,ਕੀਮਤੀ ਲਾਲ ਵਰਮਾ,ਸੁਮੀਤ ਮਦਾਨ,ਅਨੀਕ ਕੁਮਾਰ,ਦੇਸ ਰਾਜ,ਅਮਰ ਨਾਥ,ਵਿੱਕੀ ਸ਼ਰਮਾ,ਊਸ਼ਾ ਕੁਮਾਰੀ,ਪਰਮਜੀਤ ਕੌਰ,ਅਨੀਤਾ ਰਾਣੀ,ਗੁੱਡੀ ਦੇਵੀ,ਸੋਨੀਆ ਅਰੋੜਾ,ਸਰਿਤਾ ਦੇਵੀ,ਜੋਤੀ ਰਾਣੀ, ਮੋਨਟੂ ਸਿੰਘ,ਲੱਕੀ ਵਰਮਾ,ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਮੌਜੂਦ ਸਨ,

About Author

Leave A Reply

WP2Social Auto Publish Powered By : XYZScripts.com