Thursday, March 13

ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ) ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ

ਲੁਧਿਆਣਾ, (ਸੰਜੇ ਮਿੰਕਾ)- ਇੰਡੀਅਨ ਨੈਸ਼ਨਲ ਕਾਂਗਰਸ ਨੇ ਅੱਜ ਹੋਈਆਂ ਜ਼ਿਲ੍ਹਾ ਸਹਿਕਾਰੀ ਯੂਨੀਅਨ (ਡੀ.ਸੀ.ਯੂ.) ਦੀਆਂ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ। ਕਾਂਗਰਸ ਪਾਰਟੀ ਨੇ 8 ਵਿੱਚੋਂ 8 ਜ਼ੋਨਾਂ ‘ਤੇ ਜਿੱਤ ਹਾਸਲ ਕੀਤੀ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਅੱਜ ਜੇਤੂਆਂ ਨੂੰ ਉਨ੍ਹਾਂ ਦੀ ਇਤਿਹਾਸਕ ਜਿੱਤ ‘ਤੇ ਵਧਾਈ ਦਿੱਤੀ। ਜਗਤਾਰ ਸਿੰਘ ਨੇ ਤਿਹਾੜਾ ਮਿਲਕ ਸਭਾ ਜ਼ੋਨ ਤੋਂ ਜਿੱਤ ਪ੍ਰਾਪਤ ਕੀਤੀ, ਕੰਵਲਜੀਤ ਸਿੰਘ ਭੱਟੀ ਬਲੀਏਵਾਲ ਨੇ ਐਮ.ਪੀ.ਸੀ.ਏ.ਐਸ.ਐਸ. ਜ਼ੋਨ, ਗੁਰਜੀਤ ਸਿੰਘ ਭੂੰਦੜੀ ਐਮ.ਪੀ.ਸੀ.ਏ.ਐਸ.ਐਸ., }ੋਨ, ਰਾਜਬਲਜੀਤ ਸਿੰਘ ਅਜਨੌਦ ਐਮ.ਪੀ.ਸੀ.ਏ.ਐਸ.ਐਸ. ਜ਼ੋਨ, ਜਗੀਰ ਸਿੰਘ ਹੰਬੜਾਂ ਐਮ.ਪੀ.ਸੀ.ਏ.ਐਸ.ਐਸ. }ੋਨ, ਜਗਤਾਰ ਸਿੰਘ ਮਹਿਦੂਦਾਂ ਐਮ.ਪੀ.ਸੀ.ਏ.ਐਸ.ਐਸ. ਜ਼ੋਨ ਤੋਂ ਜੇਤੂ ਰਹੇ। ਅੱਜ ਭੱਟੀਆਂ ਬੇਟ ਐਲ/ਸੀ ਸੋਕ ਜ਼ੋਨ ਤੋਂ ਰਮਨਦੀਪ ਸਿੰਘ ਅਤੇ ਲੁਧਿਆਣਾ ਇੰਟਰ ਐਚ/ਬੀ ਜ਼ੋਨ ਤੋਂ ਅਜਮੇਲ ਸਿੰਘ ਬਿਨ੍ਹਾਂ ਮੁਕਾਬਲੇ ਦੇ ਜੇਤੂ ਰਹੇ। ਸ.ਕਰਨਜੀਤ ਸਿੰਘ ਸੋਨੀ ਗਾਲਿਬ ਨੇ ਕਿਹਾ ਕਿ ਇਹ ਜਿੱਤ ਦਰਸਾਉਂਦੀ ਹੈ ਕਿ ਲੋਕਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਮੁੱਚੀ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਲੀਡਰਸ਼ਿਪ ਵਿੱਚ ਪੂਰਾ ਭਰੋਸਾ ਹੈ। ਪਿਛਲੇ ਕਈ ਮਹੀਨਿਆਂ ਤੋਂ ਸਹਿਕਾਰਤਾ ਵਿਭਾਗ ਦੀਆਂ ਸਾਰੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਕਲੀਨ ਸਵੀਪ ਕਰਦੀ ਆ ਰਹੀ ਹੈ ਅਤੇ ਹਾਲ ਹੀ ਵਿੱਚ ਹੋਈਆਂ ਵੇਰਕਾ ਮਿਲਕ ਪਲਾਂਟ ਦੀਆਂ ਚੋਣਾਂ ਵਿੱਚ ਪਾਰਟੀ ਨੇ 12 ਵਿੱਚੋਂ 11 ਜ਼ੋਨਾਂ ਵਿੱਚ ਜਿੱਤ ਹਾਸਲ ਕੀਤੀ ਹੈ।

About Author

Leave A Reply

WP2Social Auto Publish Powered By : XYZScripts.com