Friday, May 9

ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਪੂਰਬੀ ਦੇ ਵੱਖ – ਵੱਖ ਵਾਰਡਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਦੀ ਲੜੀ ਨੂੰ ਅੱਗੇ ਵਧਾਉਦੇ ਹੋਏ

ਲੁਧਿਆਣਾ (ਸੰਜੇ ਮਿੰਕਾ)- ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਪੂਰਬੀ ਦੇ ਵੱਖ – ਵੱਖ ਵਾਰਡਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਦੀ ਲੜੀ ਨੂੰ ਅੱਗੇ ਵਧਾਉਦੇ ਹੋਏ ਅੱਜ ਵਾਰਡ ਨੰ -10 ਵਿੱਚ ਪੈਂਦੇ ਨਿਊ ਸੁਭਾਸ਼ ਨਗਰ ਦੀਆ ਵੱਖ – ਵੱਖ ਗਲੀਆ ਵਿੱਚ ਦੋ ਥਾਂਵਾ ਤੇ ਟਾਇਲਾ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ।ਇਸ ਕੰਮ ਦਾ ਉਦਘਾਟਨ ਵਿਧਾਇਕ ਸੰਜੇ ਤਲਵਾੜ ਜੀ ਦੇ ਬੇਟੇ ਕੁੰਵਰ ਤਲਵਾੜ , ਕੌਸ਼ਲਰ ਹਰਜਿੰਦਰ ਪਾਲ ਲਾਲੀ , ਕੌਸ਼ਲਰ ਨਰੇਸ਼ ਉੱਪਲ ਅਤੇ ਇਲਾਕਾ ਨਿਵਾਸਿਆ ਵੱਲੋਂ ਕੀਤਾ ਗਿਆ।ਇਸ ਮੌਕੇ ਤੇ ਕੁੰਵਰ ਤਲਵਾੜ ਨੇ ਦੱਸਿਆ ਕਿ ਇਨ੍ਹਾਂ ਗਲੀਆ ਨੂੰ ਬਨਾਉਣ ਤੇ ਲੱਗਭਗ 2.50 ਕਰੋੜ ਰੁਪਏ ਦੀ ਲਾਗਤ ਆਵੇਗੀ । ਇਨ੍ਹਾਂ ਗਲੀਆ ਵਿੱਚ ਇੰਟਰਲਾਕ ਟਾਇਲਾ ਲਗਾਉਣ ਦਾ ਕੰਮ ਕਰਵਾਇਆ ਜਾਵੇਗਾ।ਜਿਹੜਾ ਕਿ ਆਉਂਦੇ ਤਿੰਨ ਮਹੀਨਿਆ ਵਿੱਚ ਪੂਰਾ ਹੋ ਜਾਵੇਗਾ।ਇਸ ਤੋਂ ਇਲਾਵਾ ਆਉਣ ਵਾਲੇ ਕੁੱਝ ਦਿਨਾ ਵਿੱਚ ਹਲਕਾ ਪੂਰਬੀ ਦੇ ਵੱਖ – ਵੱਖ ਵਾਰਡਾ ਵਿੱਚ ਕਰੌੜਾ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ ਕੰਮਾਂ ਦੀ ਸ਼ੁਰੂਆਤ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਕੀਤੀ ਜਾਵੇਗੀ।ਇਸ ਮੋਕੇ ਤੇ ਬਲਦੇਵ ਚਾਂਦਪੂਰੀ , ਸੁਨੀਲ ਠਾਕੁਰ , ਪਾਲ ਸ਼ਰਮਾ , ਮੰਗਤ ਰਾਮ , ਨੀਰਜ ਚੋਪੜਾ , ਮੁਖਤਿਆਰ ਸੰਧੂ , ਤਨੀਸ਼ ਅਹੁਜਾ , ਗੁਰਪ੍ਰੀਤ ਗਿੱਲ , ਸ਼ਿਘਾਰਾ ਸਿੰਘ ਪ੍ਰਧਾਨ , ਅਵਤਾਰ ਸਿੰਘ , ਮਨੋਜ ਕੁਮਾਰ , ਰਾਮਜੀ , ਬਿੱਲਾ , ਸੁਰਜੀਤ ਸਿੰਘ , ਰਾਕੇਸ਼ ਰਾਣਾ , ਭੁਪਿੰਦਰ ਸਿੰਘ ਭਿੰਦਾ , ਚਰਨਦਾਸ , ਰਾਮਾਨੰਦ ਭੋਲਾ , ਹਰਜਿੰਦਰ ਸਿੰਘ ਪ੍ਰਧਾਨ , ਰਾਮ ਪਿਆਰਾ , ਪ੍ਰੇਮ ਪਰੋਥੀ , ਸਤਨਾਮ ਵਰਮਾ , ਟਿੱਕੀ , ਗੁਰਮੀਤ ਸਿੰਘ , ਹੀਰਾ ਲਾਲ ਵਰਮਾ , ਪਰਮਜੀਤ , ਲਾਡੀ , ਕੰਵਲਜੀਤ ਸਿੰਘ ਬੋਬੀ , ਕਪਿਲ ਮਹਿਤਾ , ਇਮਾਮ ਮਲਿਕ , ਦਿਨੇਸ਼ ਸ਼ਰਮਾ , ਇੰਦਰਜੀਤ ਸਿੰਘ , ਪ੍ਰਵੀਨ ਸਿੰਗਲਾ ਨਿਗਰਾਨ ਇੰਜੀ . ਨਗਰ ਨਿਗਮ , ਅਰਵਿੰਦ ਅਗਰਵਾਲ ਐਸ.ਡੀ.ਓ. ਨਗਰ ਨਿਗਮ , ਰਵਿੰਦਰ ਕੁਮਾਰ , ਦਲਬੀਰ ਸਿੰਘ , ਠਾਕੁਰ ਬੁੱਧ ਸਿੰਘ ਤੋਂ ਇਲਾਵਾ ਕਈ ਹੋਰ ਇਲਾਕਾ ਨਿਵਾਸੀ ਵੀ ਹਾਜਰ ਸਨ ।

About Author

Leave A Reply

WP2Social Auto Publish Powered By : XYZScripts.com