Friday, March 14

ਗਲਾਡਾ ਵੱਲੋਂ ਅਣ-ਅਧਿਕਾਰਤ ਪਲਾਟਾਂ/ਬਿਲਡਿੰਗਾਂ ਦੀ ਸੇਲ ਡੀਡ ਸਬੰਧੀ ਐਨ.ਓ.ਸੀ. ਜਾਰੀ ਕਰਨ ਦੇ ਨਿਰਦੇਸ਼ ਜਾਰੀ

ਲੁਧਿਆਣਾ, (ਸੰਜੇ ਮਿੰਕਾ,ਰਾਜੀਵ) – ਗਲਾਡਾ ਦੇ ਅਸਟੇਟ ਅਫ਼ਸਰ ਸ੍ਰੀ ਪ੍ਰੀਤਇੰਦਰ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਣ-ਅਧਿਕਾਰਤ ਕਲੋਨੀਆਂ ਵਿੱਚ ਪੈਂਦੇ ਅਣ-ਅਧਿਕਾਰਤ ਪਲਾਟਾਂ/ਬਿਲਡਿੰਗਾਂ (ਜੋ ਮਿਤੀ 09.08.1995 ਤੋਂ ਮਿਤੀ 19.03.2018 ਦੇ ਵਿੱਚ ਹੋਂਦ ਵਿੱਚ ਆਈਆਂ ਹਨ) ਨੂੰ ਸੇਲ ਡੀਡ ਲਈ ਐਨ.ਓ.ਸੀ. ਜਾਰੀ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸਦੇ ਤਹਿਤ ਗਲਾਡਾ ਵਿਖੇ ਅਰਜੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ। ਸ੍ਰੀ ਬੈਂਸ ਨੇ ਆਮ ਜਨਤਾ ਦੀ ਜਾਣਕਾਰੀ ਹਿੱਤ ਅੱਗੇ ਦੱਸਿਆ ਕਿ ਉਹ ਪਲਾਟਾਂ/ਬਿਲਡਿੰਗਾਂ ਨੂੰ ਵੇਚਣ ਲਈ ਐਨ.ਓ.ਸੀ. ਪ੍ਰਾਪਤ ਕਰਨ ਲਈ ਗਲਾਡਾ ਵਿਖੇ ਸਿੱਧੇ ਤੌਰ ‘ਤੇ ਆਪਣੀ ਅਰਜ਼ੀ ਪੇਸ਼ ਕਰ ਸਕਦੇ ਹਨ ਤਾਂ ਜੋ ਕਿਸੇ ਵੀ ਤਰਾਂ ਦੀ ਧੋਖੇਧੜੀ ਤੋਂ ਬਚਿਆ ਜਾ ਸਕੇ। ਬਿਨੈਕਾਰਾਂ ਵੱਲੋਂ ਪਲਾਟ/ਬਿਲਡਿੰਗ ਨੂੰ ਵੇਚਣ ਸਬੰਧੀ ਐਨ.ਓ.ਸੀ. ਲਈ ਪੇਸ਼ ਕੀਤੇ ਦਸਤਾਵੇਜਾਂ ਜਿਵੇਂ ਕਿ ਸੇਲ ਡੀਡ/ਪਾਵਰ ਆਫ ਅਟਾਰਨੀ/ ਸੇਲ ਐਗਰੀਮੈਂਟ ਜਾਂ ਵਪਾਰਕ ਉਸਾਰੀ ਦੀ ਸੂਰਤ ਵਿੱਚ ਲੀਜ਼ ਸਮੇਤ ਖਰੀਦਦਾਰ ਅਤੇ ਵੇਚਣ ਵਾਲੇ ਵੱਲੋਂ ਸਾਂਝੀ ਸਵੈ ਘੋਸ਼ਣਾ ਪੇਸ਼ ਕਰਨ ਉਪਰੰਤ ਪਲਾਟ/ਬਿਲਡਿੰਗ ਦੀ ਸੇਲ ਡੀਡ ਕਰਨ ਲਈ ਐਨ.ਓ.ਸੀ. ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਉਪਰੰਤ 2 ਮਹੀਨਿਆਂ ਦੇ ਅੰਦਰ ਅੰਦਰ ਰੈਗੂਲਾਰਈਜੇਸ਼ਨ ਪਾਲਿਸੀ 2018 ਅਧੀਨ ਜੇਕਰ ਅਰਜ਼ੀਆਂ ਸਹੀ ਪਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਅਰਜ਼ੀਆ ਦੇ ਰੈਗੂਲਾਰਾਈਜੇਸ਼ਨ ਸਰਟੀਫਿਕੇਟ ਜਾਰੀ ਕਰ ਦਿੱਤੇ ਜਾਣਗੇ।

About Author

Leave A Reply

WP2Social Auto Publish Powered By : XYZScripts.com