
ਲੁਧਿਆਣਾ (ਸੰਜੇ ਮਿੰਕਾ)-ਹਲਕਾ ਪੂਰਬੀ ਵਿੱਚ ਪੈਂਦੀ ਚੰਡੀਗੜ੍ਹ ਰੋਡ ਵਾਲੀ ਵੱਡੀ ਸੀਵਰੇਜ ਲਾਇਨ ਵਿੱਚ ਫੋਕਲ ਪੁਆਇੰਟ ਦੀਆ ਬਣਿਆ ਹੋਇਆ ਡਾਇੰਗਾ , ਵਾਸ਼ਿੰਗ ਯੂਨਿਟਾ , ਫੈਕਟਰੀਆ ਦੇ ਸੀਵਰੇਜ ਅਤੇ ਵੇਸ਼ਟ ਪਾਣੀ ਦੇ ਕੁਨੈਕਸ਼ਨਾ ਨਾਲ ਜੁੜਿਆ ਹੋਇਆ ਸੀਵਰੇਜ ਲਾਇਨਾ ਦੇ ਜੁੜੇ ਹੋਣ ਕਰਕੇ ਬਰਸਾਤਾ ਦੇ ਦਿਨਾਂ ਵਿੱਚ ਚੰਡੀਗੜ੍ਹ ਰੋਡ ਵਾਲੀ ਵੱਡੀ ਸੀਵਰੇਜ ਲਾਇਨ ਵਿੱਚੋ ਪਾਣੀ ਓਵਰ ਫਲੋਅ ਹੋ ਕੇ ਚੰਡੀਗੜ੍ਹ ਰੋਡ ਅਤੇ ਇਸ ਦੇ ਨਾਲ ਲੱਗਦੀਆ ਗਲੀਆ ਸੜਕਾਂ ਵਿੱਚ ਪਿਛਲੇ ਕਈ ਸਾਲਾ ਤੋਂ ਘੂਮੰਦਾ ਰਹਿੰਦਾ ਹੈ।ਇਸ ਪਾਣੀ ਦੇ ਸੜਕਾ ਤੇ ਆਉਣ ਨਾਲ ਬਰਸਾਤਾ ਦੇ ਦਿਨਾਂ ਵਿੱਚ ਚੰਡੀਗੜ੍ਹ ਰੋਡ ਤੋਂ ਨਿਕਲਣ ਵਾਲੇ ਲੋਕਾਂ ਆਉਣ – ਜਾਣ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਹੈ ਅਤੇ ਟ੍ਰੈਫਿਕ ਵੀ ਜਾਮ ਹੋ ਜਾਂਦਾ ਹੈ।ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਇਸ ਸੱਮਸਿਆ ਦਾ ਹੱਲ ਕਰਨ ਲਈ ਪਿਛਲੇ ਕਾਫੀ ਸਮੇਂ ਤੋਂ ਕੀਤੇ ਜਾ ਰਹੇ ਉੱਪਰਾਲਿਆ ਸਦਕਾ ਚੰਡੀਗੜ੍ਹ ਰੋਡ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਵਾਂ ਸਟੋਰਮ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਅੱਜ ਕੀਤੀ ਗਈ।ਇਸ ਕੰਮ ਦਾ ਉਦਘਾਟਨ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਕੀਤਾ ਗਿਆ।ਇਸ ਮੌਕੇ ਤੇ ਵਿਧਾਇਕ ਸੰਜੇ ਤਲਵਾੜ ਜੀ ਨੇ ਦੱਸਿਆ ਕਿ ਚੰਡੀਗੜ੍ਹ ਰੋਡ ਤੇ ਨਵਾਂ ਸਟੋਰਮ ਸੀਵਰੇਜ ਪਾਉਣ ਦਾ ਕੰਮ ਲੱਗਭਗ 5 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕਰਵਾਇਆ ਜਾਵੇਗਾ । ਇਹ ਸਟੋਰਮ ਸੀਵਰੇਜ ਪੁਲਿਸ ਕਲੋਨੀ ਚੌਕ , ਚੰਡੀਗੜ੍ਹ ਰੋਡ ਤੋਂ ਸ਼ੁਰੂ ਹੋ ਕੇ ਵਰਧਮਾਨ ਚੌਕ ਤੱਕ ਅਤੇ ਵਰਧਮਾਨ ਚੌਕ ਤੋਂ ਸੈਕਟਰ -32 , 32 – ਏ ਵਿਚੋ ਮਾਂ ਵੈਸ਼ਨੋ ਧਾਮ ਰੋਡ ਤੋਂ ਹੁੰਦਾ ਹੋਇਆ ਤਾਜਪੁਰ ਰੋਡ ਡੈਅਰੀ ਕੰਪਲੈਕਸ ਪੁਲੀ ਕੋਲ ਜਾ ਕੇ ਮੁੱਕਮਲ ਹੋਵੇਗਾ । ਵਿਧਾਇਕ ਸੰਜੇ ਤਲਵਾੜ ਜੀ ਨੇ ਇਸ ਕੰਮ ਦੀ ਪ੍ਰਵਾਨਗੀ ਦੇਣ ਲਈ ਨੈਸ਼ਨਲ ਹਾਇਵੇ ਅਥਾਰਿਟੀ ਆਫ ਇੰਡੀਆ ਦੇ ਚੇਅਰਮੈਨ ਸ . ਸੁਖਵੀਰ ਸਿੰਘ ਸੰਧੂ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਕੰਮ ਨੂੰ ਆਉਂਦੇ 03 ਮਹੀਨਿਆ ਦੇ ਵਿੱਚ – ਵਿੱਚ ਪੂਰਾ ਕਰ ਲਿਆ ਜਾਵੇਗਾ।ਇਸ ਕੰਮ ਦੇ ਪੂਰਾ ਹੋਣ ਨਾਲ ਚੰਡੀਗੜ੍ਹ ਰੋਡ ਦੇ ਆਲੇ – ਦੁਆਲੇ ਰਹਿਣ ਵਾਲੇ ਲੋਕਾਂ ਨੂੰ ਅਤੇ ਇਸ ਰੋਡ ਤੋਂ ਆਉਣ – ਜਾਣ ਵਾਲੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ । ਚੰਡੀਗੜ੍ਹ ਰੋਡ ਦਾ ਸਾਰਾ ਵਾਧੂ ਪਾਣੀ ਨਵੇਂ ਪਾਏ ਜਾਣ ਵਾਲੇ ਸਟੋਰਮ ਸੀਵਰੇਜ ਰਾਹੀ ਬੁੱਢੇ ਦਰਿਆ ਵਿੱਚ ਚੱਲਾ ਜਾਵੇਗਾ । ਜਿਸ ਨਾਲ ਬਰਸਾਤਾ ਦੇ ਦਿਨਾਂ ਵਿੱਚ ਚੰਡੀਗੜ੍ਹ ਰੋਡ ਦੇ ਆਸ – ਪਾਸ ਰਹਿਣ ਵਾਲੇ ਲੋਕਾਂ ਅਤੇ ਚੰਡੀਗੜ੍ਹ ਰੋਡ ਤੇ ਆਉਣ – ਜਾਣ ਵਾਲੇ ਲੋਕਾਂ ਦੀ ਪਿਛਲੇ ਕਾਫੀ ਸਾਲਾ ਤੋਂ ਚੱਲੀ ਆ ਰਹੀ ਸੱਮਸਿਆ ਦੂਰ ਹੋ ਜਾਵੇਗੀ।ਇਸ ਮੌਕੇ ਤੇ ਕੌਂਸਲਰ ਵਨੀਤ ਭਾਟਿਆ , ਕੌਂਸਲਰ ਉਮੇਸ਼ ਸ਼ਰਮਾ , ਕੌਂਸਲਰ ਕੁਲਦੀਪ ਜੰਡਾ , ਕੌਂਸਲਰ ਹਰਜਿੰਦਰ ਪਾਲ ਲਾਲੀ , ਕੌਂਸਲਰ ਪਤੀ ਅਸ਼ੀਸ ਟਪਾਰਿਆ , ਰਜਿੰਦਰ ਸਿੰਘ ਨਿਗਰਾਣ ਇੰਜੀ , ਨਗਰ ਨਿਗਮ , ਰਣਵੀਰ ਸਿੰਘ ਕਾਰਜਕਾਰੀ ਇੰਜੀ . ਨਗਰ ਨਿਗਮ , ਰਾਜੀਵ ਝੰਮਟ , ਪ੍ਰਵੀਨ ਸੂਦ , ਰਾਜ ਕੁਮਾਰ ਰਾਜੂ , ਮਨੋਜ ਪਾਠਕ , ਹਰਜਿੰਦਰ ਅਗਣੀਹੋਤਰੀ , ਲਵਲੀ ਮਨੋਚਾ , ਸੁਰਿੰਦਰ ਕੁਮਾਰ , ਮਨੋਜ ਸ਼ਰਮਾ ਹੈਪੀ , ਸੰਜੀਵ ਕੁਮਾਰ , ਤਨੀਸ਼ ਅਹੁਜਾ , ਮੁਖਤਿਆਰ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ । ‘