Thursday, March 13

ਨਿਫਟ ਵੱਲੋਂ ਐਪਰਲ ਡਿਜਾਈਨ (ਐਡਵਾਂਸ) ‘ਚ 5 ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ

  • 22 ਤੋਂ 26 ਨਵੰਬਰ ਤੱਕ ਆਨਲਾਈਨ ਚੱਲੇਗਾ ਇਹ ਸਮਾਗਮ

ਲੁਧਿਆਣਾ, (ਸੰਜੇ ਮਿੰਕਾ) – ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (ਨਿਫਟ) ਲੁਧਿਆਣਾ ਵੱਲੋਂ 22 ਤੋਂ 26 ਨਵੰਬਰ, 2021 ਤੱਕ ਐਪਰਲ ਡਿਜ਼ਾਈਨ (ਅਵਡਾਂਸ) ਵਿੱਚ ਪੰਜ ਰੋਜ਼ਾ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ.ਡੀ.ਪੀ.) ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਐਫ.ਡੀ.ਪੀ. ਆਲ ਇੰਡੀਆ ਕਾਉਂਸਿਲ ਆਫ਼ ਟੈਕਨੀਕਲ ਐਜੂਕੇਸ਼ਨ ਟ੍ਰੇਨਿੰਗ ਐਂਡ ਲਰਨਿੰਗ (ਅਟਲ) ਅਕੈਡਮੀ ਦੁਆਰਾ ਸਪਾਂਸਰ ਕੀਤਾ ਗਿਆ ਹੈ। ਨਿਫਟ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ ਟ੍ਰੇਨਿੰਗ ਐਂਡ ਲਰਨਿੰਗ (ਅਟਲ) ਅਕੈਡਮੀ ਦਾ ਉਦੇਸ਼ ਦੇਸ਼ ਵਿਚ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਵਿਚ ਸੰਸਥਾਵਾਂ ਦਾ ਸਹਿਯੋਗ ਕਰਨਾ ਅਤੇ ਪਹਿਰਾਵੇ ਦੇ ਡਿਜ਼ਾਇਨ ਸਮੇਤ ਖੇਤਰ ਵਿੱਚ ਸਿਖਲਾਈ ਰਾਹੀਂ ਖੋਜ, ਨਵੀਨਤਾ ਅਤੇ ਉੱਦਮਸ਼ੀਲਤਾ ਨੂੰ ਉਤਸ਼ਾਹਤ ਕਰਨ ਵਿਚ ਤਕਨੀਕੀ ਅਦਾਰਿਆਂ ਦਾ ਸਮਰਥਨ ਕਰਨਾ ਹੈ। ਉਨ੍ਹਾਂ ਕਿਹਾ ਕਿ ਅਟੱਲ ਅਕੈਡਮੀ ਪੋਰਟਲ www.aicte-india.org/atal ਅਤੇ ਫੈਸ਼ਨ ਇੰਸਟੀਚਿਊਟਸ, ਪੋਲੀਟੈਕਨਿਕਸ, ਸੀ.ਬੀ.ਐਸ.ਈ. ਸਕੂਲ ਕਿੱਤਾ ਮੁਖੀ ਅਧਿਆਪਕਾਂ, ਉਦਯੋਗ ਦੇ ਲੋਕਾਂ, ਖੋਜ ਵਿਦਵਾਨਾਂ ਆਦਿ ਦੁਆਰਾ ਫੈਕਲਟੀ ਮੈਂਬਰਾਂ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਸਰਟੀਫਿਕੇਟ ਵੰਡਣ ਤੱਕ ਦਾ ਕੰਮ ਆਨਲਾਈਨ ਕੀਤਾ ਗਿਆ ਹੈ ਜੋਕਿ ਏ.ਆਈ.ਸੀ.ਟੀ.ਈ. ਅਟਲ ਵੈੱਬ ਪੋਰਟਲ https://www.aicte-india.org/atal ‘ਤੇ 20 ਨਵੰਬਰ ਤੱਕ ਤੱਕ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਨਿਫਟ ਵਿੱਚ ਸੀਟਾਂ ਸੀਮਤ ਹਨ ਅਤੇ ਆਨ ਲਾਈਨ ਪ੍ਰੋਗਰਾਮ ਦੀ ਅਰਜ਼ੀ ਦੀ ਹੱਦ ਸਿਰਫ 200 ਹੈ ਅਤੇ ਸੀਟਾਂ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਹੀ ਉਪਲੱਬਧ ਹੋਣਗੀਆਂ। ਇਹ ਐਫ.ਡੀ.ਪੀ. ਜੂਨ, 2021 ਦੇ ਮਹੀਨੇ ਆਯੋਜਿਤ ਐਫ.ਡੀ.ਪੀ.(ਐਲੀਮੈਂਟਰੀ) ਤੋਂ ਬਾਅਦ ਰੱਖਿਆ ਗਿਆ ਹੈ। ਇਸ ਵਿੱਚ ਉਦਘਾਟਨੀ ਤੇ ਸਮਾਪਤੀ ਸੈਸ਼ਨਾਂ ਤੋਂ ਇਲਾਵਾ ਇਸ ਨੂੰ 14 ਸੈਸ਼ਨਾਂ ਵਿੱਚ ਵੰਡਿਆ ਗਿਆ ਹੈ। ਇਹ ਪ੍ਰੋਗਰਾਮ ਅਟਲ ਅਕੈਡਮੀ ਵੱਲੋਂ ਸਪਾਂਸਰ ਕੀਤਾ ਗਿਆ ਹੈ ਅਤੇ ਕੋਰਸ ਵਿਚ ਸ਼ਾਮਲ ਹੋਣ ਲਈ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈ। ਆਈ.ਆਈ.ਟੀ., ਨਵੀਂ ਦਿੱਲੀ, ਐਨ.ਆਈ.ਟੀ., ਜਲੰਧਰ, ਕੇਂਦਰੀ ਯੂਨੀਵਰਸਿਟੀ ਰਾਜਸਥਾਨ, ਨਿਫਟ ਲੁਧਿਆਣਾ ਵਰਗੀਆਂ ਪ੍ਰਮੁੱਖ ਸੰਸਥਾਵਾਂ ਦੇ ਨਾਮਵਰ  ਅਕਾਦਮਿਕ ਅਤੇ ਉਦਯੋਗਿਕ ਆਗੂ, ਐਫ.ਡੀ.ਪੀ. ਦੌਰਾਨ ਸੈਸ਼ਨਾਂ ਨੂੰ ਪੇਸ਼ ਕਰਨਗੇ। ਹਰਪ੍ਰੀਤ ਸਿੰਘ, ਕੋਆਰਡੀਨੇਟਰ, ਅਟਲ ਐਡ.ਡੀ.ਪੀ. ਅਤੇ ਕੋਰਸ ਕੋਆਰਡੀਨੇਟਰ, ਨਿਟਵੀਅਰ ਡਿਜ਼ਾਈਨ ਅਤੇ ਤਕਨਾਲੋਜੀ ਵਿਭਾਗ (ਪਹਿਲਾਂ ਫੈਸ਼ਨ ਡਿਜ਼ਾਈਨ ਨਿਟਸ) ਨੇ ਦੱਸਿਆ ਕਿ ਨਿਫਟ, ਲੁਧਿਆਣਾ ਨੇ ਪੂਰੇ ਭਾਰਤ ਤੋਂ ਪ੍ਰੋਗਰਾਮ ਲਈ ਅਰਜ਼ੀਆਂ ਪ੍ਰਾਪਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਸ ਦੇ ਫੈਕਲਟੀ ਮੈਂਬਰਾਂ ਨੂੰ ਵੀ ਸੱਦਾ ਦਿੱਤਾ ਹੈ ਤਾਂ ਜੋ ਉਹ ਐਫ.ਡੀ.ਪੀ. ਵਿਚ ਸ਼ਾਮਲ ਹੋਣ ਲਈ ਅੱਗੇ ਆਉਣ ਅਤੇ ਆਪਣੇ ਵਪਾਰ ਵਿੱਚ ਹੋਰ ਸੁਧਾਰ ਲਿਆਉਣ।

About Author

Leave A Reply

WP2Social Auto Publish Powered By : XYZScripts.com