Saturday, May 10

ਸਿਹਤ ਵਿਭਾਗ ਵੱਲੋਂ 15 ਤੋਂ 21 ਨਵੰਬਰ ਤੱਕ ਮਨਾਇਆ ਜਾ ਰਿਹਾ ਰਾਸ਼ਟਰੀ ਨਵਜਾਤ ਸਿਸ਼ੂ ਹਫ਼ਤਾ

ਲੁਧਿਆਣਾ, (ਸੰਜੇ ਮਿੰਕਾ) – ਸਿਵਲ ਸਰਜਨ ਡਾ.ਐਸ.ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਰੱਖਿਆ, ਗੁਣਵਤਾ ਅਤੇ ਸਨੇਹ ਪੂਰਨ ਸੰਭਾਲ ਹਰ ਨਵਜਾਤ ਬੱਚੇ ਦਾ ਅਧਿਕਾਰ ਹੈ ਜਿਸ ਦੇ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸਾਂ ਤਹਿਤ ਜ਼ਿਲ੍ਹੇ ਭਰ ਵਿਚ ਰਾਸ਼ਟਰੀ ਨਵਜਾਤ ਸ਼ਿਸ਼ੂ ਹਫਤਾ 15 ਤੋ 21 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਿਵਲ ਸਰਜਨ ਨੇ ਦੱਸਿਆ ਕਿ ਬੱਚੇ ਨੂੰ ਜਨਮ ਤੋ ਇਕ ਘੰਟੇ ਬਾਅਦ ਮਾਂ ਦਾ ਗਾੜ੍ਹਾ ਪੀਲਾ ਦੁੱਧ ਜਰੂਰ ਪਿਲਾਉਣਾ ਚਾਹੀਦਾ ਹੈ ਅਤੇ ਛੇ ਮਹੀਨੇ ਤੱਕ ਇਸ ਨੂੰ ਜਾਰੀ ਰੱਖਣਾ ਵੀ ਜ਼ਰੂਰੀ ਹੈ।ਉਨ੍ਹਾ ਕਿਹਾ ਕਿ ਬੱਚੇ ਦਾ ਪੰਜੀਕਰਨ ਜਰੂਰ ਕਰਵਾਇਆ ਜਾਵੇ। ਇਸ ਤੋ ਇਲਾਵਾ ਬੱਚੇ ਦਾ ਟੀਕਾਕਰਣ ਹੋਣਾ ਜਰੂਰੀ ਹੈ ਤਾਂ ਜੋ ਬੱਚੇ ਨੂੰ ਮਾਰੂ ਰੋਗਾਂ ਤੋ ਬਚਾਇਆ ਜਾ ਸਕੇ, ਬੱਚੇ ਨੂੰ ਛੇ ਮਹੀਨੇ ਦੀ ਉਮਰ ਤੋ ਬਾਅਦ ਓਪਰੀ ਖੁਰਾਕ ਤਰਲ ਅਤੇ ਠੋਸ ਰੂਪ ਵਿਚ ਦੇਣੀ ਸ਼ੁਰੂ ਕਰਨੀ ਚਾਹੀਦੀ ਹੈ। ਉਨਾਂ ਦੱਸਿਆ ਕਿ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਦੇ ਅਤੇ ਓਪਰੀ ਖੁਰਾਕ ਦਿੰਦੇ ਸਮੇ ਸਾਫ ਸੁਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਬੱਚੇ ਨੂੰ ਦਸਤ ਅਤੇ ਨਿਮੋਨੀਆ ਵਰਗੀਆਂ ਬਿਮਾਰੀਆਂ ਤੋ ਬਚਾਇਆ ਜਾ ਸਕੇ। ਡਾ. ਸਿੰਘ ਨੇ ਅੱਗੇ ਦੱਸਿਆ ਕਿ ਜੇਕਰ ਬੱਚੇ ਨੂੰ ਕਿਸੇ ਵੀ ਸਮੇ ਕੋਈ ਮੁਸ਼ਕਿਲ ਆਉਦੀ ਹੈ ਤਾਂ ਤਰੁੰਤ ਨੇੜੇ ਦੇ ਸਿਹਤ ਕੇਦਰ ਵਿਚ ਜਾਂ ਕਿ ਬੱਚੇ ਦਾ ਚੈਕਅਪ ਕਰਵਾਇਆ ਜਾਵੇ ਤਾਂ ਕਿ ਸਮੇ ਸਿਰ ਡਾਕਟਰੀ ਸਹਾਇਤਾ ਮਿਲ ਸਕੇ।

About Author

Leave A Reply

WP2Social Auto Publish Powered By : XYZScripts.com