Friday, May 9

ਮਿਊਂਸੀਪਲ ਕਰਮਚਾਰੀ ਦਲ ਵੱਲੋਂ ਮੁੱਖ ਮੰਤਰੀ ਚੰਨੀ ਦਾ ਪੁਤਲਾ ਫੂਕ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ

  • ਚੰਨੀ ਸਰਕਾਰ ਤੁਰੰਤ ਸਫ਼ਾਈ ਕਰਮਚਾਰੀ ਅਤੇ ਸੀਵਰਮੈਨਾਂ ਨੂੰ ਪੱਕਾ ਕਰਨ ਦਾ ਅੈਲਾਨ ਕਰੇ : ਦਾਨਵ /ਚੌਧਰੀ

ਲੁਧਿਆਣਾ (ਸੰਜੇ ਮਿੰਕਾ) – ਮਿਊਂਸੀਪਲ ਕਰਮਚਾਰੀ ਦਲ ਵੱਲੋਂ ਸੀਵਰਮੈਨਾਂ ਅਤੇ ਸਫਾਈ ਕਰਮਚਾਰੀਆਂ ਨੂੰ ਪੱਕਾ ਨਾ ਕਰਨ ਦੇ ਵਿਰੋਧ ਵਿੱਚ ਲਗਾਤਾਰ ਸੰਘਰਸ਼ ਜਾਰੀ ਹੈ ਇਸੇ ਲੜੀ ਤਹਿਤ ਮਿਊਂਸੀਪਲ ਕਰਮਚਾਰੀ ਦਲ ਦੇ ਚੇਅਰਮੈਨ ਅਤੇ ਪ੍ਰਧਾਨ ਚੌਧਰੀ ਯਸ਼ਪਾਲ ਦੀ ਅਗਵਾਈ ਵਿੱਚ ਯੂਨੀਅਨ ਵੱਲੋਂ ਜਿਥੇ ਅੱਜ ਲਗਾਤਾਰ ਤੀਜੇ ਦਿਨ ਨਗਰ ਨਿਗਮ ਜ਼ੋਨ ਏ ਦੇ ਸਾਹਮਣੇ ਗੇਟ ਰੈਲੀ ਕੀਤੀ ਗਈ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਵੀ ਫੂਕਿਆ ਗਿਆ । ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ , ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਅਤੇ ਯੂਨੀਅਨ ਦੇ ਜਨਰਲ ਸਕੱਤਰ ਲਵ ਦ੍ਰਾਵਿਡ਼ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਵਿਜੇ ਦਾਨਵ ਨੇ ਕਿਹਾ ਕਿ ਜਿੱਥੇ ਚੰਨੀ ਸਰਕਾਰ ਵੱਲੋਂ ਬਾਕੀ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਉਥੇ ਹੀ ਨਗਰ ਨਿਗਮ ਦੇ ਸਫਾਈ ਕਰਮਚਾਰੀ ਸੀਵਰਮੈਨ ਅਤੇ ਹੋਰ ਦਰਜਾ ਚਾਰ ਕਰਮਚਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਨਾ ਕਰਨਾ ਸ਼ਰ੍ਹੇਆਮ ਉਨ੍ਹਾਂ ਦੇ ਹੱਕਾਂ ਨਾਲ ਧੱਕਾ ਹੈ । ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਸੇ ਸ਼ਾਸਕ ਨੇ ਆਪਣੀ ਪਰਜਾ ਨਾਲ ਧੱਕਾ ਕੀਤਾ ਹੈ ਤਾਂ ਉਸ ਦਾ ਅੰਤ ਮਾੜਾ ਹੀ ਹੋਇਆ ਹੈ । ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਖ਼ਿਲਾਫ਼ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰਾਉਣ ਦੀ ਜੰਗ ਵੱਡੇ ਪੱਧਰ ਤੇ ਲੜੀ ਜਾਵੇਗੀ ਅਤੇ ਮੰਗਲਵਾਰ ਨੂੰ ਨਿਗਮ ਮੁਲਾਜ਼ਮਾਂ ਵੱਲੋਂ ਨਗਰ ਨਿਗਮ ਦਾ ਗੇਟ ਵੀ ਬੰਦ ਕੀਤਾ ਜਾਵੇਗਾ ਤਾਂ ਜੋ ਨਿਗਮ ਪ੍ਰਸ਼ਾਸਨ ਤਕ ਨਿਗ੍ਹਾ ਮੁਲਾਜ਼ਮਾਂ ਦੀ ਆਵਾਜ਼ ਪਹੁੰਚ ਸਕੇ । ਇਸ ਮੌਕੇ ਚੌਧਰੀ ਯਸ਼ਪਾਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਵਿੱਚ ਸਫ਼ਾਈ ਸੇਵਕਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਅੱਜ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤੇ ਚਰਨਜੀਤ ਸਿੰਘ ਚੰਨੀ ਆਪ ਮੰਤਰੀ ਸਨ ਉਨ੍ਹਾਂ ਵੱਲੋਂ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਸਮਰਥਨ ਕੀਤਾ ਗਿਆ ਸੀ ਪ੍ਰੰਤੂ ਹੁਣ ਜਦੋਂ ਚਰਨਜੀਤ ਸਿੰਘ ਚੰਨੀ ਆਪ ਮੁੱਖ ਮੰਤਰੀ ਹਨ ਤਾਂ ਉਹ ਆਪਣੀ ਸਰਕਾਰ ਵਿਚ ਸਫਾਈ ਕਰਮਚਾਰੀ ਸੀਵਰਮੈਨ ਅਤੇ ਸਮੂਹ ਨਿਗਮ ਮੁਲਾਜ਼ਮਾਂ ਨੂੰ ਧੱਕਾ ਨਾ ਕਰ ਕੇ ਉਨ੍ਹਾਂ ਨਾਲ ਸ਼ਰ੍ਹੇਆਮ ਧੱਕਾ ਕਰ ਰਹੇ ਹਨ । ਇਸ ਮੌਕੇ ਸੰਬੋਧਨ ਕਰਦੇ ਹੋਏ ਹਰਭਜਨ ਸਿੰਘ ਡੰਗ ਅਤੇ ਗੁਰਦੀਪ ਗੋਸ਼ਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਸਫਾਈ ਕਰਮਚਾਰੀ ਸੀਵਰਮੈਨ ਤੇ ਨਿਗਮ ਮੁਲਾਜ਼ਮਾਂ ਦੀ ਲੜਾਈ ਨੂੰ ਆਪ ਮੂਹਰੇ ਹੋ ਕੇ ਲੜਿਆ ਜਾਵੇਗਾ ਅਤੇ ਇਸ ਲਈ ਜੇਕਰ ਉਨ੍ਹਾਂ ਨੂੰ ਡਾਂਗਾਂ ਵੀ ਖਾਣੀਆਂ ਪਈਆਂ ਜੇ ਸਰਕਾਰ ਦਾ ਤਸ਼ੱਦਦ ਵੀ ਝੱਲਣਾ ਪਿਆ ਇਸ ਤੋਂ ਪਿੱਛੇ ਨਹੀਂ ਹਟਣਗੇ । ਇਸ ਮੌਕੇ ਲਵ ਦ੍ਰਾਵਿਡ਼ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਜਾਣਨਾ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਨਿਗ੍ਹਾ ਮੁਲਾਜ਼ਮਾਂ ਨੂੰ ਕਿਉਂ ਪੱਕਾ ਨਹੀਂ ਕਰ ਰਹੀ ਹੈ ਜਦੋਂ ਕਿ ਬਾਕੀ ਮੁਲਾਜ਼ਮਾਂ ਨੂੰ ਗਰਮੀ ਸਰਦੀ ਮੀਂਹ ਲੱਗਦਾ ਹੈ ਪ੍ਰੰਤੂ ਸਫ਼ਾਈ ਕਰਮਚਾਰੀ ਬਿਨਾਂ ਗਰਮੀ ਸਰਦੀ ਅਤੇ ਮੀਂਹ ਦੀ ਪ੍ਰਵਾਹ ਕੀਤੇ ਹੋਏ ਆਪਣੇ ਕੰਮਾਂ ਤੇ ਪਹੁੰਚਦੇ ਹਨ ਪ੍ਰੰਤੂ ਫਿਰ ਵੀ ਜਰਨੀ ਸਰਕਾਰ ਵੱਲੋਂ ਉਨ੍ਹਾਂ ਨੂੰ ਪੱਕਾ ਨਾ ਕਰਨਾ ਮੁਲਾਜ਼ਮਾਂ ਦੇ ਹਿੱਤਾਂ ਦਾ ਘਾਣ ਹੈ । ਇਸ ਮੌਕੇ ਯੂਨੀਅਨ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਮੰਗਲਵਾਰ ਨੂੰ ਯੂਨੀਅਨ ਵੱਲੋਂ ਲੋਕਲ ਬਾਡੀ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ । ਇਸ ਮੌਕੇ ਦੇਵ ਰਾਜ ਅਸੁਰ , ਮਹਿਕ ਸਿੰਘ ਚੌਹਾਨ , ਸੁਧੀਰ ਧਾਰੀਵਾਲ , ਅਕਸ਼ੇ ਰਾਜ , ਦੀਪੂ ਘਈ , ਕਰਨ ਵੜੈਚ , ਬਲਵੀਰ ਸਿੰਘ, ਅਸ਼ਵਨੀ ਕਾਕਾ , ਬਨਾਰਸੀ ਲੰਬੜਦਾਰ , ਸਨੀ ਬਾਲੂ , ਵਿਜੇ ਚੌਹਾਨ , ਸੰਨੀ ਪਬਮੇ , ਅਜੇ ਲੋਹਟ , ਤਰਸੇਮ ਕੁਮਾਰ , ਸੁਨੀਲ ਹੰਸ , ਕਨੋਜ ਦਾਨਵ ਆਦਿ ਹਾਜ਼ਰ ਸਨ

About Author

Leave A Reply

WP2Social Auto Publish Powered By : XYZScripts.com