Sunday, May 11

ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਵਿਜੀਲੈਂਸ ਜਾਗਰੂਕਤਾਹਫ਼ਤਾ ਆਯੋਜਿਤ

ਲੁਧਿਆਣਾ, (ਸੰਜੇ ਮਿੰਕਾ) – ਕਰਮਚਾਰੀ ਰਾਜ ਬੀਮਾ ਨਿਗਮ, ਲੁਧਿਆਣਾ ਦੇ ਉਪ ਖੇਤਰੀ ਦਫਤਰ ਅਤੇ ਅਧੀਨ ਸ਼ਾਖਾ ਦਫਤਰਾਂ ਵਿਖੇ 26-10-2021ਤੋਂ 01-11-2021ਤੱਕ ਵਿਜੀਲੈਂਸ ਜਾਗਰੁਕਤਾ ਸਪਤਾਹਆਯੋਜਿਤ ਕੀਤਾ ਗਿਆ। ਇਸ ਸਾਲ ਵਿਜੀਲੈਂਸ ਜਾਗਰੂਕਤਾਸਪਤਾਹਦਾ ਥੀਮ ‘ਸੁਤੰਤਰ ਭਾਰਤ @ 75: ਸਤਯ ਨਿਸ਼ਠਾ ਨਾਲ ਆਤ ਨਿਰਭਰਤਾ’ ਸੀ। ਵਿਜੀਲੈਂਸ ਸਪਤਾਹ ਦੀ ਸ਼ੁਰੂਆਤ 26-10-2021ਨੂੰ ਸਵੇਰੇ 11:00 ਵਜੇ ਉਪ-ਖੇਤਰੀ ਦਫ਼ਤਰ, ਲੁਧਿਆਣਾ ਵਿਖੇ ਇਮਾਨਦਾਰੀ ਦੇ ਵਾਅਦੇ ਨਾਲਸ਼ੁਰੂਕੀਤੀ ਗਈ ਅਤੇ 28-10-2021ਨੂੰ ਉਪ ਖੇਤਰੀ ਦਫ਼ਤਰ, ਲੁਧਿਆਣਾ ਵਿਖੇ ਕੰਡਕਟ ਮੈਨੂਅਲ – ਕੀ ਕਰੋ ਅਤੇ ਕੀ ਨਾ ਕਰੋ ਦੇ ਵਿਸ਼ੇ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ  ਜਿਸ ਵਿੱਚ ਕਈ ਕਰਮਚਾਰੀਆਂ ਨੂੰ ਕੰਡਕਟ ਰੂਲਜ਼ ਬਾਰੇ ਚਾਨਣਾ ਪਾਇਆ.  ਇਸ ਮੌਕੇ ਡਿਪਟੀ ਡਾਇਰੈਕਟਰ (ਇੰਚਾਰਜ) ਸ਼੍ਰੀ ਸੁਨੀਲ ਕੁਮਾਰ ਯਾਦਵ ਨੇ ਆਪਣੇ ਸੰਬੋਧਨ ਵਿੱਚ ਸਰਕਾਰੀ ਸੇਵਾਦਾਰ ਨੂੰ ਆਪਣੇ ਨਿੱਜੀ ਜੀਵਨ ਵਿੱਚ ਇਮਾਨਦਾਰੀ ਦਾ ਸੱਦਾ ਦਿੱਤਾ। ਇਸ ਸਪਤਾਹ ਦੌਰਾਨ 29-10-2021ਨੂੰ ਸੁਵਿਧਾ ਸਮਾਗਮ ਦੇ ਨਾਲ-ਨਾਲ ਇੱਕ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਜੇਤੂ ਪ੍ਰਤੀਯੋਗੀਆਂ ਨੂੰ ਇਨਾਮ ਵੀ ਦਿੱਤੇ ਗਏ।

About Author

Leave A Reply

WP2Social Auto Publish Powered By : XYZScripts.com