- ਦੱਖਣੀ ਹਲਕੇ ਦੇ ਚੁਣੇ ਨੁਮਾਇੰਦੇ ਵਿਕਾਸ ਚ ਰੁਕਾਵਟ ਬਣ ਰਹੇ ਹਨ
- ਚੰਨੀ ਦੀ ਸੋਚ ਅਤੇ ਉਨਾਂ ਦੀ ਸਪਸ਼ਟ ਨੀਤੀ ਅਤੇ ਨੀਅਤ ਪੰਜਾਬ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ
ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ )- ਪੰਜਾਬ ਰਾਜ ਵਿਕਾਸ ਨਿਗਮ ਦੇ ਚੇਅਰਮੈਨ ਕਿ੍ਰਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਲੁਧਿਆਣਾ ਦੀ ਇੰਡਸਟਰੀ ਨੇ ਭਾਰਤ ਦੀ ਵਿਸ਼ਵ ਭਰ ਅੰਦਰ ਵੱਖਰੀ ਪਹਿਚਾਣ ਬਣਾਈ ਹੈ। ਉਨਾਂ ਕਿਹਾ ਕਿ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੌਥਾ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰ ਸਮਿਟ 2021 ਲੁਧਿਆਣੇ ਦੇ ਹਰ ਖੇਤਰ ਨਾਲ ਸਬੰਧਤ ਦੀ ਹਰ ਖੇਤਰ ਉਦਯੋਗਪਤੀਆਂ ਨਾਲ ਮੀਟਿੰਗ ਕਰਕੇ ਇੰਡਸਟਰੀ ਦੀ ਨੁਹਾਰ ਬਦਲਣ ਲਈ ਵੱਡਾ ਉਪਰਾਲਾ ਕਰ ਰਹੇ ਹਨ ਜੋ ਕਿ ਸ਼ਲਾਘਾਯੋਗ ਹੈ। ਉਨਾਂ ਕਿਹਾ ਕਿ ਆਪ ਅਤੇ ਅਕਾਲੀ ਜੋ ਉਦਯੋਗਪਤੀਆਂ ਨਾਲ ਮੀਟਿੰਗ ਕਰ ਕੇ ਹਵਾਈ ਪਿਲਾਓ ਫੋਕੇ ਵਾਅਦੇ ਹੀ ਕਰ ਰਹੇ ਹਨ ਜਦਕਿ ਸਨਅਤਕਾਰਾਂ ਲਈ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਅਤੇ ਸਵਰਗਵਾਸੀ ਮੁੱਖ ਮੰਤਰੀ ਬੇਅੰਤ ਸਿੰਘ ਦਾ ਅਹਿਮ ਰੋਲ ਰਿਹਾ ਹੈ। ਉਨਾਂ ਕਿਹਾ ਕਿ ਉਦਯੋਗਪਤੀਆਂ ਨੂੰ ਘੱਟ ਰੇਟ ਤੇ ਪਲਾਟ ਦੇਣਾ ,ਗਿੱਲ ਰੋਡ ਤੇ ਜ਼ਮੀਨ ਦੇਣਾ ਸਭ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੀ ਦੇਣ ਹੈ ॥ ਬਾਵਾ ਨੇ ਗੁਰਕੀਰਤ ਸਿੰਘ ਕੋਟਲੀ ਨੂੰ ਉਦਯੋਗ ਮੰਤਰੀ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ । ਸਰਦਾਰ ਬੇਅੰਤ ਸਿੰਘ ਦਾ ਪੋਤਰਾ ਹੋਣ ਨਾਤੇ ਉਹ ਲੁਧਿਆਣਾ ਨਾਲ ਨੇਡਓਿਂ ਜੁੜੇ ਹੋਏ ਹਨ। ਇਸ ਲਈ ਅੱਜ ਹਰ ਸਨਅਤਕਾਰ ਉਨਾਂ ਨੂੰ ਨੇੜੇ ਤੋਂ ਜਾਣਦਾ ਹੈ ਅਤੇ ਆਪਣੀ ਗੱਲ ਮਿਲ ਕੇ ਕਰਦਾ ਹੈ ।