Wednesday, March 12

ਓਬਰਾਏ ਪਰਿਵਾਰ ਵਲੋਂ ਆਪਣੇ ਪਿਤਾ ਸਵ. ਨਰਿੰਦਰ ਸਿੰਘ ਕਾਲਾ ਵਲੋਂ ਆਰੰਭੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਨੂੰ ਅੱਗੇ ਜਾਰੀ ਰੱਖਦਿਆ ਹੋਇਆ, ਗੁਰੁ ਰਾਮਦਾਸ ਜੀ ਦੇ ਆਗਮਨ ਪੁਰਬ ਨੂੰ ਮਨਾਇਆ ਗਿਆ

ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ )- ਸ਼ਹਿਰ ਦੇ ਨਾਮਵਰ ਵਪਾਰੀ ਓਬਰਾਏ ਪਰਿਵਾਰ ਵਲੋਂ ਆਪਣੇ ਪਿਤਾ ਸਵ. ਨਰਿੰਦਰ ਸਿੰਘ ਕਾਲਾ ਵਲੋਂ ਆਰੰਭੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਨੂੰ ਅੱਗੇ ਜਾਰੀ ਰੱਖਦਿਆ ਹੋਇਆ, ਗੁਰੁ ਰਾਮਦਾਸ ਜੀ ਦੇ ਆਗਮਨ ਪੁਰਬ ਨੂੰ ਮਨਾਇਆ ਗਿਆ। ਜਿਸ ਵਿੱਚ ਗੁਰੂ ਘਰ ਦੇ ਕੀਰਤਨੀਆਂ ਤੋਂ ਇਲਾਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਸਿੰਘ ਸਾਹਿਬ ਵਲੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਅਤੇ ਉਹਨਾਂ ਦੀਆ ਸਿੱਖਿਆਵਾਂ ਦਾ ਕਥਾ ਦੇ ਰੂਪ ਵਿੱਚ ਵਰਣਨ ਕੀਤਾ ਗਿਆ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਓਬਰਾਏ ਪਰੀਵਾਰ ਵਲੋਂ ਵਿਸ਼ੇਸ਼ ਕਰਕੇ ਪਹੁੰਚੇ ਜੱਥੇਦਾਰ ਜੀ ਦਾ ਧੰਨਵਾਦ ਕੀਤਾ ਅਤੇ ਆਈਆਂ ਸਮੁੱਚੀਆਂ ਸੰਗਤਾਂ ਨੂੰ ਜੀ ਆਇਆਂ ਆਖਿਆ, ਇਸ ਮੌਕੇ ਮਨਪ੍ਰੀਤ ਸਿੰਘ ਬੰਟੀ, ਕੰਵਲਜੀਤ ਸਿੰਘ ਬੌਬੀ ਹਰਵਿੰਦਰ ਸਿੰਘ ਬੋਨੀ, ਗੁਰਮੀਤ ਸਿੰਘ ਮੀਤਾ, ਮਾਤਾ ਇੰਦਰਜੀਤ ਕੌਰ ਜੀ ਅਤੇ ਇਲਾਕੇ ਦੀ ਸੰਗਤ ਵਲੋਂ ਸਿੰਘ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਜੀਤ ਸਿੰਘ ਧੰਜਲ, ਗੁਰਪ੍ਰੀਤ ਸਿੰਘ ਆਦਿ ਮਜੂਦ ਹੋਏ।

About Author

Leave A Reply

WP2Social Auto Publish Powered By : XYZScripts.com