ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ )- ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ ਫੇਰੀ ਦੌਰਾਨ ਸੀਨੀਅਰ ਅਕਾਲੀ ਆਗੂ ਅਤੇ ਵਪਾਰੀ ਵਰਗ ਦੇ ਨੇਤਾ ਮਨਪ੍ਰੀਤ ਸਿੰਘ ਬੰਟੀ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਮਨਪ੍ਰੀਤ ਬੰਟੀ ਅਤੇ ਉਨ੍ਹਾਂ ਦੇ ਪਰਿਵਾਰ ਅਤੇS. ਮਹੇਸ਼ਇੰਦਰ ਸਿੰਘ ਗਰੇਵਾਲ , ਜੱਥੇਦਾਰ ਹੀਰਾ ਸਿੰਘ ਗਾਬੜੀਆ, ਬਾਬਾ ਅਜੀਤ ਸਿੰਘ, ਭਾਈ ਗੁਰਚਰਨ ਸਿੰਘ ਗਰੇਵਾਲ, ਪ੍ਰਿਤਪਾਲ ਸਿੰਘ ਪ੍ਰਧਾਨ, ਹਰੀਸ਼ ਰਾਏ ਢਾਂਡਾ, ਗੁਰਦੀਪ ਸਿੰਘ ਗੋਸ਼ਾ, ਕੁਲਜੀਤ ਸਿੰਘ ਧੰਜਲ, ਗੁਰਪ੍ਰੀਤ ਸਿੰਘ ਮਸੌਣ, ਦਵਿੰਦਰ ਸਿੰਘ ਜੋਤੀ ਵਲੋਂ ਸੁਖਬੀਰ ਬਾਦਲ ਦਾ ਨਿੱਘਾ ਸਵਾਗਤ ਕਰਦਿਆਂ, ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਸ.ਬਾਦਲ ਨੇ ਅਕਾਲ ਮਾਰਕੀਟ ਵਪਾਰੀ ਵਰਗ ਦੀਆਂ ਹੋਈਆਂ ਚੋਣਾਂ ਦੌਰਾਨ ਮਨਪ੍ਰੀਤ ਬੰਟੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬਹੁਮਤ ਹਾਸਿਲ ਕਰਦਿਆਂ ਜਿੱਤ ਪ੍ਰਾਪਤ ਕਰਨ ਲਈ ਵਧਾਈ ਵੀ ਦਿੱਤੀ।ਜਿਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਆ ਰਹੀਆਂ ਚੋਣਾਂ ਲਈ ਜ਼ੋਰ ਸ਼ੋਰ ਨਾਲ ਪਾਰਟੀ ਦਾ ਪ੍ਰਚਾਰ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਤੇ ਜੋਰ ਦਿੱਤਾ।ਇਸ ਮੌਕੇ ਬਾਦਲ ਨੇ ਕਿਹਾ ਕਿ ਝੂਠੀਆਂ ਸੌਂਹਾਂ ਖਾਣ ਵਾਲੇ ਅਤੇ ਝੂਠੇ ਵਾਅਦੇ ਕਰਨ ਵਾਲੇ ਕਾਂਗਰਸੀ ਕਦੇ ਵੀ ਪੰਜਾਬ ਹਿਤੈਸ਼ੀ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਕੇਵਲ ਪੰਜਾਬੀ ਹੀ ਸਮਝ ਸਕਦਾ ਹੈ ਨਾ ਕਿ ਦਿੱਲੀ ਦੀ ਵਿੱਚ ਬੈਠਾ ਰਾਜਨੀਤੀ ਕਰਨ ਵਾਲਾ। ਇਸ ਮੌਕੇ ਬੰਟੀ ਨੇ ਵੀ ਵਿਸਵਾਸ਼ ਦਿਵਾਇਆ ਕਿ ਕਾਂਗਰਸ ਦੀਆਂ ਨੀਤੀਆਂ ਤੋਂ ਦੁਖੀ ਹੋਇਆ ਹਰ ਵਰਗ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚਹੁੰਦਾ ਹੈ ਤੇ ਇਸ ਵਾਰ ਅਕਾਲੀ ਦਲ ਹੀ ਸਰਕਾਰ ਬਣੇਗੀ।
Previous Articleएमबीडी नियोपोलिस मॉल ने अपनी 11वीं वर्षगाँठ भव्य रूप में मनाई
Next Article ਸਿਹਤ ਵਿਭਾਗ ਵੱਲੋਂ ਕੱਲ੍ਹ ਵਿਸ.ਵ ਆਇਓਡੀਨ ਦਿਵਸ ਮਨਾਇਆ ਗਿਆ