Friday, May 9

ਹਲਕਾ ਪੂਰਬੀ ਵਿੱਚ ਪੈਂਦੇ ਸੁੰਦਰ ਨਗਰ ਮੰਡਲ ਕਾਕੋਵਾਲ ਬਿਜਲੀ ਘਰ ਵਾਰਡ ਨੰ -05 ਵਿੱਚ ਪੰਜਾਬ ਸਰਕਾਰ ਵੱਲੋਂ 02 ਕਿਲੋਵਾਟ ਲੋਡ ਤੱਕ ਦੇ ਘਰੇਲੂ ਖਪਤਕਾਰਾਂ ਦੇ ਬਿਜਲੀ ਦੇ ਬਿੱਲਾ ਦਾ ਬਕਾਇਆ ਮੁਆਫ ਕਰਨ ਸਬੰਧੀ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਉਦਘਾਟਨ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਕੀਤਾ ਗਿਆ

ਲੁਧਿਆਣਾ (ਸੰਜੇ ਮਿੰਕਾ)- ਹਲਕਾ ਪੂਰਬੀ ਵਿੱਚ ਪੈਂਦੇ ਸੁੰਦਰ ਨਗਰ ਮੰਡਲ ਕਾਕੋਵਾਲ ਬਿਜਲੀ ਘਰ ਵਾਰਡ ਨੰ -05 ਵਿੱਚ ਪੰਜਾਬ ਸਰਕਾਰ ਵੱਲੋਂ 02 ਕਿਲੋਵਾਟ ਲੋਡ ਤੱਕ ਦੇ ਘਰੇਲੂ ਖਪਤਕਾਰਾਂ ਦੇ ਬਿਜਲੀ ਦੇ ਬਿੱਲਾ ਦਾ ਬਕਾਇਆ ਮੁਆਫ ਕਰਨ ਸਬੰਧੀ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਉਦਘਾਟਨ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਕੀਤਾ ਗਿਆ।ਕੈਂਪ ਦੇ ਸ਼ੁਰੂ ਵਿੱਚ ਡਿਪਟੀ ਚੀਫ ਇੰਜੀਨੀਅਰ ਹਲਕਾ ਪੂਰਬੀ ਜਗਦੇਵ ਸਿੰਘ ਹਾਂਸ ਵੱਲੋਂ ਆਏ ਹੋਏ ਮੁੱਖ ਮਹਿਮਾਨ ਅਤੇ ਸਾਰੇ ਖਪਤਕਾਰਾਂ ਨੂੰ ਜੀ ਆਇਆ ਆਖਿਆ ਗਿਆ।ਇਸ ਮੌਕੇ ਤੇ ਇਲਾਕੇ ਦੇ ਕੌਂਸਲਰ ਸੁਖਦੇਵ ਬਾਵਾ , ਮੋਨੂੰ ਖਿੰਡਾ ਕੌਸਲਰ , ਹੈਪੀ ਰੰਧਾਵਾ ਕੌਂਸਲਰ , ਜਗਦੀਸ਼ ਲਾਲ ਵਾਰਡ ਇੰਚਾਰਜ , ਚੀਫ ਇੰਜੀਨੀਅਰ ਸੈਂਟਰਲ ਜੋਨ ਪੀ.ਐਸ.ਪੀ.ਸੀ.ਐਲ. ਭੁਪਿੰਦਰ ਖੋਸਲਾ , ਡਿਪਟੀ ਚੀਫ ਇੰਜੀਨੀਅਰ ਹਲਕਾ ਪੂਰਬੀ ਜਗਦੇਵ ਸਿੰਘ ਹਾਂਸ , ਸੀਨੀਅਰ ਕਾਰਜਕਾਰੀ ਇੰਜੀਨੀਅਰ ਸੁੰਦਰ ਨਗਰ ਮੰਡਲ ਬਲਜਿੰਦਰ ਸਿੰਘ ਸਿੱਧੂ , ਸਹਾਇਕ ਕਾਰਜਕਾਰੀ ਇੰਜੀਨੀਅਰ ਖੁਸ਼ਵਿੰਦਰ ਸੂਦ , ਸ . ਨਿਰਪਾਲ ਸਿੰਘ , ਸੁਸ਼ੀਲ ਕੁਮਾਰ ਅਤੇ ਸਮੂਹ ਸਟਾਫ ਸੁੰਦਰ ਨਗਰ ਮੰਡਲ ਲੁਧਿਆਣਾ ਹਲਕਾ ਪੂਰਬੀ ਵੱਲੋਂ ਖਪਤਕਾਰਾਂ ਦੇ ਬਿਜਲੀ ਬਕਾਇਆ ਬਿੱਲਾ ਦੀ ਮੁਆਫੀ ਸਬੰਧੀ ਫਾਰਮ ਭਰਵਾਏ ਗਏ।ਖਪਤਕਾਰਾਂ ਨੂੰ ਇਸ ਸਕੀਮ ਸਬੰਧੀ ਜਾਗਰੂਕ ਕੀਤਾ ਗਿਆ।ਇਸ ਦੌਰਾਨ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਇਲਾਕਾ ਨਿਵਾਸਿਆ ਨੂੰ ਭਰੋਸਾ ਦਿਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਬਿਜਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਵੇਂ ਗਰੀਡ ਾ ਦੀ ਉਸਾਰੀ ਕਰਵਾਈ ਜਾ ਰਹੀ ਹੈ । ਇਸ ਸਕੀਮ ਤਹਿਤ ਸੁੰਦਰ ਨਗਰ ਮੰਡਲ ਅਧੀਨ ਪੈਂਦੇ ਲੱਗਭਗ 50 ਹਜਾਰ ਖਪਤਕਾਰਾਂ ਦਾ ਲੱਗਭਗ 58 ਕ੍ਰੋੜ ਦਾ ਬਿਜਲੀ ਬਕਾਇਆ ਮੁਆਫ ਕੀਤਾ ਗਿਆ ਚੀਫ ਇੰਜੀਨੀਅਰ ਸਾਹਿਬ ਨੇ ਖਪਤਕਾਰਾਂ ਨੂੰ ਬਿਜਲੀ ਨੂੰ ਸੰਜਮ ਅਤੇ ਸਹੀ ਢੰਗ ਨਾਲ ਵਰਤੋਂ ਕਰਨ ਲਈ ਵੀ ਪਰੇਰਿਤ ਕੀਤਾ।ਇਲਾਕੇ ਦੇ ਵੱਖ – ਵੱਖ ਕੌਂਸਲਰਾਂ ਵੱਲੋਂ ਖਪਤਕਾਰਾ ਸੰਬੋਧਨ ਕੀਤਾ ਗਿਆ।ਕੈਂਪ ਦੀ ਸਮਾਪਤੀ ਕਰਦੇ ਹੋਏ ਸੀਨੀਅਰ ਇੰਜੀਨੀਅਰ ਸੁੰਦਰ ਨਗਰ ਮੰਡਲ ਬਲਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਆਏ ਮਹਿਮਾਨਾ ਅਤੇ ਖਪਤਕਾਰਾਂ ਦਾ ਧੰਨਵਾਦ ਕੀਤਾ ਗਿਆ ।

About Author

Leave A Reply

WP2Social Auto Publish Powered By : XYZScripts.com