ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਪੂਰਬੀ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਜਾਦੀ ਤੋਂ ਬਾਅਦ ਖੋਲੇ ਜਾ ਰਹੇ ਨਵੇ ਸਰਕਾਰੀ ਕਾਲਜ ਈਸਟ ਦੀ ਬਿਲਡਿੰਗ ਦੇ ਪੂਰੇ ਹੋ ਚੁੱਕੇ ਕੰਮ ਤੋਂ ਬਾਅਦ ਬਿਲਡਿੰਗ ਵਿੱਚ ਨਵੇਂ ਫਰਨੀਚਰ ਦੀ ਖਰੀਦ ਕਰਨ ਲਈ ਅੱਜ ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਦੀ ਪ੍ਰਿਸਿਪਲ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ 40 ਲੱਖ ਰੁਪਏ ਦਾ ਚੈਕ ਭੇਟ ਕੀਤਾ।ਇਸ ਮੋਕੇ ਤੇ ਵਿਧਾਇਕ ਸੰਜੇ ਤਲਵਾੜ ਜੀ ਨੇ ਦੱਸਿਆ ਕਿ ਸੈਕਟਰ -39 ਵਿੱਚ ਚੰਡੀਗੜ੍ਹ ਰੋਡ ਤੇ ਵਰਧਮਾਨ ਮਿਲ ਦੇ ਸਾਮਣੇ ਗਲਾਡਾ ਦੀ ਲੱਗਭਗ 05 ਏਕੜ ਥਾਂ ਵਿੱਚ ਲੱਗਭਗ 14 ਕਰੌੜ ਦੀ ਲਾਂਗਤ ਨਾਲ ਸਰਕਾਰੀ ਕਾਲਜ਼ ਈਸਟ ਦੀ ਬਿਲਡਿੰਗ ਬਣਕੇ ਤਿਆਰ ਹੋ ਚੁੱਕੀ ਹੈ।ਜਿਸ ਵਿੱਚ ਕਲਾਸਾ ਦੀ ਸ਼ੁਰੂਆਤ ਅੱਗਲੇ ਹਫਤੇ ਤੋਂ ਸ਼ੁਰੂ ਕਰਵਾਈ ਜਾਏਗੀ।ਸਰਕਾਰੀ ਕਾਲਜ ਈਸਟ ਦੀਆ ਜਿਹੜੀਆ ਕਲਾਸਾ ਪਿਛਲੇ ਕਾਫੀ ਸਮੇਂ ਤੋਂ ਐਸ.ਸੀ.ਡੀ. ਸਰਕਾਰੀ ਕਾਲਜ ਵਿੱਚ ਲੱਗ ਰਹੀਆ ਸਨ , ਅੱਗਲੇ ਹਫਤੇ ਤੋਂ ਉਹ ਕਲਾਸਾ ਹੁਣ ਸਰਕਾਰੀ ਕਾਲਜ ਈਸਟ ਵਿੱਚ ਹੀ ਲੱਗਣ ਗਿਆ।ਅੱਗਲੇ ਸਾਲ 2022-23 HB.com , B.B.A. , BCA , BSC ( Non – Medical ) , BSC ( Medical ) , BA Mathematics , Advertisement & Sales Manship , Fine Arts , Sociology , Psychology , Public Administration , Physical Education ) ਦੀਆ ਕਲਾਸਾ ਲਗਾਇਆ ਜਾਣਗੀਆ।ਇਨ੍ਹਾ ਕਲਾਸਾ ਨੂੰ 2022-23 ਵਿੱਚ ਲਗਾਉਣ ਲਈ ਸਰਕਾਰ ਕੋਲੋ ਮੰਨਜੂਰੀ ਮੰਗੀ ਗਈ ਹੈ।ਜਲਦ ਹੀ ਮੰਨਜੂਰੀ ਮਿਲਣ ਤੋਂ ਬਾਅਦ ਇਸ ਕਾਲਜ ਵਿੱਚ ਇਨ੍ਹਾਂ ਕਲਾਸਾ ਦੀ ਸ਼ੁਰੂਆਤ ਕਰਵਾਉਣ ਲਈ ਅੱਗਲੀ ਕਾਰਵਾਈ ਆਰੰਭ ਕਰ ਦਿੱਤੀ ਜਾਏਗੀ।ਇਸ ਮੌਕੇ ਤੇ ਪ੍ਰਿਸਿਪਲ ਪ੍ਰਵੀਨ , ਪ੍ਰੋਫੈਸਰ ਕੱਜਲਾ , ਡਾ . ਅਸ਼ਵਨੀ ਭੱਲਾ , ਪ੍ਰੋਫੈਸਰ ਸੁਮਨ ਲਤਾ , ਪ੍ਰੋਫੈਸਰ ਹਰਪ੍ਰੀਤ ਬਾਜਵਾ , ਪ੍ਰੋਫੈਸਰ ਨਿਤਿਸ਼ , ਪ੍ਰੋਫੈਸਰ ਮਨਪ੍ਰੀਤ , ਪ੍ਰੋਫੈਸਰ ਕੁਲਵੀਰ , ਪ੍ਰੋਫੈਸਰ ਪਰਮਜੀਤ , ਪ੍ਰੋਫੈਸਰ ਸ਼ਿਲਪਾ ਮੋਡੀ , ਪ੍ਰੋਫੈਸਰ ਦਿਨੇਸ਼ ਤੋਂ ਤੋਂ ਇਲਾਵਾ ਹੋਰ ਕਈ ਹੋਰ ਪ੍ਰੋਫੈਸਰ ਅਤੇ ਵਿਦਿਆਰਥੀ ਵੀ ਹਾਜਰ ਸਨ ।
Related Posts
-
ਚਾਈਨਾ ਡੋਰ ਨਾਲ ਨਾ ਸਿਰਫ਼ ਇਨਸਾਨੀ ਜਾਨ ਨੂੰ ਖ਼ਤਰਾ ਹੈ, ਸਗੋਂ ਪੰਛੀਆਂ ਅਤੇ ਪਸ਼ੂਆਂ ਦੀ ਜ਼ਿੰਦਗੀ ਵੀ ਖ਼ਤਰੇ ‘ਚ ਪੈਂਦੀ ਹੈ:- ਐਸ.ਐਸ.ਪੀ ਡਾ. ਜਯੋਤੀ ਯਾਦਵ ਬੈਂਸ
-
ਡੀ.ਸੀ ਹਿਮਾਂਸ਼ੂ ਜੈਨ ਵੱਲੋਂ ਅਧਿਕਾਰੀਆਂ ਨੂੰ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ
-
ਐਨ.ਆਰ.ਐਲ.ਐਮ ਤਹਿਤ ਲੁਧਿਆਣਾ ਦੀਆਂ ਮਹਿਲਾ ਸਵੈ-ਸਹਾਇਤਾ ਸਮੂਹ ਵੱਲੋਂ ਹੱਥ ਨਾਲ ਬੁਣੇ ਉੱਨੀ ਮਫਲਰ ਤਿਆਰ