- ਮੈਡੀਕਲ ਤੇ ਜਾਗਰੂਕਤਾ ਕੈਂਪ ਆਯੋਜਿਤ
ਲੁਧਿਆਣਾ, (ਸੰਜੇ ਮਿੰਕਾ) – ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਦੇਸ਼ ਦੇ ਸਾਰੇ ਖੇਤਰਾਂ ਵਿੱਚ ਇੱਕ ਸਾਲ ਲਈ ਹਰ ਮਹੀਨੇ ਮੈਡੀਕਲ ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਜਿਸ ਦੇ ਤਹਿਤ ਨਿਗਮ ਦੇ ਉਪ-ਖੇਤਰੀ ਦਫਤਰ ਮੈਸਰਜ਼ ਓਸਵਾਲ ਵੂਲਨ ਮਿੱਲਜ਼ ਲਿਮਟਿਡ, ਸ਼ੇਰਪੁਰ, ਜੀ.ਟੀ. ਰੋਡ, ਲੁਧਿਆਣਾ ਵਿਖੇ ਕਰਮਚਾਰੀ ਰਾਜ ਬੀਮਾ ਨਿਗਮ ਆਦਰਸ਼ ਹਸਪਤਾਲ ਅਤੇ ਐਮ.ਐਸ ਜ਼ੋਨਲ, ਲੁਧਿਆਣਾ ਦੇ ਸਹਿਯੋਗ ਨਾਲ ਤੀਜਾ ਜਾਗਰੂਕਤਾ ਅਤੇ ਮੈਡੀਕਲ ਕੈਂਪ ਲਗਾਇਆ। ਕੈਂਪ ਵਿੱਚ 417 ਕਰਮਚਾਰੀਆਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਦਵਾਈਆਂ ਵੀ ਦਿੱਤੀਆਂ ਗਈਆਂ। ਬੀਮਾਯੁਕਤ ਵਿਅਕਤੀਆਂ ਨੂੰ ਈ.ਐਸ.ਆਈ.ਸੀ. ਦੇ ਵਿਭਿੰਨ ਲਾਭਾਂ ਦੇ ਨਾਲ-ਨਾਲ ਨਵੀਨਤਮ ਯੋਜਨਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ. ਸਾਰੇ ਕਰਮਚਾਰੀਆਂ ਨੂੰ ਕਰਮਚਾਰੀ ਰਾਜ ਬੀਮਾ ਨਿਗਮ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ, ਖਾਸ ਕਰਕੇ ਕੋਵਿਡ-19 ਰਾਹਤ ਯੋਜਨਾ ਅਤੇ ਅਟਲ ਬਿਮਿਤ ਵਿਆਕਤੀ ਕਲਿਆਣ ਯੋਜਨਾ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਸ਼੍ਰੀ ਅਸ਼ਵਨੀ ਸੇਠ (ਸਹਾਇਕ ਨਿਰਦੇਸ਼ਕ), ਸ਼੍ਰੀ ਜੀ.ਐਸ. ਰੰਧਾਵਾ (ਸਮਾਜਿਕ ਸੁਰੱਖਿਆ ਅਫਸਰ), ਸ਼੍ਰੀ ਸੰਦੀਪ ਸਲੂਜਾ (ਸਮਾਜਿਕ ਸੁਰੱਖਿਆ ਅਫਸਰ), ਸ਼੍ਰੀਮਤੀ ਅਕਾਂਕਸ਼ਾ ਰਹੇਜਾ (ਸਮਾਜਿਕ ਸੁਰੱਖਿਆ ਅਫਸਰ), ਸ਼੍ਰੀ ਜਸਵੰਤ ਸਿੰਘ (ਬ੍ਰਾਂਚ ਮੈਨੇਜਰ, ਈ.ਐਸ.ਆਈ.ਸੀ. ਬ੍ਰਾਂਚ ਆਫਿਸ, ਗਿਆਸਪੁਰਾ) ਦੇ ਨਾਲ ਡਾ. ਸੰਗੀਤਾ (ਐਸ.ਐਮ.ਓ, ਡਰਮਾਟੋਲੋਜਿਸਟ), ਡਾ. ਪੂਜਾ ਮਜੋਤਰਾ (ਐਸ.ਐਮ.ਓ. ਆਯੂਰਵੈਦ), ਡਾ. ਰਵੀ (ਜਨਰਲ ਫਿਜੀਸ਼ੀਅਨ) ਤੇ ਉਨ੍ਹਾਂ ਦੀ ਟੀਮ ਨੇ ਭਾਗਿ ਲਿਆ। ਮੈਸਰਜ਼ ਓਸਵਾਲ ਵੂਲਨ ਮਿਲਸ ਲਿਮਿਟਿਡ ਦੇ ਮੁੱਖ ਪ੍ਰਬੰਧਕਾਂ ਦੁਆਰਾ ਕਰਮਚਾਰੀ ਰਾਜ ਬੀਮਾ ਨਿਗਮ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਗਈ ਅਤੇ ਇਹ ਵੀ ਕਿਹਾ ਗਿਆ ਕਿ ਇਸ ਕਿਸਮ ਦੀ ਯੋਜਨਾ ਕਰਮਚਾਰੀ ਰਾਜ ਬੀਮਾ ਨਿਗਮ ਦੀ ਇੱਕ ਚੰਗੀ ਪਹਿਲ ਹੈ, ਤਾਂ ਜੋ ਮਾਲਕ ਅਤੇ ਬੀਮਾਯੁਕਤ ਵਿਅਕਤੀ ਦੀ ਸਿਹਤ ਦੇ ਨਾਲ-ਨਾਲ, ਉਹ ਨਿਗਮ ਦੀਆਂ ਵੱਖ -ਵੱਖ ਸਕੀਮਾਂ ਤੋਂ ਜਾਣੂੰ ਹੋ ਸਕਣ ਤਾਂ ਜੋ ਔਖੀ ਘੜੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਰਮਚਾਰੀ ਰਾਜ ਬੀਮਾ ਨਿਗਮ ਦੇ ਅਧਿਕਾਰੀਆਂ ਤੇ ਡਾਕਟਰਾਂ ਦੀ ਟੀਮ ਦਾ ਵੀ ਧੰਨਵਾਦ ਕੀਤਾ।