ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ )- ਸਰਾਭਾ ਨਗਰ ਲੁਧਿਆਣਾ ਮੰਦਿਰ ਕਮੇਟੀ ਵਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਾਭਾ ਨਗਰ ਦੇ ਗਰਾਊਂਡ ਵਿਚ ਦੁਸਹਿਰਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਆਪਣੇ ਸਾਥੀਆਂ ਅਜੀਤ ਸਿੰਘ ਹੀਰਾ ਤੇ ਮਨਿੰਦਰ ਸਿੰਘ ਗੋਲਡੀ ਨਾਲ ਪਹੁੰਚੇ ਜਿਨ੍ਹਾਂ ਨੂੰ ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਭਾਸ਼ ਦੁਗਲ,ਸ੍ਰੀ ਅਨਿਲ ਬਸੀ, ਸ੍ਰੀ ਕੇ ਕੇ ਸੇਠ,ਸ੍ਰੀ ਮੁਨੀਸ਼ ਗੁਪਤਾ,ਸ੍ਰੀ ਰਾਜੇਸ਼ ਸੋਨੀ ਅਤੇ ਰੋਹਿਤ ਸ਼ਰਮਾ ਵਲੋਂ ਸਨਮਾਨ ਕੀਤਾ ਇਸ ਮੌਕੇ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਨੇ ਕਿਹਾ ਕੇ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦੇ ਪਾਵਨ ਤਿਉਹਾਰ ਦੀਆਂ ਆਪ ਸੱਭ ਨੂੰ ਲੱਖ-ਲੱਖ ਵਧਾਈਆਂ । ਦੁਸ਼ਹਿਰਾ ਬੁਰਾਈ ਉੱਤੇ ਸਦਾ ਚੰਗਿਆਈ ਦੀ ਜਿੱਤ ਅਤੇ ਹਮੇਸ਼ਾ ਸੱਚਾਈ ਦੇ ਰਸਤੇ ‘ਤੇ ਚੱਲਣ ਦਾ ਪ੍ਰਤੀਕ ਹੈ । ਇਹ ਦਿਨ ਸਾਨੂੰ ਯਾਦ ਕਰਵਾਉਂਦਾ ਹੈ ਕਿ ਹਨ੍ਹੇਰੇ ਤੋਂ ਬਾਅਦ ਰੌਸ਼ਨੀ ਦਾ ਆਉਣਾ ਲਾਜ਼ਮੀ ਹੈ,ਮੈਂ ਕਾਮਨਾ ਕਰਦਾ ਹਾਂ ਕਿ ਇਹ ਦੁਸ਼ਹਿਰਾ ਤੁਹਾਡੀ ਸਭ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ, ਤਰੱਕੀ ਅਤੇ ਕਾਮਯਾਬੀ ਲੈ ਕੇ ਆਵੇ ।
Related Posts
-
श्री खाटू श्याम सालासर मंदिर में बाबा श्याम के भजनों पर झूमे श्रद्धालु
-
लुधियाना के श्री दंडी स्वामी मंदिर में 38 दिवसीय महा संकीर्तन उत्सव की शुरुआत आज से, प्रसिद्ध संत श्री इंद्रेश उपाध्याय जी महाराज आज से बहाएंगे भक्ति रस की गंगा
-
श्री शिव शक्ति मंदिर में नवरात्रों के उपलक्ष्य में माता रानी की चौकी का आयोजन किया गया