Wednesday, March 12

ਆਉ ਇਸ ਦੁਸਹਿਰੇ ਤੇ ਨੇਕੀ ਦਾ ਸਾਥ ਦੇ ਕੇ ਸਮਾਜ ਵਿੱਚੋਂ ਬੁਰਾਈਆਂ ਖਤਮ ਕਰਨ ਦਾ ਪ੍ਰਣ ਲਈਏ .. ਐਡਵੋਕੇਟ ਬਿਕਰਮ ਸਿੰਘ ਸਿੱਧੂ

ਲੁਧਿਆਣਾ   (ਮਦਾਨ ਲਾਲ ਗੁਗਲਾਨੀ , ਵਿਸ਼ਾਲ)- ਗਵਾਨ ਸ੍ਰੀ ਰਾਮ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਸਮਾਜ ਵਿੱਚੋਂ ਬੁਰਾਈਆਂ ਦੇ ਖਾਤਮੇ ਲਈ ਨੇਕੀ ਤੇ ਧਰਮ ਦਾ ਸਾਥ ਦੇਣਾ ਹੀ ਮਨੁੱਖ ਦਾ ਅਸਲੀ ਧਰਮ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਨੇ ਜਵਾਹਰ ਨਗਰ ਵਿਖੇ ਦੁਸਹਿਰੇ ਦੇ ਸ਼ੁਭ ਮੌਕੇ ਕੀਤਾ ।ਐਡਵੋਕੇਟ ਸਿੱਧੂ ਨੇ ਕਿਹਾ ਕਿ ਅੱਜ ਵੀ ਸਮਾਜ ਵਿੱਚ ਭ੍ਰਿਸ਼ਟਾਚਾਰ , ਪ੍ਰਦੂਸ਼ਣ , ਅਤੇ ਅਨਿਆਂ ਵਰਗੀਆਂ ਕਈ ਅਲਾਮਤਾਂ ਪੈਰ ਪਸਾਰ ਚੁੱਕੀਆਂ ਹਨ । ਇਹਨਾਂ ਬੁਰਾਈਆਂ ਨੂੰ ਜੜ੍ਹਾਂ ਤੋਂ ਪੁੱਟਣ ਲਈ ਹਰ ਨਾਗਰਿਕ ਆਪਣੇ ਫਰਜ਼ ਪ੍ਰਤੀ ਜਿੰਮੇਵਾਰ ਹੋਣ ਤਾਂ ਜੋ ਸਾਫ ਸੁਥਰਾ ਸਮਾਜ ਸਿਰਜਿਆ ਜਾ ਸਕੇ । ਐਡਵੋਕੇਟ ਸਿੱਧੂ ਨੇ ਕਿਹਾ ਕਿ ਹਲਕਾ ਪੱਛਮੀ ਦੇ ਵੱਖ ਵੱਖ ਖੇਤਰਾਂ ਵਿੱਚ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਦੁਸਹਿਰਾ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਖਾਸਤੌਰ ਤੇ ਕਿਚਲੂ ਨਗਰ , ਹੈਬੋਵਾਲ , ਸਰਾਭਾ ਨਗਰ ਤੇ ਜਵਾਹਰ ਕੈਂਪ ਵਿੱਚ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਕਿਚਲੂ ਨਗਰ ਤੇ ਜਵਾਹਰ ਨਗਰ ਵਿੱਚ ਰਾਵਣ ਦੇ ਪੁਤਲੇ ਨੂੰ ਅਗਨੀ ਭੇਂਟ ਕਰਨ ਮੌਕੇ ਐਡਵੋਕੇਟ ਸਿੱਧੂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ । ਇਸ ਮੌਕੇ ਸ੍ਰੀ ਦੁਰਗਾ ਰਾਮ ਲੀਲਾ ਡਰਾਮੈਟਿਕ ਕਲੱਬ ਜਵਾਹਰ ਨਗਰ ਦੇ ਪ੍ਰਧਾਨ ਤੇ ਸਮੂ ਹ ਕਮੇਟੀ ਨੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਜੀਤ ਲਾਲ ਭਗਤ , ਦਰਸ਼ਨ ਭਗਤ , ਵਿਕਰਮ ਖਹਿਰਾ , ਸੁਭਾਸ਼ ਗਾਂਧੀ , ਕਰਨ ਕੁਮਾਰ , ਬੌਬੀ , ਅਮਨ ਕਲਸੀ , ਵਿੱਕੀ , ਰੋਹਿਤ , ਦੇਵ , ਤੇ ਸਮੂਹ ਕਮੇਟੀ ਮੈਂਬਰ ਮੌਜੂਦ ਸਨ ।ਅਤੇ ਇਸੇ ਤਰ੍ਹਾਂ  ਕਿਚਲੂ ਨਗਰ ਵਿਖੇ ਵਿਸ਼ੇਸ਼ ਤੌਰ ਤੇ ਸੰਜੇ ਗੁਸਾਈਂ , ਅਨਿਲੇ਼ਸ਼ ਮਿਸ਼ਰਾ , ਲ਼ੱਕੀ ਚੋਪੜਾ , ਅਵਿਨਾਸ਼ ਗੁਪਤਾ , ਅਤੇ ਸਮੂਹ ਰਾਮ ਲੀਲਾ ਕਮੇਟੀ ਵਲੋਂ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੂੰ ਰਾਵਣ ਦਹਿਨ ਦੀ ਰਸਮ ਅਦਾ ਕਰਨ ਮੌਕੇ ਸਨਮਾਨਿਤ ਕੀਤਾ ਗਿਆ ।

About Author

Leave A Reply

WP2Social Auto Publish Powered By : XYZScripts.com