Thursday, March 13

ਸਿੱਖਿਆ ਦੀ ਪਾਸਾਰ ਮੁਹਿੰਮ ਨੂੰ ਮਿਲ ਰਿਹਾ ਵੱਡਾ ਹੁੰਗਾਰਾ …. ਐਡਵੋਕੇਟ ਬਿਕਰਮ ਸਿੰਘ ਸਿੱਧੂ

ਲੁਧਿਆਣਾ  (ਵਿਸ਼ਾਲ, ਅਰੁਣ ਜੈਨ)- ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਜੀ ਤੇ ਪੰਜਾਬ ਸੰਗਠਨ ਇੰਚਾਰਜ ਸ੍ਰੀ ਦਿਨੇਸ਼ ਜੀ ਦੀ ਸੁਚੱਜੀ ਅਗਵਾਈ ਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੇਵਾ ਹੀ ਸੰਗਠਨ ਮੁਹਿੰਮ ਜੋਰ ਸ਼ੋਰ ਨਾਲ ਚੱਲ ਰਹੀ ਹੈ ਅਤੇ ਇਸੇ ਮੁਹਿੰਮ ਤਹਿਤ ਭਾਰਤ ਨਗਰ ਮੰਡਲ ਦੇ ਇਲਾਕੇ ਰੇਲਵੇ ਕਾਲੋਨੀ ਵਿੱਚ ਸਿੱਖਿਆ ਪਾਸਾਰ ਦੀ ਸਮੱਗਰੀ ਵੰਡੀ ਗਈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਨੇ ਕਿਹਾ ਕਿ ਲੁਧਿਆਣਾ ਪੱਛਮੀ ਹਲਕੇ ਦੇ ਤਕਰੀਬਨ 50 ਤੋਂ ਵੱਧ ਮੁਹੱਲਿਆਂ ਵਿੱਚ ਹੁਣ ਤੱਕ ਵਿੱਦਿਆ ਸਮੱਗਰੀ ਵੰਡੀ ਜਾ ਚੁੱਕੀ ਹੈ ਅਤੇ ਭਾਰਤ ਨਗਰ ਮੰਡਲ ਦੇ ਇਹਨਾਂ ਇਲਾਕਿਆਂ ਵਿੱਚ ਵੀ ਵਿੱਦਿਆ ਦੀ ਇਸ ਪਾਸਾਰ ਮੁਹਿੰਮ ਨੁੰ ਵੱਡਾ ਹੁੰਗਾਰਾ ਮਿਲ ਰਿਹਾ ਹੈ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਹਰ ਵਰਗ ਨੂੰ ਦੋ ਸਹੂਲਤਾਂ ਸਰਕਾਰਾਂ ਵਲੋਂ ਮੁਫਤ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਜਿਹਨਾਂ ਵਿੱਚ ਮੁੱਢਲੀ ਸਿਹਤ ਸਹੂਲਤ ਤੇ ਮੁੱਢਲੀ ਸਿੱਖਿਆ ਸ਼ਾਮਿਲ ਹੈ । ਉਹਨਾਂ ਕਿਹਾ ਕਿ ਆਮ ਪਬਲਿਕ ਦੀਆਂ ਇਹ ਦੋ ਹੀ ਪ੍ਰਮੁੱਖ ਲੋੜਾਂ ਹਨ ਜਿਹਨਾਂ ਨੰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਅੰਦਰ ਸਰਕਾਰ ਬਣਨ ਨਾਲ ਤੁਰੰਤ ਪ੍ਰਭਾਵ ਨਾਲ ਮੁਫਤ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਸਾਡੇ ਦੇ਼ਸ਼ ਦਾ ਭਵਿੱਖ ਸਿੱਖਿਅਤ ਤੇ ਆਤਮ ਨਿਰਭਰ ਹੋ ਸਕੇ ਅਤੇ ਇਸ ਮਹਿੰਗਾਈ ਦੇ ਯੁੱਗ ਵਿੱਚ ਹਰ ਪਰਿਵਾਰ ਨੂੰ ਮੁੱਢਲੀ ਸਿਹਤ ਸਹੂਲਤ ਮੁਫਤ ਮਿਲੇ ਇਸ ਲਈ ਵੀ ਸਾਰਥਕ ਤੇ ਪੁਖਤਾ ਪ੍ਰਬੰਧ ਕੀਤੇ ਜਾਣਗੇ । ਇਸ ਵਿੱਦਿਆ ਪਾਸਾਰ ਮੁਹਿੰਮ ਦੌਰਾਨ ਭਾਰਤ ਨਗਰ ਮੰਡਲ ਦੇ ਪ੍ਰਧਾਨ ਰਾਕੇਸ਼  ਜੱਗੀ ਨੇ ਕਿਹਾ ਐਡਵੋਕੇਟ ਬਿਕਰਮ ਸਿੰਘ ਸਿੱਧੂ ਜੋ ਖੁਦ ਉੱਚ ਵਿੱਦਿਆ ਪ੍ਰਾਪਤ ਕਰਨ ਵਾਲੇ ਉੱਚ ਕੋਟੀ ਦੇ ਵਕੀਲ ਤੇ ਸਮਾਜ ਸੇਵੀ ਹਨ ਉਹਨਾਂ ਦੀ ਇਸ ਸਿੱਖਿਆ ਦੇ ਪ੍ਰਚਾਰ ਤੇ ਪ੍ਰਸਾਰ ਨਾਲ ਜਿਥੇ ਆਮ ਘਰਾਂ ਦੇ ਬੱਚਿਆਂ ਨੂੰ ਮੱਦਦ ਮਿਲ ਰਹੀ ਹੈ ਉਥੇ ਹੀ ਉਹਨਾਂ ਦਾ ਇਸ ਵਿੱਦਿਆ ਦੀਆਂ ਕਿੱਟਾਂ ਪ੍ਰਾਪਤ ਕਰਨ ਨਾਲ ਮਨੋਬਲ ਵੀ ਵਧ ਰਿਹਾ ਕਿਉਂਕਿ ਇਸ ਮੁਹਿੰਮ ਨਾਲ ਬੱਚਿਆਂ ਅੰਦਰ ਪੜ੍ਹਾਈ ਲਈ ਸਤਿਕਾਰ ਵਿੱਚ ਵਾਧਾ ਹੋਇਆ ਹੈ ਤੇ ਬੱਚਿਆਂ ਵਿੱਚ ਨਵਾਂ ਉਤਸ਼ਾਹ ਬਣਿਆ ਹੈ । ਇਸ ਮੌਕੇ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ  ਵਿੱਚ ਐਡਵੋਕੇਟ ਬਿਕਰਮ ਸਿੰਘ ਸਿੱਧੂ ਦੀ ਇਸ ਨਿਵੇਕਲੀ ਕਿਸਮ ਦੀ ਚਲਾਈ ਮੁਹਿੰਮ ਲਈ ਧੰਨਵਾਦ ਕੀਤਾ ਤੇ ਇਸ ਮੁਹਿੰਮ ਵਿੱਚ ਹਿੱਸਾ ਲਿਆ ਤੇ ਖੁਦ ਇਸ ਮੁਹਿੰਮ ਦੇ ਪਾਤਰ ਬਣੇ। ਇਸ ਦੌਰਾਨ ਇਲਾਕੇ ਤੇ ਆਸ ਪਾਸ ਮੁਹੱਲਿਆਂ ਦੇ ਉਤਸ਼ਾਹੀ ਨੌਜਵਾਨ ਵੀ ਨਾਲ ਸਨ ਜਿਹਨਾਂ ਵਿੱਚ ਵਿਸ਼ੇਸ਼ ਤੌਰ ਤੇ ਰੋਹਿਤ ਸ਼ਰਮਾ ਰਾਜਾ , ਬਲਵਿੰਦਰ ਸਿੰਘ ,ਪੁਨੀਤ ਅਗਰਵਾਲ , ਸ. ਗੁਰਬਚਨ ਸਿੰਘ , ਸੱਤਪਾਲ, ਚਰਨਪਾਲ ਸਿੰਘ ,ਰਾਕੇਸ਼ ਮੈਹਰਾ ਨਿੱਕਾ , ਰਾਹੁਲ, ਅਕਸ਼ੈ ਬਾਂਸਲ, ਰਿਸ਼ੂ, ਗੁਰਪ੍ਰੀਤ ਵਾਲੀਆ, ਜੈਹਰ ਸਾਬ , ਵਿਸ਼ਾਲ ਠਾਕੁਰ , ਅਜੈ ਪਾਸੀ ,ਗੌਰਵ ਨਾਹਰ , ਦੀਪਕ ਨਾਹਰ ,ਸ਼ੁਸ਼ੀਲ ਸਹਿਦੇਵ , ਮਦੋਸ਼ ਬੈਂਸ ,ਬਲਦੇਵ ਸਿੰਘ , ਦੀਪਕ ਤੇ ਯਸ਼ ਸ਼ਰਮਾ ਵੀ ਮੌਜੂਦ ਸਨ ।

About Author

Leave A Reply

WP2Social Auto Publish Powered By : XYZScripts.com