ਲੁਧਿਆਣਾ (ਵਿਸ਼ਾਲ, ਰਾਜੀਵ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੂਲ ਸਿਧਾਂਤ ਨੂੰ ਸਮਰਪਿਤ ਸੰਸਥਾਂਵਾਂ ਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਵਲੋਂ ਸਿੰਘ ਸਭਾ ਲਹਿਰ ਸਥਾਪਨਾ ਦਿਵਸ 1 ਅਕਤੂਬਰ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਜਵੱਦੀ ਲੁਧਿਆਣਾ ਵਿਖੇ ਮਨਾਇਆ ਗਿਆ। ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ’ਤੇ ਪੁੱਜੀਆਂ ਸੰਗਤਾਂ ਤੇ ਸ਼ਖ਼ਸੀਅਤਾਂ ਨੇ ਸਿੰਘ ਸਭਾ ਲਹਿਰ ਮੌਕੇ ਇਤਿਹਾਸਕ ਭੂਮਿਕਾ ਦੀ ਲੋੜ’ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ 20ਵੀਂ ਸਦੀ ਦੇ ਤੀਸਰੇ ਦਹਾਕੇ ਵਿਚ ਆਰੰਭ ਹੋਈ ਗੁਰਦੁਆਰਾ ਸੁਧਾਰ ਲਹਿਰ ਨੂੰ ਖੜ੍ਹਾ ਕਰਨ ਵਿਚ ਸਿੰਘ ਸਭਾ ਲਹਿਰ ਦੀ ਅਹਿਮ ਦੇਣ ਹੈ ਜਿਸ ਦਾ ਜਨਮ 1873 ਵਿਚ ਹੋਇਆ ਸੀ। ਜਿਸ ਨੇ ਸੰਨ 1862 ਵਿਚ ਆਈ ਰਾਜਸੀ ਅੰਧੇਰੀ ਕਾਰਨ ਸਿੱਖੀ ਬਾਗ ਵਿਚ ਹੋਈ ਪਤ-ਝੜ ਨੂੰ ਪਛਾਣਿਆ। ਵਿੱਦਿਆ ਦੇ ਪੱਛਮੀਕਰਨ ਅਤੇ ਧਰਮ ਪਰਿਵਰਤਨ ਦੇ ਹਮਲਿਆਂ ਨੂੰ ਠੱਲਿਆ। ਸਿੰਘ ਸਭਾ ਲਹਿਰ ਨੇ ਹੀ ਗੁਰਦੁਆਰਾ ਸੁਧਾਰ ਲਹਿਰ ਨੂੰ ਸ਼ਕਤੀ ਦਿੱਤੀ ਤੇ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਸਿੱਖ ਜਥੇਬੰਦ ਹੋ ਕੇ ਜੂਝੇ। ਇਸੇ ਦਾ ਨਤੀਜਾ ਹੈ ਕਿ ਨਵੰਬਰ 1920 ਵਿੱਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਵਿਖੇ ਪੰਥਕ ਇਕੱਠ ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਦਾ ਹੁੰਦੀ ਹੈ। ਇਸ ਦੇ ਨਾਲ ਹੀ ਦਸੰਬਰ 1920 ਈ: ਵਿਚ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਕਾਇਮ ਹੁੰਦੀ ਹੈ।ਇਹਨਾਂ ਸਿਦਕੀ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਨੇ ਸਿੱਖਾਂ ਦੀ ਮਰਜੀ ਮੁਤਾਬਕ ਸਿਆਸਤ ਸਿਰਜਣ ਲਈ ਲਾਮਿਸਾਲ ਸੰਘਰਸ਼ ਕੀਤਾ। ਪਰ ਪੰਜਾਬ ਦੀ ਸਿਆਸਤ ਵਿਚ ਸਿੱਖ ਸਰੋਕਾਰਾਂ ਦਾ ਸਿਫ਼ਰ ਦੇ ਹਾਸ਼ੀਏ’ਤੇ ਰਹਿਣ ਦਾ ਵਰਤਾਰਾ ਚਿੰਤਾ ਦਾ ਵਿਸ਼ਾ ਹੈ। ਜਿਸ ਲਈ ਮਾਣਮੱਤੀਆ ਲਹਿਰਾਂ ਦੇ ਸਨਮੁੱਖ ਸਵੈ-ਪੜਚੋਲ ਕਰਕੇ ਸਿਆਸਤ ਵਿਚ ਸਿੱਖ ਸਰੋਕਾਰਾਂ ਦੇ ਸਤਿਕਾਰ ਤੇ ਸਵੈ-ਮਾਣ ਲਈ ਫ਼ੈਸਲੇ ਲੈਣੇ ਸਮੇਂ ਦੀ ਮੰਗ ਹੈ।ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਹੋਏ ਸੰਮੇਲਨ ਵਿਚ ਸਿੱਖ-ਸੰਸਾਰ ਸਾਹਮਣੇ ਅਹਿਮ ਪ੍ਰਸਤਾਵ ਪੇਸ਼ ਕੀਤੇ ਅਤੇ ਇਸ ਦੇ ਅਮਲ ਲਈ ਸੇਵਾ ਨਿਭਾਉਣ ਦਾ ਅਹਿਦ ਲਿਆ। ਇਕੱਠ ਨੇ ਪਾਸ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ ਲਈ ਪੰਜਾਬ ਸਰਕਾਰ ਹੇਠ ਨਵਾਂ ਐਕਟ ਬਣੇ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣ ਪ੍ਰਬੰਧ ਕੇਂਦਰ ਸਰਕਾਰ ਦੇ ਹੇਠ ਹੈ, ਜਿਸ ਕਰਕੇ ਭਾਰਤੀ ਸੱਤਾਧਾਰੀਆਂ ਦੀ ਮਰਜ਼ੀ ਤੋਂ ਬਗੈਰ ਇਸ ਦਾ ਚੋਣ ਕਾਰਜ ਅਮਲ ਵਿਚ ਨਹੀਂ ਆਉਂਦਾ। ਹਰਿਆਣਾ ਸੂਬੇ ਦੇ ਸਿੱਖਾਂ ਨੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਉਪਰਾਲੇ ਕਰਕੇ ਅਜਿਹਾ ਐਲਾਨ ਸੂਬਾ ਸਰਕਾਰ ਪਾਸੋਂ ਕਰਵਾ ਲਿਆ ਹੋਇਆ ਹੈ। ਦੂਸਰਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੀ ਚੋਣ ਪ੍ਰਕਿਿਰਆ ਨੀਮ (ਸ਼ੲਮ)ਿ ਢੰਗ ਨਾਲ ਨਾਮਜ਼ਦ ਕਰਨ ਵੱਲ ਅਨੁਪਾਤ (%) ਤਰੀਕੇ ਵਾਲੀ ਹੋਵੇ।ਅਕਾਲ ਤਖਤ ਸਾਹਿਬ ਦਾ ਪ੍ਰਬੰਧਕੀ ਢਾਂਚੇ ਵਿੱਚ ਸਾਰੇ ਸੰਸਾਰ ਦੇ ਸਿੱਖਾਂ ਦੀ ਹਿੱਸੇਦਾਰੀ ਹੋਵੇ। ਜਥੇਦਾਰਾਂ ਦੀ ਚੋਣ ਦਾ ਕਾਲਜੀਅਮ ਪ੍ਰਬੰਧ ਹੋਵੇ ਜਿਸ ਲਈ ਕੌਮਾਂਤਰੀ ਪੱਧਰ ਦੇ ਗੁਰਸਿੱਖਾਂ ਦਾ ਸਥਾਈ ਕਾਲਜੀਅਮ ਸਥਾਪਤ ਹੋਵੇ। ਸਿੱਖ ਵਿਿਦਅਕ ਪ੍ਰਬੰਧੀ ਬੋਰਡ ਇਸਲਾਮਕ ਤੇ ਇਸਾਈ ਭਾਈਚਾਰਿਆਂ ਦੀ ਤਰਜ’ ਤੇ ਸੰਸਾਰ ਭਰ ਦੇ ਸਿੱਖ ਵਿਿਦਅਕ ਅਦਾਰਿਆਂ ਲਈ ਬਣਨਾ ਜ਼ਰੂਰੀ ਹੈ। ਧਰਮ ਪਰਿਵਰਤਨ ਮਾਮਲੇ ਵਿਚ ਅੱਜ ਕੱਲ੍ਹ ਵੇਖਣ ਵਿਚ ਆ ਰਿਹਾ ਹੈ ਕਿ ਗਵਾਂਢੀ ਮੱਤਾਂ ਦੇ ਪੈਰੋਕਾਰ ਵਿਧੀਵਤ ਢੰਗਾਂ ਨਾਲ ਆਪਣੇ ਮੱਤਾਂ ਵੱਲ ਪ੍ਰੇਰ ਪਰਿਵਰਤਨ ਕਰ ਰਹੇ ਹਨ। ਇਸ ਲਈ ਹਕੂਮਤੀ ਜਾਂ ਰਾਜਨੀਤਕ ਧਿਰਾਂ ਦੇ ਸਹਿਯੋਗ ਦੀ ਲੋੜ ਮਹਿਸੂਸ ਹੋ ਰਹੀ ਹੈ। ਗੁਰਮਤਿ ਵਿਿਦਅਕ ਬੋਰਡ ਸਥਾਪਤ ਕਰਕੇ ਗੁਰਮਤਿ ਕਾਲਜ ਬੋਰਡ ਅਧੀਨ ਹੋਣ ਭਾਵੇਂ ਉਹ ਕਾਲਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਪੰਥ-ਦਰਦੀ ਸਿੱਖ ਸੰਸਥਾਵਾਂ ਦੇ ਪ੍ਰਬੰਧ ਅਧੀਨ ਹਨ। ਸਿੱਖ ਕਕਾਰਾਂ ਦਾ ਸਮੇਂ ਸਮੇਂ ਹੁੰਦਾ ਅਪਮਾਨ ਰੋਕਣ ਲਈ ਕਾਨੂੰਨ ਬਣੇ।ਸਿੱਖ ਕੌਮ ਨੂੰ ਘੱਟ ਗਿਣਤੀ ਕੌਮ ਵਜੋਂ ਦੇਸ਼ ਪੱਧਰੀ ਮਾਨਤਾ ਹੋਵੇ।ਅਨੰਦ ਕਾਰਜ ਐਕਟ ਦੇਸ਼ ਪੱਧਰ ਤੇ ਇਕਸਾਰ ਨਹੀਂ ਹੈ। ਵਿਆਹ ਪ੍ਰਮਾਣ-ਪੱਤਰ ਸਿੱਖ ਅਨੰਦ ਕਾਰਜ ਕਾਨੂੰਨ ਹੇਠ ਪ੍ਰਾਪਤ ਹੋਵੇ ਸਮੇਂ ਦੀ ਲੋੜ ਹੈ।ਬਾਬਾ ਫਤਿਹ ਸਿੰਘ ਸਿੱਖੀ ਵਿਰਸਾ ਭਵਨ ਉਸਾਰੀ ਬਾਰੇ ਸਰਕਾਰੀ ਮਾਨਤਾ ਐਕਟ ਹੋਂਦ ਵਿਚ ਆਵੇ। ਭਾਈ ਘਨਈਆ ਭਵਨ ਦੇਸ਼ ਵਿਆਪੀ ਉਸਾਰੇ ਜਾਣ। ਸਾਰੇ ਰੈਡ ਕਰਾਸ ਭਵਨਾਂ ਦੇ ਨਾਂ ਭਾਈ ਘਨੱਈਆ ਜੀ ਦੇ ਨਾਂ ਤੇ ਕਰਨ ਲਈ ਪੰਜਾਬ ਸਰਕਾਰ ਇਸ ਪੱਖੋਂ ਪਹਿਲ ਕਦਮੀ ਕਰੇ। ਇਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ: ਖੁਸ਼ਹਾਲ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਦੇ ਵਾਈਸ ਚੇਅਰਮੈਨ ਸ: ਅਮਰਜੀਤ ਸਿੰਘ ਅਤੇ ਸਿੱਖ ਮਿਸ਼ਨਰੀ ਕਾਲਜ ਦੇ ਸੁਪਰੀਮ ਕੌਂਸਲ ਮੈਂਬਰ ਮਾ: ਗੁਰਚਰਨ ਸਿੰਘ ਬਸਿਆਲਾ ਤੋਂ ਇਲਾਵਾ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧ ਸ਼ਾਮਲ ਸਨ। ਪ੍ਰਿੰ: ਗੁਰਬਚਨ ਸਿੰਘ ਪੰਨਵਾਂ ਅਤੇ ਵਿਿਦਆਰਥੀਆਂ ਨੇ ਸਿੰਘ ਸਭਾ ਲਹਿਰ ਦੇ ਇਤਿਹਾਸ ਨੂੰ ਸਾਂਝਾ ਕੀਤਾ।
Related Posts
-
ਚਾਈਨਾ ਡੋਰ ਨਾਲ ਨਾ ਸਿਰਫ਼ ਇਨਸਾਨੀ ਜਾਨ ਨੂੰ ਖ਼ਤਰਾ ਹੈ, ਸਗੋਂ ਪੰਛੀਆਂ ਅਤੇ ਪਸ਼ੂਆਂ ਦੀ ਜ਼ਿੰਦਗੀ ਵੀ ਖ਼ਤਰੇ ‘ਚ ਪੈਂਦੀ ਹੈ:- ਐਸ.ਐਸ.ਪੀ ਡਾ. ਜਯੋਤੀ ਯਾਦਵ ਬੈਂਸ
-
ਡੀ.ਸੀ ਹਿਮਾਂਸ਼ੂ ਜੈਨ ਵੱਲੋਂ ਅਧਿਕਾਰੀਆਂ ਨੂੰ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ
-
ਐਨ.ਆਰ.ਐਲ.ਐਮ ਤਹਿਤ ਲੁਧਿਆਣਾ ਦੀਆਂ ਮਹਿਲਾ ਸਵੈ-ਸਹਾਇਤਾ ਸਮੂਹ ਵੱਲੋਂ ਹੱਥ ਨਾਲ ਬੁਣੇ ਉੱਨੀ ਮਫਲਰ ਤਿਆਰ