- ਭ੍ਰਿਸ਼ਟਾਚਾਰ ਤੇ ਮਾਫੀਆ ਰਾਜ ਦਾ ਖਾਤਮਾ ਹੀ ਆਮ ਆਦਮੀ ਪਾਰਟੀ ਦਾ ਅਸਲ ਮਕਸਦ : ਕੁਲਵੰਤ ਸਿੱਧੂ
ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ ): ਹਲਕਾ ਆਤਮ ਨਗਰ ਦੇ ਵਾਰਡ ਨੰ. 45 ਵਿਖੇ ਆਮ ਆਦਮੀ ਪਾਰਟੀ ਦੀ ਅਹਿਮ ਮੀਟਿੰਗ ਹੋਈ, ਜਿਸ ‘ਚ ਹਲਕਾ ਇੰਚਾਰਜ ਕੁਲਵੰਤ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ, ਉਹਨਾ ਨਾਲ ਮੰਗਲ ਨਾਥ ਬਾਲੀ, ਇੰਦਰਜੀਤ ਚੋਪੜਾ ਅਤੇ ਬਿਸ਼ਨਾ ਬਾਬਾ ਆਦਿ ਹਾਜਰ ਸਨ, ਇਸ ਮੌਕੇ ਵਾਰਡ ਨੰਬਰ 45 ਤੋਂ ਕਾਂਗਰਸ ਪਾਰਟੀ ਦੇ ਕਈ ਆਗੂ, ਰਿਟਾਇਰ ਐਸ.ਡੀ.ਓ. ਚਮਨ ਲਾਲ ਚੋਪੜਾ ਅਤੇ ਆਪਣੇ ਅਨੇਕਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਅਤੇ ਮੋਕੇ ਉਹਨਾਂ ਦੀ ਧਰਮ ਪਤਨੀ ਜੀਵਨ ਆਸ਼ਾ ਮਹਿਲਾ ਕਾਂਗਰਸ ਵਾਰਡ ਪ੍ਰਧਾਨ ਸਨ ਨੂੰ ਵਾਰਡ ਨੰਬਰ 45 ਆਪ ਦਾ ਮਹਿਲਾ ਦਾ ਪਰਧਾਨ ਥਾਪਿਆ ਗਿਆ, ਉਹਨਾਂ ਨਾਲ ਕੇ.ਕੇ. ਮਿਸ਼ਰਾ, ਜੇ.ਕੇ. ਵਰਮਾ, ਸ਼੍ਰੀਕਾਂਤ, ਬਿਮਲਾ ਸ਼ਰਮਾ, ਡੀ.ਕੇ. ਸਿੰਘ, ਧਰਮਿੰਦਰ ਸਿੰਘ, ਬੱਬੀ, ਨਰੇਸ਼ ਨਰਾਇਣ ਸਮੇਤ ਆਦਿ ਆਗੂ ਸ਼ਾਮਲ ਹੋਏ। ਕੁਲਵੰਤ ਸਿੱਧੂ ਨੇ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕਰਦਿਆਂ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਲਗਾਤਾਰ ਪੰਜਾਬ ਪੱਖੀ ਸੋਚ ਦੇ ਧਾਰਨੀ ਆਪ ‘ਚ ਸ਼ਾਮਲ ਹੋ ਰਹੇ ਹਨ, ਆਮ ਆਦਮੀ ਪਾਰਟੀ ਦੀ ਸੋਚ ਹੈ ਕਿ ਪੰਜਾਬ ਨੂੰ ਹਰ ਪੱਖ ਤੋਂ ਅੱਗੇ ਲੈ ਕੇ ਆਂਦਾ ਜਾਵੇ, ਭ੍ਰਿਸ਼ਟਾਚਾਰ ਤੇ ਮਾਫੀਆ ਰਾਜ ਦਾ ਖਾਤਮਾ ਹੀ ਆਮ ਆਦਮੀ ਪਾਰਟੀ ਦਾ ਅਸਲ ਮਕਸਦ ਹੈ। ਉਹਨਾ ਕਿਹਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੀ ਤਰਜ ‘ਤੇ ਪੰਜਾਬ ‘ਚ ਵੀ ਵਧੀਆ ਸਿਹਤ-ਸਿੱਖਿਆ ਦੇ ਨਾਲ ਪ੍ਰਸਾਸ਼ਨਿਕ ਢਾਂਚਾ ਦੇਣ ਲਈ ਵਚਨਬੱਧ ਹਨ, ਅਜਿਹਾ ਕਰਨ ਨਾਲ ਲਾਜਮੀ ਹੈ ਜਿੱਥੇ ਪੰਜਾਬ ‘ਚ ਭਿ੍ਰਸ਼ਟਾਚਾਰ ਨੂੰ ਨੱਥ ਪਵੇਗੀ ਉੱਥੇ ਲੋਕ ਖੱਜਲ ਖੁਆਰੀ ਤੋਂ ਵੀ ਬਚੇ ਰਹਿਣਗੇ। ਕੁਲਵੰਤ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ‘ਚ ਛਿੜੀ ਕੁਰਸੀ ਦੀ ਜੰਗ ‘ਚ ਲਗਾਤਾਰ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ, ਜਿਸ ਲਈ ਪੰਜਾਬ ਦੇ ਲੋਕ ਇਹਨਾਂ ਨੂੰ ਕਦੇ ਮੁਆਫ ਨਹੀਂ ਕਰਨਗੇ ਤੇ ਵੋਟ ਦੇ ਰੂਪ ‘ਚ ਦੋਵਾਂ ਰਿਵਾਇਤੀ ਪਾਰਟੀਆਂ ਤੋਂ ਬਦਲਾ ਲੈਣਗੇ।