- ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਕੀਤਾ ਪ੍ਰਦਰਸ਼ਨੀ ਦਾ ਉਦਘਾਟਨ
ਲੁਧਿਆਣਾ (ਸੰਜੇ ਮਿੰਕਾ) – ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਤਹਿਤ 1742 ਕੈਮਰੇ ਲਗਾਏ ਜਾਣਗੇ, ਇਸ ਤੋਂ ਇਲਾਵਾ ਪ੍ਰੋਜੈਕਟ ਦੇ ਉਦੇਸ਼ਾਂ ਦੀ ਪੂਰਤੀ ਲਈ 30 ਕੈਮਰਿਆਂ ਨਾਲ ਲੈਸ ਵਾਹਨ, 600 ਇਨਫਰਾਰੈੱਡ ਇਲੁਮਿਨੇਟਰਸ, ਡੇਟਾ ਦੀ ਸਟੋਰੇਜ ਸਪੇਸ ਵਧਾਉਣ ਆਦਿ ਸ਼ਾਮਲ ਹਨ. ਇਸ ਪ੍ਰੋਜੈਕਟ ‘ਤੇ 35.96 ਕਰੋੜ ਦੀ ਲਾਗਤ ਆਵੇਗੀ, ਐਚ.ਐਫ.ਸੀ.ਐਲ. ਨੂੰ ਪ੍ਰੋਜੈਕਟ ਨੂੰ ਲਾਗੂ ਕਰਨ ਅਤੇ 5 ਸਾਲਾਂ ਲਈ ਪ੍ਰੋਜੈਕਟ ਦੀ ਏ.ਐਮ.ਸੀ. ਨੂੰ ਚਲਾਉਣ ਲਈ ਮਾਸਟਰ ਸਿਸਟਮ ਇੰਟੀਗ੍ਰੇਟਰ ਵਜੋਂ ਚੁਣਿਆ ਗਿਆ ਹੈ। ਲੁਧਿਆਣਾ ਸਮਾਰਟ ਸਿਟੀ ਮਿਸ਼ਨ ਤਹਿਤ 2016 ‘ਚ ਚੁਣੇ ਜਾਣ ਵਾਲੇ ਪਹਿਲੇ ਵੀਹ ਸ਼ਹਿਰਾਂ ਵਿੱਚ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ‘ਅਜ਼ਾਦੀ ਕਾ ਅਮ੍ਰਿਤ ਮਹੋਤਸਵ’ ਮਨਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪਹਿਲ ਦੇ ਤਹਿਤ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਵੱਲੋਂ ਅੱਜ ਤੋਂ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਪ੍ਰੋਜੈਕਟ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਅਤੇ 3 ਅਕਤੂਬਰ, 2021 ਤੱਕ ਸੇਫ ਸਿਟੀ ਕੰਪਲੈਕਸ, ਪੁਲਿਸ ਲਾਈਨਜ਼ ਲੁਧਿਆਣਾ ਵਿਖੇ ਜਾਰੀ ਰਹੇਗੀ। ਉਨ੍ਹਾਂ ਦੇ ਨਾਲ ਸੰਯੁਕਤ ਪੁਲਿਸ ਕਮਿਸ਼ਨਰ (ਹੈਡਕੁਆਰਟਰ) ਜੇ.ਐਲਨਚੇਜ਼ੀਅਨ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਅਦਿੱਤਿਆ ਡਚਲਵਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਇਸ ਪ੍ਰਦਰਸ਼ਨੀ ਤਹਿਤ, ਅਪਰਾਧ, ਆਵਾਜਾਈ ਦੀ ਪ੍ਰੇਸ਼ਾਨੀ ਅਤੇ ਕਤਾਰਾਂ ਤੋਂ ਨਿਜਾਤ, ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੁਆਰਾ ਕਮਾਂਡ ਐਂਡ ਕੰਟਰੋਲ ਸੈਂਟਰ ਨੂੰ ਆਮ ਲੋਕਾਂ ਨੂੰ ਦਿਖਾ ਕੇ ਮਨਾਇਆ ਜਾ ਰਿਹਾ ਹੈ। ਪ੍ਰੋਜੈਕਟ ਅਧੀਨ ਲੁਧਿਆਣਾ ਦੇ ਨਾਗਰਿਕਾਂ ਨੂੰ ਅਪਰਾਧ ਖੋਜ, ਟ੍ਰੈਫਿਕ ਨਿਗਰਾਨੀ, ਈ-ਗਵਰਨੈਂਸ, ਨੋ ਪਾਰਕਿੰਗ ਡਿਟੈਕਸ਼ਨ, ਐਂਨਕਰੋਚਮੈਂਟ ਡਿਟੈਕਸ਼ਨ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਪ੍ਰੋਜੈਕਟ ਅਨੁਸੂਚੀ ਦੇ ਅਨੁਸਾਰ ਲਾਗੂ ਕੀਤਾ ਜਾ ਰਿਹਾ ਹੈ ਅਤੇ ਨਵੰਬਰ 2021 ਦੇ ਅੰਤ ਤੱਕ ਇਸ ਦੇ ਮੁਕੰਮਲ ਹੋਣ ਦੀ ਉਮੀਦ ਹੈ।