- ਵਿਕਾਸ ਕਾਰਜ਼ਾਂ ਬਾਰੇ ਕੀਤੇ ਵਿਚਾਰ ਵਟਾਂਦਰੇ
ਲੁਧਿਆਣਾ, (ਸੰਜੇ ਮਿੰਕਾ)- ਹਲਕਾ ਪੂਰਬੀ ਦੇ ਵਿਧਾਇਕ ਸ੍ਰੀ ਸੰਜੇ ਤਲਵਾੜ ਵੱਲੋਂ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਨਾਲ ਲੁਧਿਆਣਾ ਸ਼ਹਿਰ ਅਤੇ ਹਲਕਾ ਪੂਰਬੀ ਨਾਲ ਸਬੰਧਤ ਜਨਤਾ ਨੂੰ ਪੇਸ਼ ਆ ਰਹੀਆ ਵੱਖ-ਵੱਖ ਸੱਮਸਿਆਵਾਂ ਅਤੇ ਹਲਕਾ ਪੂਰਬੀ ਵਿੱਚ ਨਵੇਂ ਸ਼ੁਰੂ ਹੋਣ ਵਾਲੇ ਵਿਕਾਸ ਕਾਰਜਾ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ ਗਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨਾਲ ਉਨਾਂ੍ਹ ਦੀ ਮੀਟਿੰਗ ਬੜੇ ਹੀ ਸੁਖਾਵਂੇ ਮਾਹੌਲ ਵਿੱਚ ਹੋਈ ਹੈ। ਮੀਟਿੰਗ ਵਿੱਚ ਪੰਜਾਬ ਨਾਲ ਸਬੰਧਤ ਕਈ ਮਸਲਿਆ ‘ਤੇ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਨਾਲ ਲੁਧਿਆਣਾ ਸ਼ਹਿਰ ਨਾਲ ਸਬੰਧਤ ਕਈ ਸੱਮਸਿਆਵਾ ਅਤੇ ਹਲਕਾ ਪੂਰਬੀ ਵਿੱਚ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਵਿਕਾਸ ਕਾਰਜਾ ਸਬੰਧੀ ਗੱਲਬਾਤ ਕੀਤੀ ਗਈ ਹੈ।ਜਿਨਾਂ੍ਹ ਮੁੱਦਿਆ ਤੇ ਗੱਲਬਾਤ ਕੀਤੀ ਗਈ ਹੈ। ਵੱਖ-ਵੱਖ ਮੁੱਦਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੀ ਸਾਰੀ ਜਨਤਾ ਨੂੰ 05 ਰੁੱਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੀ ਸਪਲਾਈ ਦਿੱਤੀ ਜਾਵੇ, ਮਕਾਨਾਂ ਅਤੇ ਪਲਾਟਾਂ ਦੀ ਰਜਿਸ਼ਟਰੀ ਕਰਵਾਉਣ ਲਈ ਰੱਖੀ ਗਈ ਐਨ.ਓ.ਸੀ. ਦੀ ਸ਼ਰਤ ਖਤਮ ਕੀਤੀ ਜਾਵੇ, ਨਜਾਇਜ ਢੰਗ ਨਾਲ ਕੱਟੀਆਂ ਗਈਆਂ ਕਲੋਨੀਆ ਨੂੰ ਸਰਲ ਪਾਲਿਸੀ ਬਣਾਕੇ ਵਨ ਟਾਇਮ ਸੈਂਟਲਮੈਂਟ ਰਾਹੀ ਰੈਗੂਲਰ ਕੀਤਾ ਜਾਵੇ, ਪੰਜਾਬ ਪੱਧਰ ਅਤੇ ਜਿਲਾਂ੍ਹ ਪੱਧਰ ‘ਤੇ ਬਣਨ ਵਾਲੀਆਂ ਕਮੇਟੀਆਂ ਤੁਰੰਤ ਬਣਾਈਆਂ ਜਾਣ ਅਤੇ ਕੱਚੇ ਮੁਲਾਜ਼ਮਾ ਨੂੰ ਪੱਕਾ ਕਰਨ ਸਬੰਧੀ ਕੀਤੀ ਜਾ ਰਹੀ ਕਾਰਵਾਈ ਵਿੱਚ ਤੇਜੀ ਲਿਆਉਂਦੀ ਜਾਵੇ। ਇਸ ਤੋਂ ਇਲਾਵਾ ਉਨ੍ਹਾ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਹਲਕਾ ਪੂਰਬੀ ਵਿੱਚ ਸ਼ੁਰੂ ਹੋਣ ਵਾਲੇ ਨਵੇਂ ਵਿਕਾਸ ਕਾਰਜ਼ਾਂ ਦਾ ਉਦਘਾਟਨ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੀ ਦੇ ਜਨਮ ਦਿਹਾੜੇ ਮੌਕੇ ਆਪਣੇ ਕਰ ਕਮਲਾਂ ਨਾਲ ਕਰਨ ਦੀ ਵੀ ਅਪੀਲ ਕੀਤੀ। ਹਲਕਾ ਪੂਰਬੀ ਵਿੱਚ ਨਵੇਂ ਸੁ਼ਰੂ ਹੋਣ ਵਾਲੇ ਕੰਮ ਵਿੱਚ ਸਰਕਾਰੀ ਕਾਲਜ ਈਸਟ (ਸਿੱਖਿਆ ਵਿਭਾਗ), ਐਸਜੀਬਿਸ਼ਨ ਸੈਂਟਰ (ਗਲਾਡਾ), ਈਸਟਐਂਡ ਕਲੱਬ (ਗਲਾਡਾ), ਐਮਿਉਜ਼ਮੈਂਟ ਪਾਰਕ (ਗਲਾਡਾ), ਸਤਿਗੁਰੂ ਰਵਿਦਾਸ ਮਹਾਰਾਜ ਜੀ ਆਡੀਟੋਰੀਅਮ (ਗਲਾਡਾ), ਲਈਅਰ ਵੈਲੀ (ਨਗਰ ਸੁਧਾਰ ਟਰੱਸਟ), 66 ਕੇ.ਵੀ ਸਬ-ਸਟੇਸ਼ਨ ਟਿੱਬਾ ਰੋਡ (ਬਿਜਲੀ ਵਿਭਾਗ), ਡੈਅਰੀ ਕੰਪਲੈਕਸ ਸਕੂਲ ਤਾਜਪੁਰ ਰੋਡ ਵਾਰਡ ਨੰ-14 (ਨਗਰ ਸੁਧਾਰ ਟਰੱਸਟ), ਪੁਨੀਤ ਨਗਰ ਸਕੂਲ ਵਾਰਡ ਨੰ-15 (ਨਗਰ ਸੁਧਾਰ ਟਰੱਸਟ), ਮਹਾਤਮਾ ਇਨਕਲੇਵ ਸਕੂਲ ਵਾਰਡ ਨੰ-13 (ਨਗਰ ਸੁਧਾਰ ਟਰੱਸਟ), ਗਹਿਲੇਵਾਲ ਸਕੂਲ ਵਾਰਡ ਨੰ-6 (ਸਿੱਖਿਆ ਵਿਭਾਗ ਸਮਾਰਟ ਸਿਟੀ), ਕੈਲਾਸ਼ ਨਗਰ ਸਕੂਲ ਵਾਰਡ ਨੰ-5 (ਸਿੱਖਿਆ ਵਿਭਾਗ ਸਮਾਰਟ ਸਿਟੀ), ਬੰਦਾ ਬਹਾਦੁਰ ਕਲੋਨੀ ਵਾਰਡ ਨੰ-12 (ਸਿੱਖਿਆ ਵਿਭਾਗ), ਰਾਜੀਵ ਗਾਂਧੀ ਕਲੋਨੀ ਵਾਰਡ ਨੰ-23 (ਸਿੱਖਿਆ ਵਿਭਾਗ), ਸੁਭਾਸ਼ ਨਗਰ ਸਰਕਾਰੀ ਸਕੂਲ ਵਾਰਡ ਨੰ-10(ਪੀ.ਡਬਲਿਊ.ਡੀ. ਸਮਾਰਟ ਸਿਟੀ) ਸ਼ਾਮਲ ਹਨ।