Wednesday, March 12

ਡਿਸਟ੍ਰਿਕਟ ਬਿਊਰੋ ਆਫ ਇੰਡਸਟਰੀ ਤੇ ਇਨਵੈਸਟਮੈਂਟ ਪ੍ਰਮੋਸ਼ਨ ਦਾ ਦਫ਼ਤਰ ਡੀ.ਬੀ.ਈ.ਈ. ਦੀ ਇਮਾਰਤ ‘ਚ ਹੋਇਆ ਸੁਰੂ

  • ਇਹ ਸੂਬੇ ‘ਚ ਕਾਰੋਬਾਰ ਨੂੰ ਆਸਾਨੀ ਨਾਲ ਅੱਗੇ ਵਧਾਉਣ ‘ਚ ਹੋਵੇਗਾ ਸਹਾਈ ਸਿੱਧ

ਲੁਧਿਆਣਾ, (ਸੰਜੇ ਮਿੰਕਾ) – ਸਥਾਨਕ ਪੱਧਰ ‘ਤੇ ਆਸਾਨੀ ਨਾਲ ਕਾਰੋਬਾਰ ਕਰਨ ਨੂੰ ਉਤਸ਼ਾਹਿਤ ਕਰਨ ਲਈ, ਪ੍ਰਤਾਪ ਚੌਕ ਵਿਖੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਇਮਾਰਤ ਵਿੱਚ ਡਿਸਟ੍ਰਿਕਟ ਬਿਊਰੋ ਆਫ ਇੰਡਸਟਰੀ ਇਨਵੈਸਟਮੈਂਟ ਪ੍ਰਮੋਸ਼ਨ (ਡੀ.ਬੀ.ਆਈ.ਆਈ.ਪੀ.) ਦਾ ਦਫ਼ਤਰ ਅੱਜ ਤੋਂ ਸੁਰੂ ਹੋ ਗਿਆ ਹੈ।
ਇੱਕ ਬੁਲਾਰੇ ਨੇ ਦੱਸਿਆ ਕਿ ਇਹ ਜ਼ਿਲ੍ਹਾ ਪੱਧਰ ਦਾ ਬਿਊਰੋ ਨਿਵੇਸ਼ਕਾਂ ਨੂੰ ਮਾਰਗਦਰਸ਼ਨ ਮੁਹੱਈਆ ਕਰਵਾਏਗਾ, ਕਨੂੰਨੀ ਮਨਜ਼ੂਰੀਆਂ ਵਿੱਚ ਤੇਜ਼ੀ ਲਿਆਏਗਾ ਅਤੇ ਵਪਾਰਕ ਸ਼ਿਕਾਇਤਾਂ ਦੇ ਸਮੇਂ ਸਿਰ ਨਿਪਟਾਰੇ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਿਊਰੋ ਦੀ ਅਗਵਾਈ ਡਿਪਟੀ ਕਮਿਸ਼ਨਰ ਲੁਧਿਆਣਾ ਕਰਨਗੇ ਅਤੇ ਬਿਊਰੋ ਦੇ  ਰੋਜ਼ਮਰ੍ਹਾ ਦੇ ਕੰਮਕਾਜ ਵਿੱਚ ਸਹਾਇਤਾ ਲਈ ਇੱਕ ਪੂਰਣ-ਸਮੇਂ ਸਲਾਹਕਾਰ ਵੀ ਨਿਯੁਕਤ ਕੀਤਾ ਗਿਆ ਹੈ।ਬੁਲਾਰੇ ਨੇ ਅੱਗੇ ਦੱਸਿਆ ਕਿ ਮਕਾਨ ਅਤੇ ਸ਼ਹਿਰੀ ਵਿਕਾਸ, ਸਥਾਨਕ ਸਰਕਾਰਾਂ, ਕਿਰਤ (ਫੈਕਟਰੀਆਂ), ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.), ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ), ਜੰਗਲਾਤ ਅਤੇ ਜੰਗਲੀ ਜੀਵ, ਪੀ.ਡਬਲਯੂ.ਡੀ. (ਬੀ. ਐਂਡ ਆਰ.) ਸਮੇਤ ਪ੍ਰਮੁੱਖ ਵਿਭਾਗਾਂ ਦੇ ਨੋਡਲ ਅਧਿਕਾਰੀ, ਟੈਕਸੇਸ਼ਨ, ਇੰਡਸਟਰੀਜ਼ ਐਂਡ ਕਾਮਰਸ (ਬਾਇਲਰ, ਸੁਸਾਇਟੀ ਰਜਿਸਟਰੇਸ਼ਨ), ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਅਤੇ ਉਦਯੋਗਿਕ ਐਸੋਸੀਏਸ਼ਨਾਂ ਦੁਆਰਾ ਇੱਕ ਉਦਯੋਗਿਕ ਇਕਾਈ ਦੁਆਰਾ ਲੋੜੀਂਦੀਆਂ ਕਨੂੰਨੀ ਮਨਜ਼ੂਰੀਆਂ/ਮਨਜ਼ੂਰੀਆਂ/ਐਨ.ਓ.ਸੀ. ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗਾ।

About Author

Leave A Reply

WP2Social Auto Publish Powered By : XYZScripts.com