Wednesday, March 12

ਰੈੱਡ ਰਿਬਨ ਕੱਲਬਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਆਯੋਜਿਤ

  • ਮੁੱਢ ਤੋਂ ਟੀਚੇ ਮਿਥ ਕੇ ਚੱਲਣ ਵਾਲੇ ਮੰਜ਼ਿਲਾਂ ਦੇ ਹਾਣੀ ਬਣਦੇ ਨੇ – ਪ੍ਰੀਤ ਕੋਹਲੀ

ਲੁਧਿਆਣਾ (ਸੰਜੇ ਮਿੰਕਾ)  – ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਸ੍ਰੀ ਡੀ.ਪੀ.ਐਸ. ਖਰਬੰਦਾ ਦੇ ਹੁਕਮਾ ਅਤੇ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਸਹਿਯੋਗ ਸਦਕਾ ਜ਼ਿਲ੍ਹਾ ਲੁਧਿਆਣਾ ਦੇ ਰੈੱਡ ਰਿਬਨ ਕੱਲਬਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮਨ ਗੁਜਰਖਾਨ ਕੈਂਪਸ ਮਾਡਲ ਟਾਉਣ ਲੁਧਿਆਣਾ ਵਿਖੇ ਕਰਵਾਏ ਗਏ। ਇਸ ਮੌਕੇ ਪਿਛਲੇ ਸਾਲ ਦੌਰਾਨ ਰੈੱਡ ਰਿਬਨ ਕੱਲਬਾਂ ਦੇ ਨੋਡਲ ਅਫਸਰਾਂ ਵਿਚੋਂ 05 ਬੈਸਟ ਨੋਡਲ ਅਫਸਰਾਂ ਦੀ ਚੋਣ ਵੀ ਕੀਤੀ ਗਈ ਅਤੇ ਉਨ੍ਹਾਂ ਦੇ ਕਾਲਜਾਂ ਨੂੰ ਬੈਸਟ ਰੈੱਡ ਰਿਬਨ ਕੱਲਬਾਂ ਦੇ ਐਵਾਰਡ ਪ੍ਰਦਾਨ ਕੀਤੇ ਗਏ। ਇਨ੍ਹਾਂ ਵਿਚੋਂ ਨੈਸਨਲ ਕਾਲਜ ਦੋਰਾਹਾ ਤੋਂ  ਪ੍ਰੋ ਲਵਲੀਨ  ਕੌਰ ,,ਸਵਾਮੀ ਗੰਗਾ ਗਿਰੀ ਜਨਤਾ ਗਰਲਜ ਕਾਲਜ ਰਾਏਕੋਟ ਤੋਂ ਡਾ ਜਸਪ੍ਰੀਤ ਕੌਰ ਗੁਲਾਟੀ, ਜੀ.ਐਚ.ਜੀ. ਖਾਲਸਾ ਕਾਲਜ ਆਫ ਐਜੂਕੇਸਨ ਗੁਰੁਸਰ ਸੁਧਾਰ ਤੋਂ ਪ੍ਰੋ ਪ੍ਰਗਟ ਸਿੰਘ ਗਰਚਾ  , ਐਸ ਆਰ ਐਸ ਸਰਕਾਰੀ ਪਾਲੀਟੈਕਨਿਕ ਲੁਧਿਆਣਾ ਤੋਂ ਲਖਵੀਰ ਸਿੰਘ, ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮਨ ਗੁਜਰਖਾਨ ਕੈਂਪਸ ਮਾਡਲ ਟਾੳੇਣ ਲੁਧਿਆਣਾ ਤੋਂ ਮਿਸਜ ਨਿਧੀ ਸਨ। ਸਮਾਗਮ ਦੇ ਮੁਖ ਮਹਿਮਾਨ ਐਸ.ਐਮ.ਓ ਡਾ.ਅਵਿਨਾਸ਼ ਜਿੰਦਲ ਸਨ. ਉਨ੍ਹਾ ਇਸ ਮੌਕੇ ਬੋਲਦਿਆਂ ਏਡਜ ਤੇ ਟੀ.ਬੀ. ਬਿਮਾਰੀ ਤੇ ਵਿਦਿਆਰਥੀ ਗਤੀਵਿਧੀਆਂ ਤੇ ਆਪਣੇ ਬਹੁਤ ਹੀ ਸੰਖੇਪ ਤੇ ਪ੍ਰਭਾਵਸ਼ਾਲੀ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਅਤੇ ਆਏ ਹੋਏ ਮਹਿਮਾਨਾਂ ਨੂੰ ਸੰਬੋਧਿਤ ਕੀਤਾ। ਇਸੇ ਮੋਕੇ ਗੈਸਟ ਆਫ ਆਨਰ ਇੰਜੀਨਿਅਰ ਸ੍ਰੀ ਗੁਰਵਿੰਦਰ ਸਿੰਘ ਜਨਰਲ ਸੱਕਤਰ ਕਾਲਜ ਮੈਨੇਜਮੈਟ ਕਮੇਟੀ  ਵੱਲੋਂ ਵੀ ਵਿਦਿਆਰਥੀਆ ਨਾਲ ਆਪਣੇ ਸ਼ਬਦਾਂ ਦੀ ਸਾਂਝ ਪਾਈ ਅਤੇ ਉਹਨਾ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਲੁਧਿਆਣਾ ਵੱਲੋਂ ਵੀ ਵਿਦਿਆਰਥੀਆ ਨੂੰ ਯੁਵਕ ਗਤੀਵਿਧੀਆਂ ਨਾਲ ਜੁੜਣ ਲਈ ਉਤਸ਼ਾਹਿਤ ਕੀਤਾ. ਉਨ੍ਹਾਂ ਕਿਹਾ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਜਾਣਕਾਰੀ ਭਰਪੂਰ ਬਣਾਉਦੇ ਹਨ। ਉਨ੍ਹਾਂ ਵੱਲੋਂ ਵਿਦਿਆਰਥੀ ਗਤੀਵਿਧੀਆਂ ਤੇ ਆਪਣੇ ਬਹੁਤ ਹੀ ਸੰਖੇਪ ਤੇ ਪ੍ਰਭਾਵਸ਼ਾਲੀ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਅਤੇ ਆਏ ਹੋਏ ਮਹਿਮਾਨਾਂ ਨੂੰ ਸੰਬੋਧਿਤ ਕੀਤਾ। ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮਨ ਗੁਜਰਖਾਨ ਕੈਂਪਸ ਦੇ ਪਿੰਸੀਪਲ ਡਾ. ਮਨਿਤਾ ਕਾਹਲੋਂ ਨੇ ਵਿਦਿਆਰਥੀਆਂ ਨਾਲ ਸ਼ਬਦਾ ਦੀ ਸਾਂਝ ਪਾਈ, ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ।
ਜ਼ਿਲ੍ਹਾ ਪਧੱਰੀ ਮੁਕਾਬਿਲਆਂ ਵਿਚ ਵੱਖ-ਵੱਖ ਵਿਸ਼ਿਆਂ ‘ਤੇ ਕੁਇਜ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਏਡਜ ਜਾਗਰੂਕਤਾ, ਟੀਬੀ ਜਾਗਰੂਕਤਾ, ਨਸ਼ਾ ਜਾਗਰੂਕਤਾ ਅਤੇ ਖੂਨਦਾਨ ਪ੍ਰਤੀ ਜਾਗਰੂਕਤਾ ਸ਼ਾਮਲ ਸਨ। ਇਨ੍ਹਾਂ ਮੁਕਾਬਲਿਆਂ ਵਿਚ ਜੇਤੂਆਂ ਨੂੰ ਪ੍ਰਤੀ ਟੀਮ ਕ੍ਰਮਵਾਰ ਪਹਿਲਾ ਸਥਾਨ 6 ਹਜ਼ਾਰ ਰੁਪਏ, ਦੂਜਾ ਸਥਾਨ 3 ਹਜ਼ਾਰ ਰੁਪਏ ਅਤੇ ਤੀਜ਼ਾ ਸਥਾਨ 2 ਹਜ਼ਾਰ ਰੁਪਏ ਦਿੱਤਾ ਗਿਆ। ਪਹਿਲੇ ਸਥਾਨ ਤੇ ਰਹੇ ਰੀਆ ਗੋਇਲ ਅਤੇ ਤਾਨਵੀ ਖਾਲਸਾ ਕਾਲਜ ਫਾਰ ਵਿਮਨ ਸਿਵਿਲ ਲਾਈਨ ਲੁਧਿਆਣਾ ਤੋਂ ਦੂਜੇ ਸਥਾਨ ਤੇ ਰਵਨੀਤ ਕੋਰ ਝੱਜ ਅਤੇ ਸ਼ਿਵਾਨੀ ਦੂਬੇ ਗੁਰੂ ਨਾਨਕ ਨੇਸ਼ਨਲ ਕਾਲਜ ਦੋਰਾਹਾ ਤੋਂ ਅਤੇ ਤੀਜੇ ਸਥਾਨ ਤੇ ਸੋਨਪ੍ਰੀਤ ਕੌਰ ਅਤੇ ਗਰਿਮਾ ਨਰੂਲਾ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮਨ ਮਾਡਲ ਟਾਉਣ ਲੁਧਿਆਣਾ ਤੋਂ ਰਹੇ। ਇਸੇ ਤਰ੍ਹਾਂ ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਪਹਿਲੇ ਸਥਾਨ ਤੇ ਜਸਲੀਨ ਕੌਰ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮਨ ਦੂਜੇ ਸਥਾਨ ਤੇ ਆਰਜੂ ਖੁਰਾਣਾ ਅਤੇ ਅਦਿਤੀ ਮਿਸ਼ਰਾ ਬ੍ਰੈਕਟਡ ਖਾਲਸਾ ਕਾਲਜ ਸਿਵਿਲ ਲਾਈਨ ਲੁਧਿਆਣਾ ਤੋਂ, ਤੀਜੇ ਸਥਾਨ ‘ਤੇ ਸੁਖਮਨ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮਨ ਲੁਧਿਆਣ ਤੋਂ ਰਹੇ। ਇਸ ਤੋਂ ਇਲਾਵਾ ਸਲੋਗਨ ਰਾਈਟਿੰਗ ਮੁਕਾਬਲਿਆਂ ਵਿਚ ਪਹਿਲੇ ਸਥਾਨ ‘ਤੇ ਪਰਮਪਰੀਤ ਕੌਰ ਸੰਤ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮਨ ਲੁਧਿਆਣਾ, ਦੂਜੇ ਸਥਾਨ ਤੇ ਮਨਮਿੰਦਰ ਕੌਰ ਅਤੇ ਸੁਖਮਪ੍ਰੀਤ ਖਾਲਸਾ ਕਾਲਜ ਸਿਵਿਲ ਲਾਈਨ ਲੁਧਿਆਣਾ ਅਤੇ ਤੀਜੇ ਸਥਾਨ ‘ਤੇ ਸਮੀਰ ਸਭਰਵਾਲ ਸਰਕਾਰੀ ਕਾਲਜ ਲੜਕੇ ਲੁਧਿਆਣਾ ਤੋਂ ਰਹੇ।
ਇਸ ਮੌਕੇ ਸਟੇਜ ਦੀ ਭੂਮਿਕਾ ਪ੍ਰੋ ਇੰੰਦਰਜੀਤ ਕੌਰ ਵੱਲੋਂ ਨਿਭਾਈ ਗਈ। ਰੈੱਡ ਰਿਬਨ ਕੱਲਬ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮਨ ਮਾਡਲ ਟਾਉਣ ਲੁਧਿਆਣਾ ਦੇ ਨੋਡਲ ਅਫਸਰ ਡਾ. ਨਿਧੀ ਸ਼ਰਮਾ ਅਤੇ ਡੇਜੀ ਵਧਵਾ ਵੱਲੋਂ ਨਿਭਾਈ ਗਈ। ਇਸ ਸਾਰੇ ਸਮਾਗਮ ਨੂੰ ਸਹੀ ਤਰੀਕੇ ਨਾਲ ਨੇਪੜੇ ਚਾੜਨ ਵਾਲੇ ਜਿਲਾ ਲੁਧਿਆਣਾ ਦੇ ਰੈਡ ਰੀਬਨ ਕਲੱਬਾਂ ਦੇ ਸਮੂਹ ਨੋਡਲ ਅਫਸਰ ਵੀ ਹਾਜ਼ਰ ਸਨ। ਇਸ ਸਮਾਗਮ ਦੌਰਾਨ ਜ਼ਿਲ੍ਹਾ ਮੋਗਾ ਦੇ 204 ਦੇ ਲਗਭਗ ਭਾਗੀਦਾਰਾਂ ਨੇ ਭਾਗ ਲਿਆ।

About Author

Leave A Reply

WP2Social Auto Publish Powered By : XYZScripts.com