Political ਵਿਧਾਇਕ ਪਾਂਡੇ ਨੂੰ ਮੰਤਰੀ ਨਾ ਬਣਾਏ ਜਾਣ ਖਿਲਾਫ ਵਰਕਰਾਂ ਵਿਚ ਰੋਸ; ਕੀਤਾ ਰੋਸ ਪ੍ਰਦਰਸ਼ਨ By admin September 27, 2021 No Comments ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ ): ਪੰਜਾਬ ਸਰਕਾਰ ਦੀ ਨਵੀਂ ਕੈਬਿਨਟ ਚ ਸੀਨੀਅਰ ਵਿਧਾਇਕਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਵਰਕਰਾਂ ਚ ਰੋਸ ਦਿਖਣਾ ਸ਼ੁਰੂ ਹੋ ਗਿਆ ਹੈ। ਲੁਧਿਆਣਾ ਉੱਤਰੀ ਤੋਂ ਸੀਨੀਅਰ ਅਤੇ 6 ਵਾਰ ਵਿਧਾਇਕ ਰਹੇ ਰਾਕੇਸ਼ ਪਾਂਡੇ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਾ ਕੀਤੇ ਜਾਣ ਖ਼ਿਲਾਫ਼ ਰੋਸ ਪ੍ਰਗਟਾਉਂਦੇ ਹੋਏ ਲੁਧਿਆਣਾ ਦੇ ਛਾਉਣੀ ਮੁਹੱਲਾ, ਵਾਰਡ ਨੰਬਰ 84 ਸਥਿਤ ਐੱਸ.ਸੀ ਡਿਪਾਰਟਮੈਂਟ ਪੰਜਾਬ ਕਾਂਗਰਸ ਦੇ ਕਨਵੀਨਰ ਦੀਪਕ ਹੰਸ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।ਪਤਰਕਾਰਾਂ ਨਾਲ ਗੱਲਬਾਤ ਦੌਰਾਨ ਦੀਪਕ ਹੰਸ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਮੰਡਲ ਲਈ ਲੁਧਿਆਣਾ ਤੋਂ ਸੀਨੀਅਰ ਤੇ 6 ਵਾਰ ਵਿਧਾਇਕ ਰਾਕੇਸ਼ ਪਾਂਡੇ ਨੂੰ ਨਜ਼ਰਅੰਦਾਜ਼ ਕਰਨ ਕਰਕੇ ਵਰਕਰਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਰਾਕੇਸ਼ ਪਾਂਡੇ ਇਕ ਇਮਾਨਦਾਰ ਤੇ ਮਿਹਨਤੀ ਵਿਧਾਇਕ ਹਨ ਅਤੇ ਦੇਸ਼ ਲਈ ਉਨ੍ਹਾਂ ਦੇ ਪਰਿਵਾਰ ਨੇ ਆਪਣੀਆਂ ਜਾਨਾਂ ਵਾਰੀਆਂ ਹਨ, ਜਿਨ੍ਹਾਂ ਨੂੰ ਬਣਦਾ ਸਨਮਾਨ ਮਿਲਣਾ ਚਾਹੀਦਾ ਸੀ। ਹਾਲਾਂਕਿ ਲੁਧਿਆਣਾ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੂੰ ਇਕ ਵਾਰ ਫਿਰ ਤੋਂ ਮੰਤਰੀ ਬਣਾਏ ਜਾਣ ਦਾ ਵੀ ਉਹ ਸਵਾਗਤ ਕਰਦੇ ਹਨ, ਲੇਕਿਨ ਪਾਂਡੇ ਨੂੰ ਵੀ ਮੰਤਰੀ ਮੰਡਲ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਸੀ। ਜਿਸਨੂੰ ਲੈ ਕੇ ਉਹ ਪਾਰਟੀ ਹਾਈਕਮਾਂਡ ਨੂੰ ਅਪੀਲ ਕਰਦੇ ਹਨ ਤੇ ਜੇਕਰ ਉਨ੍ਹਾਂ ਦੀ ਮੰਗ ਵਲ ਧਿਆਨ ਨਹੀਂ ਦਿੱਤਾ ਗਿਆ, ਤਾਂ ਚੰਡੀਗੜ੍ਹ ਸਥਿਤ ਪਾਰਟੀ ਮੁੱਖ ਦਫਤਰ ਬਾਹਰ ਧਰਨਾ ਦਿੱਤਾ ਜਾਵੇਗਾ। ਇਸਦੇ ਨਾਲ ਹੀ, ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੰਦਿਆਂ ਕਿ ਸੀਨੀਅਰ ਆਗੂਆਂ ਨੂੰ ਨਜਰਅੰਦਾਜ ਕਰਨ ਦਾ ਖਮਿਆਜਾ ਪਾਰਟੀ ਨੂੰ ਆਉਂਦਿਆਂ ਵਿਧਾਨ ਸਭਾ ਚੋਣਾਂ ਵਿਚ ਵੀ ਭੁਗਤਣਾ ਪੈ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਪਿੰਨੀ ਹੰਸ, ਵਿਜੈ ਹੰਸ ਕਾਲੀ, ਦੀਪਕ ਬੱਤਰਾ, ਗੌਤਮ ਸਿੱਧੂ, ਸ਼ਿਵਮ ਵਰਮਾ, ਸਾਹਿਲ ਵਰਮਾ, ਲਲਿਤ ਧਨੋੜੀਆ, ਕਾਲੀ, ਅਰੁਨ ਮਨਚੰਦਾ, ਪ੍ਰਦੀਪ ਸ਼ਰਮਾ, ਸੰਨੀ ਹੰਸ ਕਾਲੂ, ਮੋਨੂੰ ਸ਼ਰਮਾ, ਸੰਨੀ ਹੰਸ, ਦਕਸ਼ ਹੰਸ, ਰਾਜੀਵ ਸਿੱਧੂ ਵੀ ਮੌਜੂਦ ਰਹੇ।
ਨਹਿਰੀ ਜਲ ਸਪਲਾਈ ਪ੍ਰੋਜੈਕਟ: ਵਿਧਾਇਕ ਬੱਗਾ ਨੇ ਪਾਣੀ ਵਾਲੀ ਟੈਂਕੀ ਦੇ ਨਿਰਮਾਣ ਅਤੇ ਸੰਬੰਧਿਤ ਪਾਈਪਲਾਈਨ ਵਿਛਾਉਣ ਲਈ ਰੱਖਿਆ ਨੀਂਹ ਪੱਥਰ November 13, 2025
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 60.33 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ November 13, 2025