Wednesday, March 12

ਡੀ.ਸੀ. ਲੁਧਿਆਣਾ ਵੱਲੋਂ ਵਰਲਡ ਟੂਰਿਜ਼ਮ ਡੇਅ ਨੂੰ ਸਮਰਪਿਤ ‘ਰੀਵਾਈਵਿੰਗ ਟੂਰਿਜ਼ਮ ਆਫ ਪੰਜਾਬ’ ਆਨਲਾਈਨ ਡਾਕਊਮੈਂਟਰੀ ਲਾਂਚ

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਕੁਮਾਰ ਚਾਬਾ, ਸਹਾਇਕ ਕਮਿਸ਼ਨਰ ਪ੍ਰਲੀਨ ਕੌਰ ਕਾਲੇਕਾ ਅਤੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ੍ਰੀ ਪੁਨੀਤ ਪਾਲ ਸਿੰਘ ਗਿੱਲ ਨੇ ਅੱਜ ਵਰਲਡ ਟੂਰਿਜ਼ਮ ਡੇਅ ਭਾਵ 27 ਸਤੰਬਰ, 2021 ਨੂੰ ਸਮਰਪਿਤ ‘ਰੀਵਾਈਵਿੰਗ ਟੂਰਿਜ਼ਮ ਆਫ ਪੰਜਾਬ’ ਸਿਰਲੇਖ ਹੇਠ ਇੱਕ ਸ਼ਾਰਟ ਡਾਕੂਮੈਂਟਰੀ ਲਾਂਚ ਕੀਤੀ ਜੋ ਹਰੀਕੇ ਪੱਤਣ ਵੈਟਲੈਂਡਜ ਨੂੰ ਦਰਸਾਉਂਦੀ ਹੈ, ਪੰਜਾਬ ਦੇ ਵਕੀਲ ਅਤੇ ਕੁਦਰਤ ਪ੍ਰੇਮੀ ਫੋਟੋਗ੍ਰਾਫਰ ਸ੍ਰੀ ਹਰਪ੍ਰੀਤ ਸੰਧੂ ਦੁਆਰਾ ਤਿਆਰ ਕੀਤੀ ਗਈ ਹੈ। ਇਹ ਡਾਕਊਮੈਂਟਰੀ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ਦੁਆਰਾ ਬਣਾਈ ਗਈ ਪੰਜਾਬ ਵਿੱਚ ਸਥਿਤ ਮਸ਼ਹੂਰ ਤੇ ਖੂਬਸੁਰਤ ਕੁਦਰਤੀ ਝੀਲ ਅਤੇ ਮਨਮੋਹਕ ਵੈਟਲੈਂਡ – ਹਰੀਕੇ ਪੱਤਣ ਨੂੰ ਉਜਾਗਰ ਕਰਦੀ ਹੈ. ਸਮਾਗਮ ਦੌਰਾਨ ਲੁਧਿਆਣਾ ਦੇ ਆਲੇ-ਦੁਆਲੇ ਦੇ ਸੁੰਦਰ ਕੁਦਰਤੀ ਸਥਾਨਾਂ ਨੂੰ ਦਰਸਾਉਂਦੀਆਂ ਵਿਸ਼ੇਸ਼ ਤਸਵੀਰਾਂ ਵੀ ਲੁਧਿਆਣਾ ਦੇ ਮਿੰਨੀ ਸਕੱਤਰੇਤ ਵਿਖੇ ਲਗਾਈਆਂ ਗਈਆਂ। ਡਿਪਟੀ ਕਮਿਸ਼ਨਰ ਲੁਧਿਆਣਾ ਨੇ ਡਾਕਊਮੈਂਟਰੀ ਲਾਂਚ ਕਰਨ ਤੋਂ ਬਾਅਦ ਕੁਦਰਤ ਪ੍ਰੇਮੀ ਫੋਟੋਗ੍ਰਾਫਰ ਹਰਪ੍ਰੀਤ ਸੰਧੂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਡਾਕਊਮੈਂਟਰੀ ਹਰੀਕੇ ਪੱਤਣ ਵੈਟਲੈਂਡਜ਼ ਦੀ ਸ਼ਾਂਤ ਅਤੇ ਕੁਦਰਤੀ ਸੁੰਦਰਤਾ ਨੂੰ ਬੜੀ ਖੂਬਸੂਰਤੀ ਨਾਲ ਦਰਸਾਉਂਦੀ ਹੈ. ਪੀ.ਸੀ.ਐਸ. ਸ੍ਰੀ ਰਾਹੁਲ ਚਾਬਾ ਨੇ ਕਿਹਾ ਕਿ ਕੁਦਰਤ ਦੀਆਂ ਤਸਵੀਰਾਂ ਸੱਚਮੁੱਚ ਹੈਰਾਨ ਕਰਨ ਵਾਲੀਆਂ ਹਨ ਅਤੇ ਇਹ ਲੁਧਿਆਣਾ ਦੇ ਨਾਗਰਿਕਾਂ ਦਾ ਮਨ ਮੋਹਣਗੀਆਂ ਕਿਉਂਕਿ ਉਹ ਸਾਡੇ ਸ਼ਹਿਰ ਦੇ ਆਲੇ ਦੁਆਲੇ ਇਨ੍ਹਾਂ ਕੁਦਰਤੀ ਸਥਾਨਾਂ ਨੂੰ ਵੇਖ ਸਕਦੇ ਹਨ. ਸ੍ਰੀ ਹਰਪ੍ਰੀਤ ਸੰਧੂ ਨੇ ਕਿਹਾ ਕਿ ਉਨ੍ਹਾਂ ਇਹ ਡਾਕਊਮੈਂਟਰੀ ਫਿਲਮ ਪੰਜਾਬ ਦੇ ਸੈਰ-ਸਪਾਟੇ ਨੂੰ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਹੈ ਤਾਂ ਜੋ ਦੁਨੀਆ ਭਰ ਦੇ ਕੁਦਰਤ ਪ੍ਰੇਮੀਆਂ ਦੇ ਅੰਦਰ ਪੰਜਾਬ ਦੇ ਹਰੀਕੇ ਪੱਤਣ ਵੈਟਲੈਂਡਜ਼ ਦੇ ਚਿੱਤਰਕਾਰੀ ਦ੍ਰਿਸ਼ਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਸਕੇ, ਜਿਸ ਨਾਲ ਉਹ ਧਰਤੀ ਦੇ ਇਸ ਖੂਬਸੂਰਤ ਸਥਾਨਾਂ ਦੀ ਵਿਸ਼ੇਸ਼ ਕੁਦਰਤੀ ਸੁੰਦਰਤਾ ਨੂੰ ਵੇਖ ਸਕਣ। ਉਨ੍ਹਾਂ ਜ਼ਿਲ੍ਹਾ ਪ੍ਰਸਾਸ਼ਨ ਨੂੰ ਜ਼ਿਲ੍ਹਾ ਲੁਧਿਆਣਾ ਦੇ ਮਨਮੋਹਕ ਸਥਾਨਾਂ ਦੀਆਂ 8 ਤਸਵੀਰਾਂ ਦਾ ਸੈੱਟ ਵੀ ਭੇਂਟ ਕੀਤਾ।

About Author

Leave A Reply

WP2Social Auto Publish Powered By : XYZScripts.com