Wednesday, March 12

ਸੀ.ਟੀ.ਯੂਨੀਵਰਸਿਟੀ ਲੁਧਿਆਣਾ ਵਿਖੇ ਅਮਿਤ ਕੁਮਾਰ ਪੰਚਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਿੱਟ ਵੰਡ ਸਮਾਰੋਹ ਦੌਰਾਨ ਹੋਏ ਸ਼ਾਮਿਲ

ਲੁਧਿਆਣਾ, (ਸੰਜੇ ਮਿੰਕਾ)- ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਸ੍ਰੀ ਅਮਿਤ ਕੁਮਾਰ ਪੰਚਾਲ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਚਲ ਰਹੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੱਚਿਆਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਨੂੰ ਤਰਜੀਹ ਦਿੱਤੀ ਜਾ ਰਹੀ ਹੇ ਤਾਂ ਜੋ ਨੋਜਵਾਨ ਸਿਖਲਾਈ ਮੁਕੰਮਲ ਕਰਨ ਉਪਰੰਤ ਰੋਜ਼ਗਾਰ ਅਤੇ ਸਵੈ ਰੋਜਗਾਰ ਦੇ ਕਾਬਿਲ ਹੋ ਸਕਣ। ਇਸ ਤਹਿਤ ਸੀ.ਟੀ.ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਹੀ ਦੀਨ ਦਇਆਲ ਉਪਾਧਿਆਏ ਗ੍ਰਾਮੀਣ ਕੌਂਸ਼ਲ ਯੋਜਨ (ਡੀ.ਡੀ.ਯੂ.ਜੀ.ਕੇ.ਵਾਈ.) ਸਕੀਮ ਅਧੀਨ ਉਦਘਾਟਨ ਅਤੇ ਕਿੱਟ ਵੰਡ ਸਮਾਰੋਹ ਰੱਖਿਆ ਗਿਆ। ਇਹ ਸਕੀਮ ਖਾਸ ਕਰਕੇ ਰੂਰਲ ਬੱਚਿਆ ਨੂੰ ਹੁਨਰ ਮੰਦ ਬਨਾਉਣ ਲਈ ਚਲਾਈ ਜਾਂਦੀ ਹੈ ਜਿਸ ਵਿੱਚ ਬੱਚਿਆਂ ਨੂੰ ਰਹਿਣਾ ਖਾਣਾ ਮੁਫਤ ਦਿੱਤਾ ਜਾਂਦਾ ਹੈ। ਇਸ ਸਮਾਰੋਹ ਨੂੰ ਸੰਬੋਧਨ ਕਰਨ ਲਈ ਸ੍ਰੀ ਅਮਿਤ ਕੁਮਾਰ ਪੰਚਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੁੱਖ ਮਹਿਮਾਨ ਵੱਜੋ ਹਾਜਰ ਹੋਏ ਅਤੇ ਉਨ੍ਹਾਂ ਵੱਲੋਂ ਬੱਚਿਆ ਨੂੰ ਸਕਿੱਲ ਕੋਰਸ ਕੁੱਕ ਦਾ ਕੋਰਸ ਅਤੇ ਬਰਾਈਡਲ ਮੇਕਅੱਪ ਆਰਟਿਸਟ ਨੂੰ ਪੁਰੀ ਲਗਣ ਨਾਲ ਸਿੱਖਣ ਲਈ ਪ੍ਰੇਰਿੱਤ ਕੀਤਾ ਗਿਆ ਤਾਂ ਜੋ ਆਉਣ ਵਾਲੇ ਸਮੇ ਵਿੱਚ ਉਹ ਆਪਣੇ ਪੈਰਾ ਤੇ ਖੜੇ ਹੋ ਸਕਣ। ਉਨ੍ਹਾਂ ਵੱਲੋ ਮਿਹਨਤ ਹੀ ਸਫਲਤਾ ਦੀ ਕੁੰਝੀ ਬਾਰੇ ਬੱਚਿਆਂ ਨੂੰ ਪ੍ਰੇਰਿੱਤ ਕੀਤਾ। ਇਸ ਦੋਰਾਨ ਮਿਸ ਰਵੀਜੋਤ ਕੋਰ, ਸ੍ਰੀ ਪ੍ਰਿੰਸ ਕੁਮਾਰ ਮੈਨੇਜਰ ਪੰਜਾਬ ਹੁਨਰ ਵਿਕਾਸ ਮਿਸ਼ਨ ਲੁਧਿਆਣਾ ਅਤੇ ਸੀ.ਟੀ.ਯੂਨੀਵਰਸਿਟੀ ਸੰਸਥਾ ਦੇ ਪ੍ਰਧਾਨ ਸ੍ਰ। ਚਰਨਜੀਤ ਸਿੰਘ, ਪ੍ਰੋਜੈਕਟ ਮੁਖੀ ਡਾ।ਅਮਿਤ ਜੀ ਵੀ ਹਾਜਰ ਰਹੇ।

About Author

Leave A Reply

WP2Social Auto Publish Powered By : XYZScripts.com