- ਡੀ.ਬੀ.ਈ.ਈ. ਵਿਖੇ ਨੌਜਵਾਨਾਂ ਵੱਲੋਂ ਰੋਜ਼ਗਾਰ ਪ੍ਰਾਪਤ ਕਰਨ ਲਈ ਕਰਵਾਈ ਜਾਂਦੀ ਹੈ ਰਜਿਸ਼ਟ੍ਰੇਸ਼ਨ
ਲੁਧਿਆਣਾ,(ਸੰਜੇ ਮਿੰਕਾ) – ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਵੱਲੋਂ ਪ੍ਰਾਰਥੀਆਂ ਦੇ ਰਜਿਸ਼ਟ੍ਰੇਸ਼ਨ (ਐਕਸ-10) ਕਾਰਡ ਦੀ ਰੀਨਿਊਵਲ ਮਿਆਦ ਦਾ 31 ਦਸੰਬਰ ਤੱਕ ਵਾਧਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਰਾਜ ਵਿੱਚ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਦੇ ਮੱਦੇਨਜ਼ਰ ਸਰਕਾਰ ਵੱਲੋਂ ਸੂਬੇ ਭਰ ਵਿੱਚ 23 ਮਾਰਚ 2020 ਤੋਂ ਕਰਫਿਊ ਲਗਾ ਕੇ ਲੋਕਡਾਉਨ ਘੋਸ਼ਿਤ ਕਰ ਦਿੱਤਾ ਗਿਆ ਸੀ। ਜਿਸ ਕਾਰਨ ਰਾਜ ਭਰ ਦੇ ਰੋਜ਼ਗਾਰ ਦਫਤਰਾਂ ਵਿੱਚ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਸੀ। ਡੀ.ਬੀ.ਈ.ਈ. ਦੇ ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਪ੍ਰਾਰਥੀਆਂ ਦੀ ਰੀਨਿਊਵਲ ਮਾਰਚ 2020 ਤੋਂ ਬਾਅਦ ਹੋਣੀ ਬਣਦੀ ਸੀ ਅਤੇ ਜਿਨ੍ਹਾਂ ਪ੍ਰਾਰਥੀਆਂ ਦੇ ਨਾਮ ਰੋਜ਼ਗਾਰ ਦਫਤਰ ਖੰਨਾ, ਸਮਰਾਲਾ, ਜਗਰਾੳਂ ਵਿਖੇ ਦਰਜ ਹਨ, ਉਹ ਪ੍ਰਾਰਥੀ ਮਿਤੀ: 31-12-2021 ਤੱਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਨੇੜੇ ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ, ਲੁਧਿਆਣਾ ਵਿਖੇ ਦਫਤਰੀ ਸਮੇਂ ਦੌਰਾਨ ਆ ਕੇ ਆਪਣਾ ਕਾਰਡ ਰੀਨਿਊ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਬੇਰੋਜ਼ਗਾਰ ਨੌਜਵਾਨ ਇਸ ਦਫਤਰ ਵਿਖੇ ਆਪਣੀ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਹਨ, ਤਾਂ ਉਹ ਆਪਣੇ ਯੋਗਤਾ ਦੇ ਸਰਟੀਫਿਕੇਟ, ਜਾਤੀ ਸਬੰਧੀ ਸਰਟੀਫਿਕੇਟ ਅਤੇ ਆਧਾਰ ਕਾਰਡ (ਸਾਰੇ ਅਸਲ) ਦੇ ਨਾਲ ਸਾਰੇ ਸਰਟੀਫਿਕੇਟਾਂ ਦੀਆਂ ਇੱਕ-ਇੱਕ ਫੋਟੋ ਸਟੇਟ ਕਾਪੀ ਨਾਲ ਲੈ ਕੇ ਕਿਸੇ ਵੀ ਕੰਮ ਵਾਲੇ ਦਿਨ ਆਪਣਾ ਨਾਮ ਰਜਿਸਟਰਡ ਕਰਵਾ ਸਕਦੇ ਹਨ। ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫਸਰ, ਲੁਧਿਆਣਾ ਸ਼੍ਰੀਮਤੀ ਰਣਜੀਤ ਕੌਰ ਵਲੋਂ ਪ੍ਰਾਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣਾ ਰਜਿਸਟ੍ਰੇਸ਼ਨ ਕਾਰਡ (ਐਕਸ-10) ਜਲਦ ਤੋਂ ਜਲਦ ਰੀਨਿਊ ਕਰਵਾਉਣ ਅਤੇ ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਹੈਲਪਲਾਈਨ ਨੰਬਰ 77400-01682 ‘ਤੇ ਵੀ ਸੰਪਰਕ ਕਰ ਸਕਦੇ ਹਨ।