Wednesday, March 12

ਧਾਰਮਿਕ ਯਾਤਰਾਵਾਂ ਮਨੁੱਖੀ ਮਨ ਨੂੰ ਭਟਕਣ ਤੋਂ ਬਚਾਉਂਦੀਆਂ ਹਨ ਤੇ ਆਪਸੀ ਭਾਈਚਾਰਕ ਸਾਂਝ ਵਿੱਚ ਵਾਧਾ ਹੁੰਦਾ ਹੈ … ਐਡਵੋਕੇਟ ਬਿਕਰਮ ਸਿੱਧੂ

ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ )- ਉੱਤਰੀ ਭਾਰਤ ਦੇ ਮਸ਼ਹੂਰ ਧਾਰਮਕ ਸਥਾਨ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਤਪ ਅਸਥਾਨ ਮੌੜੀ ਜਿਲ੍ਹਾ ਊਨਾ ਵਿਖੇ ਬਾਬਾ ਜੀ ਦੇ ਪਵਿੱਤਰ ਦਰਸ਼ਨਾਂ ਲਈ ਇੱਕ ਜਥਾ ਜਵਾਹਰ ਨਗਰ ਤੋਂ ਭਗਤ ਜੀਤ ਕੁਮਾਰ ਦੀ ਅਗਵਾਈ ਵਿੱਚ ਰਵਾਨਾ ਕੀਤਾ ਗਿਆ । ਇਸ ਧਾਰਮਿਕ ਯਾਤਰੀਆਂ ਦੀ ਬੱਸ ਨੂੰ ਝੰਡੀ ਦਿਖਾ ਕੇ ਸੀਨੀਅਰ ਐਡਵੋਕੇਟ ਤੇ ਸਮਾਜ ਸੇਵੀ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇ਼ਸ਼ ਵਲੋਂ ਤੋਰਿਆ ਗਿਆ ਅਤੇ ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਸਿੱਧੂ ਨੇ ਕਿਹਾ ਕਿ ਧਾਰਮਕ ਸਥਾਨਾਂ ਦੀ ਯਾਤਰਾ ਕਰਨ ਨਾਲ ਮਨੁੱਖੀ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਆਪਸੀ ਮੇਲ ਜੋਲ ਵਧਦਾ ਹੈ ਅਤੇ ਇਸ ਨਾਲ ਭਾਈਚਾਰਕ ਸਦਾਚਾਰ ਵਿੱਚ ਵਾਧਾ ਹੁੰਦਾ ਹੈ। ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਡੇਰਾ ਬਾਬਾ ਵਡਭਾਗ ਸਿੰਘ ਜੀ ਜਵਾਹਰ ਨਗਰ ਦੇ ਮੁੱਖ ਸੇਵਾਦਾਰ ਸ੍ਰੀ ਜੀਤ ਕੁਮਾਰ ਭਗਤ ਜੀ ਦਾ ਧੰਨਵਾਦ ਕਰਦਿਆਂ ਕਿ ਜੀਤ ਕੁਮਾਰ ਭਗਤ ਵਲੋਂ ਜੋ ਸਮਾਜ ਵਿੱਚ ਧਾਰਮਿਕ ਸੇਵਾ ਕੀਤੀ ਜਾ ਰਹੀ ਹੈ ਉਹ ਬਹੁਤ ਸਲਾਹੁਣਯੋਗ ਹੈ ਅਤੇ ਉਹਨਾਂ ਵਲੋਂ ਵੀ ਇਸ ਸੇਵਾ ਲਈ ਪੂਰਨ ਸਹਿਯੋਗ ਜਾਰੀ ਰਹੇਗਾ । ਇਸ ਮੌਕੇ ਰਾਜ ਕੁਮਾਰ ਖਹਿਰਾ ,ਅਸ਼ਵਨੀ ਮਹਿਰਾ , ਸਰਬਣ ਮਹਿਰਾ , ਰਾਕੇਸ਼ ਕੋਲ ਡਰਿੰਕਸ , ਰਵੀ ਸ਼ਰਮਾ ,ਸ਼ਿੰਦਾ ਸਾਈਕਲ ਵਾਈਕਸ ਵਾਲੇ, ਹਿੰਮਤ ਭਗਤ , ਬੌਬੀ ਭਗਤ, ਰਾਜਨ ਭਗਤ ,ਪ੍ਰਮੋਦ ਕੁਮਾਰ ਯੋਗੀ ,, ਲਾਡੀ ਭਗਤ ,ਰਵੀ ਆਨੰਦ ,ਰਾਕੇਸ਼ ਆਨੰਦ ,ਕੰਨੂ ਆਨੰਦ ,ਅਰੁਣ ਆਨੰਦ ,ਮੋਨੂੰ ਬਰਾੜ ,ਅਤੇ ਰੋਹਿਤ ਕੌਸ਼ਲ ਵੀ ਮੌਜੂਦ ਸਨ 

About Author

Leave A Reply

WP2Social Auto Publish Powered By : XYZScripts.com