Wednesday, March 12

ਲੁਧਿਆਣਾ ਇੰਪਰੂਵਮੈਂਟ ਟਰੱਸਟ ਸਿਟੀ ਸੈਂਟਰ ਸਕੈਮ 2 ਨੂੰ ਬੇਨਕਾਬ ਕਰਨ ਲਈ ਐਡਵੋਕੇਟ ਬਿਕਰਮ ਸਿੰਘ ਸਿੱਧੂ ਦਾ ਭਗਵਾਨ ਵਾਲਮੀਕਿ ਸੇਵਕ ਸੰਘ ਕਰੇਗਾ ਸਨਮਾਨ …. ਰਵੀ ਬਾਲੀ

ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ )- ਕਾਂਗਰਸ ਸਰਕਾਰ ਦੇ ਕਰਿੰਦਿਆਂ, ਭੂ ਮਾਫੀਆ ਤੇ ਭ੍ਰਿਸ਼ਟ ਆਗੂਆਂ ਨੇ ਸਰਕਾਰੀ ਜਾਇਦਾਦਾਂ ਨੂੰ ਲੁੱਟਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਐਡਵੋਕੇਟ ਸਰਦਾਰ ਬਿਕਰਮ ਸਿੰਘ ਸਿੱਧੂ ਨੇ ਇਹਨਾਂ ਦੀ ਲੁੱਟ ਨੂੰ ਬੇਨਕਾਬ ਕਰਦਿਆਂ ਸਿਟੀ ਸੈਂਟਰ ਸਕੈਮ 2 ਦਾ ਘਪਲਾ ਜਨਤਾ ਦੇ ਸਾਹਮਣੇ ਉਜਾਗਰ ਕਰ ਦਿੱਤਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਰਵੀ ਬਾਲੀ ਪ੍ਰਧਾਨ ਭਗਵਾਨ ਵਾਲਮੀਕਿ ਸੇਵਕ ਸੰਘ ਨੇ ਕਿਹਾ ਕਿ ਉਹ ਐਡਵੋਕੇਟ ਬਿਕਰਮ ਸਿੰਘ ਸਿੱਧੂ ਦੀ ਤਹਿ ਦਿਲੋਂ ਕਦਰ ਕਰਦੇ ਹਨ ਜਿਹਨਾਂ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ  ਕਿ ਉਹਨਾਂ ਦੀ ਸੱਚੀ ਸੁੱਚੀ ਲਗਨ ਤੇ ਮਿਹਨਤ ਸਦਕਾ ਲੁਧਿਆਣਾ ਵਾਸੀਆਂ ਦੀ 350 ਕਰੋੜ ਰੁਪਏ ਦੀ ਸਰਕਾਰੀ ਜਾਇਦਾਦ ਕੌਡੀਆਂ ਦੇ ਭਾਅ ਵਿਕਣ  ਤੋਂ ਬਚਾ ਲਈ ਹੈ  ਅਤੇ ਭ੍ਰਿਸ਼ਟ ਰਾਜ ਨੇਤਾਵਾਂ ਤੇ ਭੂ ਮਾਫੀਆ ਨੂੰ ਮੂੰਹ ਦੀ ਖਾਣੀ ਪਈ ਹੈ । ਸ੍ਰੀ ਰਵੀ ਬਾਲੀ ਨੇ ਕਿਹਾ ਕਿ ਜਲਦ ਹੀ ਭਗਵਾਨ ਵਾਲਮੀਕਿ ਸੇਵਕ ਸੰਘ ਵਲੋਂ ਹੱਕ ਸੱਚ ਤੇ ਸਮਾਜ ਦੀ ਲੜਾਈ ਲੜਨ ਵਾਲੇ  ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦਾ ਇਸ ਵੱਡੀ ਜਿੱਤ ਲਈ  ਅਤੇ ਭ੍ਰਿਸ਼ਟ ਕਾਂਗਰਸੀ ਆਗੂਆਂ ਤੇ ਭੂ-ਮਾਫੀਆ ਨੂੰ ਕਟਹਿਰੇ ਵਿੱਚ ਨੰਗਾ ਕਰਨ ਲਈ ਜਿਲ੍ਹਾ ਪੱਧਰ ਤੇ ਵੱਡੇ ਸਮਾਗਮ ਦਾ ਆਯੋਜਨ ਕਰਕੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਤਾਂ ਜੋ ਸਮਾਜ ਵਿੱਚ ਅਜਿਹੇ ਆਗੂ ਵੱਧ ਚੜ੍ਹ ਕੇ ਸਮਾਜ ਦੇ ਹਿਤਾਂ ਦੀ ਰਾਖੀ ਲਈ ਆਪਣੀ ਆਵਾਜ਼ ਬੁਲੰਦ ਕਰ ਸਕਣ । ਇਸ ਮੌਕੇ ਖਾਸਤੌਰ ਤੇ ਸ਼ਿਵ ਸੋਨੀ ਰਾਸ਼ਟਰੀ ਸਲਾਹਕਾਰ ਭਾਵਾਧਸ , ਐਡਵੋਕੇ

About Author

Leave A Reply

WP2Social Auto Publish Powered By : XYZScripts.com