Wednesday, March 12

ਵਿਜੈ ਦਾਨਵ ਵਲੋਂ ਆਲ ਇੰਡੀਆ ਪੰਜਾਬ ਸਾਊਂਡ ਡੀਜੇ ਲਾਇਡ ਭੰਗੜਾ ਗਰੁੱਪ ਐਸੋਸੀਏਸ਼ਨ ਦੀ ਕੀਤੀਆ ਗਈਆ ਨਿਯੁਕਤੀਆਂ

ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ ): ਆਲ ਇੰਡੀਆ ਪੰਜਾਬ ਸਾਊਂਡ ਡੀਜੇ ਲਾਇਡ ਭੰਗੜਾ ਗਰੁੱਪ ਐਸੋਸੀਏਸ਼ਨ ਦੀ ਇੱਕ ਮੀਟਿੰਗ ਸੰਸਥਾ ਦੇ ਮੁੱਖ ਸਰਪ੍ਰਸਤ ਵੀਰੇਸ਼ ਵਿਜੇ ਦਾਨਵ, ਸਰਪ੍ਰਸਤ ਅਰੁਣ ਬੇਦੀ ਅਤੇ ਪੰਜਾਬ ਪ੍ਰਧਾਨ ਸੁਖ ਸ਼ੇਰਪੁਰ ਦੀ ਦੀ ਅਗਵਾਈ ਵਿਚ ਸਥਾਨਕ ਹੋਟਲ ਵਿਖੇ ਹੋਈ। ਇਸ ਮੀਟਿੰਗ ਐਸੋਸੀਏਸ਼ਨ ਦੇ ਸਰਪ੍ਰਸਤ ਚੌਧਰੀ ਯਸ਼ਪਾਲ,  ਤੋਂ ਇਲਾਵਾ ਐਸਸੀਏਸ਼ਨ ਦੇ ਹੋਰ ਅਹੁਦੇਦਾਰਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਵਿਜੈ ਦਾਨਵ ਵਲੋਂ ਆਲ ਇੰਡੀਆ ਪੰਜਾਬ ਸਾਊਂਡ ਡੀਜੇ ਲਾਇਟ ਭੰਗੜਾ ਗਰੁੱਪ ਐਸੋਸੀਏਸ਼ਨ ਦੀ ਪ੍ਰਮੁੱਖ ਨਿਯੁਕਤੀਆਂ ਵੀ ਕੀਤੀਆ ਗਈਆਂ ਜਿਸ ਵਿਚ ਮੈਡਮ ਗਗਨਦੀਪ ਕੌਰ ਅਲੀਸ਼ਾ ਨੂੰ ਇਸਤਰੀ ਵਿੰਗ ਦਾ ਜਿਲ੍ਹਾ ਇੰਚਾਰਜ ਅਤੇ ਸੁਨੀਲ ਕੁਮਾਰ ਸੋਨੂੰ ਨੂੰ ਲੁਧਿਆਣਾ ਜ਼ਿਲ੍ਹਾ ਦਾ ਪ੍ਰਧਾਨ ਲਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਟੀਮ ਵਿਚ ਵਾਧਾ ਕਰਦੇ ਹੋਏ ਰਣਜੀਤ ਸਿੰਘ ਐਸੋਸੀਏਸ਼ਨ  ਦਾ ਬੁਲਾਰਾ ਨਿਯੁਕਤ ਕੀਤਾ ਗਿਆ। ਇਸ ਮੌਕੇ ਵਿਜੈ ਦਾਨਵ ਅਤੇ ਚੌਧਰੀ ਯਸ਼ਪਾਲ ਵਲੋਂ ਜਿਥੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਉਥੇ ਹੀ ਉਨ੍ਹਾਂ ਨੂੰ ਮੁਬਾਰਦਬਾਦ ਵੀ ਦਿੱਤੀ ਗਈ। ਇਸ ਮੌਕੇ ਵਿਜੈ ਦਾਨਵ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਨਵ ਨਿਯੁਕਤ ਅਹੁਦੇਦਾਰ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਐਸੋਸੀਏਸ਼ਨ ਦੀ ਤਰੱਕੀ ਲਈ ਦਿਨ ਰਾਤ ਇਕ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ’ਚ ਐਸੋਸੀਏਸ਼ਨ ਵਲੋਂ ਇਕ ਲਾ ਮਿਸਾਲ ਰੋਸ ਮਾਰਚ ਕੀਤਾ ਗਿਆ ਸੀ ਜਿਸ ਅੱਗੇ ਝੁਕਦੇ ਹੋਏ ਪੰਜਾਬ ਸਰਕਾਰ ਵਲੋਂ ਤੁਰੰਤ ਐਸੋਸੀਏਸ਼ਨ  ਦੀਆਂ ਮੰਗਾਂ ਨੂੰ ਮੰਨਣਾ ਪਿਆ ਸੀ ਅਤੇ ਉਨ੍ਹਾਂ ਨੇ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਸ ਵਿਚ ਤਾਲਮੇਲ ਬਣਾ ਕੇ ਚੱਲਣ ਕਿਉਂਕਿ ਆਪਸੀ ਤਾਲਮੇਲ ਹੀ ਨਾਲ ਰਿਸ਼ਤੇ ਤੇ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ ਤੇ ਕੋਈ ਵੀ ਸੰਸਥਾ ਮਜ਼ਬੂਤੀ ਨਾਲ ਕੰਮ ਕਰ ਸਕਦੀ ਹੈ। ਇਸ ਮੌਕੇ ਮੋੋਹਾਲੀ ਦੇ ਪ੍ਰਧਾਨ ਅਮਰਜੀਤ ਜੋਲੀ, ਚੇਅਰਮੈਨ ਅਰੁਣਦੀਪ ਲਵੀ, ਮਿੰਟੂ ਦਰਦੀ , ਅਰਵਿੰਦਰ ਵਿਲੀਅਮ, ਅਨਿਲ ਬਜਾਜ, ਟੋਨੀ, ਜਗਦੀਸ਼, ਸਤਵਿੰਦਰ ਕੁਮਾਰ, ਟੀਨਾ ਵਰਮਾ, ਹੀਨਾ ਖਾਨ, ਜਸਮੀਨ ਢਿੱਲੋਂ, ਤਮੰਨਾ, ਕਪਿਲ ਢਿੱਲੋਂ ਆਦਿ ਹਾਜਰ ਸਨ।

About Author

Leave A Reply

WP2Social Auto Publish Powered By : XYZScripts.com