- ਕਈ ਮਹੀਨੇ ਬੀਤਣ ਦੇ ਬਾਵਜੂਦ ਬੈਂਸ ਉਪਰ ਕਾਰਵਾਈ ਨਾ ਹੋਣਾ ਅਫ਼ਸੋਸ ਦੀ ਗੱਲ
ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ )- ਸੀਨੀਅਰ ਅਕਾਲੀ ਆਗੂ ਹਰੀਸ਼ ਰਾਏ ਢਾਂਡਾ ਨੇ ਕਿਹਾ ਹੈ ਕਿ ਲੋਕ ਇਨਸਾਫ ਪਾਰਟੀ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਰੇਪ ਦੇ ਦੋਸ਼ ਲਗਾਉਣ ਵਾਲੀ ਮਹਿਲਾ ਨੂੰ ਉਹ ਇਨਸਾਫ ਦਿਵਾ ਕੇ ਹੀ ਦਮ ਲੈਣਗੇ। ਜਿਨ੍ਹਾਂ ਨੇ ਮਾਮਲੇ ਨੂੰ ਲੈ ਕੇ ਪੁਲੀਸ ਅਤੇ ਸਰਕਾਰ ਦੇ ਰਵੱਈਏ ਉੱਪਰ ਵੀ ਨਾਖੁਸ਼ੀ ਪ੍ਰਗਟਾਈ ਹੈ, ਜਿਹੜੇ ਮਾਮਲੇ ਵਿਚ ਅਦਾਲਤ ਵੱਲੋਂ ਆਦੇਸ਼ ਦੇਣ ਦੇ ਬਾਵਜੂਦ ਵੀ ਹਾਲੇ ਤਕ ਬੈਂਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੇ ਹਨ।ਪੁਲੀਸ ਕਮਿਸ਼ਨਰ ਲੁਧਿਆਣਾ ਦਫ਼ਤਰ ਦੇ ਬਾਹਰ ਬੀਤੇ ਕਈ ਮਹੀਨਿਆਂ ਤੋਂ ਧਰਨੇ ਤੇ ਬੈਠੀ ਬਲਾਤਕਾਰ ਪੀੜਤ ਮਹਿਲਾ ਦੇ ਸਮਰਥਨ ਵਿੱਚ ਪਹੁੰਚੇ ਢਾਂਡਾ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਮਾਮਲੇ ਨੂੰ ਲੈ ਕੇ ਪੁਲੀਸ ਅਤੇ ਸਰਕਾਰ ਤੇ ਪੱਖਪਾਤੀ ਰਵੱਈਆ ਅਪਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇੱਥੇ ਜੋ ਵੀ ਬੰਦਾ ਪਹੁੰਚਿਆ ਹੈ, ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਹੁੰਚਿਆ ਹੈ। ਢਾਂਡਾ ਨੇ ਕਿਹਾ ਕਿ ਬਲਾਤਕਾਰ ਦੀ ਪੀੜਤ ਮਹਿਲਾ ਬੀਤੇ ਕਈ ਮਹੀਨਿਆਂ ਤੋਂ ਪੁਲੀਸ ਕਮਿਸ਼ਨਰ ਦੇ ਦਫ਼ਤਰ ਬਾਹਰ ਧਰਨੇ ਤੇ ਬੈਠੀ ਹੈ। ਲੇਕਿਨ ਉਸਨੂੰ ਹਾਲਤ ਇਨਸਾਫ਼ ਨਹੀਂ ਮਿਲਿਆ। ਜਿਸਨੂੰ ਪਹਿਲਾਂ ਕੇਸ ਦਰਜ ਕਰਵਾਉਣ ਵਾਸਤੇ ਜੱਦੋ-ਜਹਿਦ ਕਰਨੀ ਪਈ ਅਤੇ ਹੁਣ ਉਸਦੀ ਗ੍ਰਿਫ਼ਤਾਰੀ ਨਹੀਂ ਕੀਤੀ ਜਾ ਰਹੀ। ਜੋ ਅਫ਼ਸੋਸ ਦੀ ਗੱਲ ਹੈ।$ਜਦਕਿ ਇਸ ਦੇ ਉਲਟ ਮਹਿਲਾ ਦਾ ਸਮਰਥਨ ਕਰਨ ਵਾਲੇ ਲੋਕਾਂ ਖਿਲਾਫ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਸਦੇ ਪਿਤਾ ਅਤੇ ਭਤੀਜੀ ਉਪਰ ਵੀ ਹਮਲੇ ਹੋ ਚੁੱਕੇ ਹਨ। ਜਿਸ ਮਾਮਲੇ ਚ ਬੈਂਸ ਨੂੰ ਮੰਤਰੀ ਅਤੇ ਸਰਕਾਰ ਦੀ ਸ਼ਹਿ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਉਹ ਮਾਮਲੇ ਚ ਹੁਣ ਪੁਲਸ ਕਮਿਸ਼ਨਰ ਕੋਲੋਂ ਇਨਸਾਫ ਬਈ ਚੱਲੇ ਹਨ, ਜਿਨ੍ਹਾਂ ਦਾ ਪੈਟਰਨ ਬੁੱਤ ਪ੍ਰੋਫੈਸ਼ਨਲ ਰਿਹਾ ਹੈ।