Friday, May 9

ਕਮਿਸ਼ਨਰ ਪੁਲਿਸ ਸ. ਨੌਨਿਹਾਲ ਸਿੰਘ ਅਤੇ DIG ਗੁਰਪ੍ਰੀਤ ਸਿੰਘ ਭੁੱਲਰ ਦਾ ਅਹੁਦਾ ਸੰਭਾਲਣ ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ

ਲੁਧਿਆਣਾ (ਸੰਜੇ ਮਿੰਕਾ)- ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਸ. ਨੌਨਿਹਾਲ ਸਿੰਘ IPS, ਕਮਿਸ਼ਨਰ ਪੁਲਿਸ ਲੁਧਿਆਣਾ ਅਤੇ ਸ. ਗੁਰਪ੍ਰੀਤ ਸਿੰਘ ਭੁੱਲਰ IPS, DIG  ਲੁਧਿਆਣਾ ਰੇਂਜ਼ ਨੂੰ ਅਹੁਦਾ ਸੰਭਾਲਣ ‘ਤੇ ਜੀ ਆਇਆ ਕਿਹਾ ਅਤੇ ਸਵਾਗਤ ਕੀਤਾ ਗਿਆ। ਇਸ ਸਮੇਂ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਲੁਧਿਆਣਾ ਵਿਚ ਅਮਨ ਅਤੇ ਸ਼ਾਂਤੀ ਦਾ ਮਾਹੌਲ ਬਣਿਆ ਰਹੇਗਾ ਅਤੇ ਕਾਨੂੰਨੀ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾਵੇਗੀ। ਉਹਨਾਂ ਹੋਰ ਕਿਹਾ ਕਿ ਰਿਟਾਇਡ ਪੁਲਿਸ ਕਰਮੀ ਹਰ ਹਾਲਤ ਵਿੱਚ ਆਪ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਾਰਜ ਕਰਨ ਲਈ ਤਿਆਰ ਹਨ। ਇਸ ਸਮੇਂ ਇੰਸਪੈਕਟਰ ਮੇਜਰ ਸਿੰਘ ਪ੍ਰਧਾਨ, ਐਸ. ਐਸ. ਸੰਧੂ ਕਮਾਂਡਰ ਰਿਟਾਇਡ, ਗੁਰਜੀਤ ਸਿੰਘ ਰੋਮਾਣਾ ਐਸ ਪੀ ਰਿਟਾਇਡ, ਇੰਸਪੈਕਟਰ ਸੁਖਵੀਰ ਸਿੰਘ ਵਾਈਸ ਪ੍ਰਧਾਨ, ਇੰਸਪੈਕਟਰ ਅਮਰਜੀਤ ਸਿੰਘ ਵਾਈਸ ਪ੍ਰਧਾਨ ਹਾਜ਼ਰ ਸਨ।  ਵੱਲੋਂ – ਗੁਰਜੀਤ ਸਿੰਘ ਰੋਮਾਣਾ, ਐਸ ਪੀ ਰਿਟਾਇਡ 99154 00546

About Author

Leave A Reply

WP2Social Auto Publish Powered By : XYZScripts.com