
ਲੁਧਿਆਣਾ (ਸੰਜੇ ਮਿੰਕਾ)- ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਪੂਰਬੀ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਂਦੇ ਹੋਏ ਅੱਜ ਵਾਰਡ ਨੰ -13 ਅਤੇ ਵਾਰਡ ਨੰ -15 ਵਿੱਚ ਪੈਂਦੀ ਟਿੱਬਾ ਰੋਡ ਤੋਂ ਕੱਕਾ ਧੋਲਾ ਪਿੰਡ ਤੱਕ ਕੁੱੜੇ ਦੇ ਡੰਪ ਵਿੱਚੋਂ ਨਿਕਲਦੀ ਕੱਚੀ ਸੜਕ ਤੇ ਸੀਮੇਟ ਦੀ ਸੜਕ ਬਨਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ । ਇਸ ਮੌਕੇ ਤੇ ਵਿਧਾਇਕ ਸੰਜੇ ਤਲਵਾੜ ਜੀ ਨੇ ਦੱਸਿਆ ਕਿ ਟਿੱਬਾ ਰੋਡ ਤੇ ਪਹਿਲਾ ਬਣੀ ਹੋਈ ਪੁਰਾਣੀ ਲੂਕ ਦੀ ਸੜਕ ਉੱਪਰ ਸੀਮੇਂਟ ਦੀ ਸੜਕ ਜੀ.ਟੀ. ਰੋਡ ਤੋਂ ਲੈ ਕੇ ਲੇਇਅਰ ਵੈਲੀ ਤੱਕ ਲੱਗਭਗ 05 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ । ਲੇਇਰ ਵੈਲੀ ਟਿੱਬਾ ਰੋਡ ਤੋਂ ਅੱਗੇ ਪੈਂਦੀ ਕੱਚੀ ਸੜਕ ਜਿਹੜੀ ਕਿ ਡੰਪ ਦੇ ਵਿੱਚੋ ਨਿਕਲ ਕੇ ਕੱਕਾ ਧੋਲਾ ਪਿੰਡ ਵੱਲ ਜਾਦੀ ਹੈ , ਇਸ ਸੜਕ ਤੇ ਵੀ ਸੀਮੇਂਟ ਦੀ ਸੜਕ ਬਨਾਈ ਜਾ ਰਹੀ ਹੈ।ਇਹ ਸੜਕ ਲੱਗਭਗ 1.15 ਕਰੋੜ ਰੁੱਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ।ਇਸ ਦਾ ਕੰਮ 02 ਮਹੀਨਿਆਂ ਵਿੱਚ ਖਤਮ ਕੀਤਾ ਜਾਵੇਗਾ । ਇਸ ਕੱਚੀ ਸੜਕ ਨੂੰ ਬਨਾਉਣ ਦੀ ਮੰਗ ਲੋਕਾਂ ਵੱਲੋਂ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ , ਕਿਉਂਕਿ ਕੱਚੀ ਸੜਕ ਹੋਣ ਕਰਕੇ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਇਸ ਸੜਕ ਤੋਂ ਨਿਕਲਣ ਲਈ ਕਾਫੀ ਮੁਸ਼ਕਿਲ ਪੇਸ਼ ਆਉਂਦੀਆ ਸਨ । ਨਗਰ ਨਿਗਮ ਦੀਆ ਕੁੱੜਾ ਚੁੱਕਣ ਵਾਲੀਆਂ ਗੱਡੀਆਂ ਵੀ ਇਸ ਕੱਚੀ ਸੜਕ ਰਾਹੀ ਡੰਪ ਤੱਕ ਕੁੱੜਾ ਸੁੱਟਣ ਜਾਦੀਆ ਹਨ । ਨਗਰ ਨਿਗਮ ਦੀਆ ਗੱਡੀਆ ਵੀ ਬਰਸਾਤਾਂ ਦੇ ਦਿਨਾਂ ਵਿੱਚ ਇਸ ਰਸਤੇ ਤੋਂ ਨਹੀਂ ਨਿਕਲ ਸੱਕਦੀਆ ਸਨ , ਤੇ ਉਹ ਕੁੱੜਾ ਡੰਪ ਦੇ ਬਾਹਰ ਹੀ ਸੁੱਟ ਕੇ ਚਲੀਆ ਜਾਦੀਆ ਸਨ । ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਆਉਂਦੀ ਸੀ । ਇਸ ਸੜਕ ਦੇ ਬਨਣ ਨਾਲ ਨਗਰ ਨਿਗਮ ਦੀਆ ਕੁੜੇ ਵਾਲੀਆ ਗੱਡੀਆ ਹੁਣ ਬਰਸਾਤਾਂ ਦੇ ਦਿਨਾਂ ਵਿੱਚ ਵੀ ਸਿਧਿਆ ਕੁੱੜੇ ਦੇ ਡੰਪ ਤੱਕ ਜਾ ਸੱਕਣ ਗਇਆ । ਇਸ ਤੋਂ ਇਲਾਵਾ ਇਸ ਸੜਕ ਦੇ ਨਾਲ ਲੱਗਦੀ ਕੱਚੀ ਸੜਕ ਜਿਹੜੀ ਕਿ ਵਾਰਡ ਨੰ -15 ਵਿੱਚੋ ਟਿੱਬਾ ਰੋਡ ਤੋਂ ਸ਼ੁਰੂ ਹੋ ਕੇ ਤਾਜਪੁਰ ਰੋਡ ਤੱਕ ਜਾਦੀ ਹੈ , ਇਸ ਸੜਕ ਦਾ ਕੰਮ ਵੀ ਇਸੇ ਮਹੀਨੇ ਸ਼ੁਰੂ ਕਰਵਾਇਆ ਜਾਵੇਗਾ । ਇਸ ਮੌਕੇ ਤੇ ਕੌਂਸਲਰ ਪਤੀ ਸਤੀਸ਼ ਮਲਹੋਤਰਾ , ਸਤਨਾਮ ਸਿੰਘ ਸੱਤਾ , ਮਲਕੀਤ ਆਲਮ , ਹਨੀ ਸ਼ਰਮਾ , ਅੰਕੁਰ ਅਗਰਵਾਲ , ਫਿਰੋਜ ਸੈਫੀ , ਹਾਜੀ ਨੁਸ਼ਾਦ , ਹਾਜੀ ਇਨਾਮ , ਹਾਜੀ ਅਸ਼ਰਫ , ਹਬੀਬ ਅਹਮਦ , ਬਿਟਾ ਸਰਪਚ , ਇੰਤਜਾਰ ਮੁਸਤਕੀਮ , ਰਈਸ ਅਹਮਦ , ਮੁਲਾਨਾ ਸਰਵਰ , ਸੇਰਦਿਨ ਸੈਫੀ , ਰਾਜਨ ਟੰਡਨ , ਅਸ਼ੋਕ ਸੌਬ ਦੀਪ ਗੁਰਵਿੰਦਰ ਰੰਧਾਵਾ , ਪੰਮੀ ਤਲਵਾੜ , ਅੰਕਿਤ ਮਲਹੋਤਰਾ , ਕੰਵਲਜੀਤ ਸਿੰਘ ਬੋਬੀ , ਕਪਿਲ ਮਹਿਤਾ , ਪ੍ਰਵੀਨ ਚੋਪੜਾ , ਮਨੋਜ ਪਾਠਕ , ਜੇਮਸ ਗਿੱਲ , ਬਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ ।