Friday, May 9

ਅੱਜ ਲੱਗਣਗੇ 283 ਸਥਾਨਾ ਤੇ ਕੋਵਿਡ 19 ਦੇ ਟੀਕੇ

ਲੁਧਿਆਣਾ (ਸੰਜੇ ਮਿੰਕਾ)- ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋ ਮਿਤੀ 5 ਸਤੰਬਰ 2021 ਨੂੰ ਲਗਾਏ ਜਾ ਰਹੇ ਵੈਕਸੀਨੇਸ਼ਨ ਕੈਪ ਦੇ ਸਬੰਧ ਵਿਚ ਤਿਆਰੀਆ ਮੁਕੰਮਲ ਕਰ ਲਈਆ ਗਈਆ ਹਨ।ਉਨਾ ਦੱਸਿਆ ਕਿ ਜਿਲਾ ਲੁਧਿਆਣਾ ਦੇ ਵਿਚ ਕੁੱਲ 283 ਵੈਕਸੀਨੇਸ਼ਨ ਸਾਈਟਾ ਬਣਾਈਆ ਗਈਆ ਹਨ ਜਿਨਾ ਤੇ ਕੋਵਿਡ 19 ਦਾ ਮੁਫਤ ਟੀਕਾਕਰਨ ਕੀਤਾ ਜਾਵੇਗਾ।ਟੀਕਾਕਰਨ ਦੇ ਦੌਰਾਨ ਕੋਵਿਡ ਸਬੰਧੀ ਹਦਾਇਤਾ ਨੂੰ ਧਿਆਨ ਵਿਚ ਰੱਖਦੇ ਹੋਏ ਟੀਕਾਕਰਨ ਕੀਤਾ ਜਾਵੇਗਾ।ਅੱਗੇ ਜਾਣਕਾਰੀ ਦਿੰਦੇ ਹੋਏ ਉਨਾ ਕਿਹਾ ਕਿ ਲੁਧਿਆਣਾ ਦੇ ਅਰਬਨ ਇਲਾਕੇ ਵਿਚ 70 ਵੈਕਸੀਨੇਸ਼ਨ ਸਾਈਟਸ, ਖੰਨਾ ਦੇ ਵਿਚ 7 ਵੈਕਸੀਨੇਸ਼ਨ ਸਾਈਟਸ, ਜਗਰਾਓ ਦੇ ਵਿਚ 3 ਵੈਕਸੀਨੇਸ਼ਨ ਸਾਈਟਸ, ਸਮਰਾਲਾ ਦੇ ਵਿਚ 3 ਵੈਕਸੀਨੇਸ਼ਨ ਸਾਈਟਸ,ਰਾਏਕੋਟ 2 ਵੈਕਸੀਨੇਸ਼ਨ ਸਾਈਟਸ, ਕੂੰਮਕਲਾਂ 22 ਵੈਕਸੀਨੇਸ਼ਨ ਸਾਈਟਸ,ਹਠੂਰ 22 ਵੈਕਸੀਨੇਸ਼ਨ ਸਾਈਟਸ, ਪੱਖੋਵਾਲ 23 ਵੈਕਸੀਨੇਸ਼ਨ ਸਾਈਟਸ,ਪਾਇਲ 10 ਵੈਕਸੀਨੇਸ਼ਨ ਸਾਈਟਸ,ਮਲੌਦ 10 ਵੈਕਸੀਨੇਸ਼ਨ ਸਾਈਟਸ,ਮਾਨੂੰਪੁਰ 15 ਵੈਕਸੀਨੇਸ਼ਨ ਸਾਈਟਸ,ਮਾਛੀਵਾੜਾ ਸਾਹਿਬ 11 ਵੈਕਸੀਨੇਸ਼ਨ ਸਾਈਟਸ,ਸਾਹਨੇਵਾਲ 9 ਵੈਕਸੀਨੇਸ਼ਨ ਸਾਈਟਸ,ਸੁਧਾਰ 36 ਵੈਕਸੀਨੇਸ਼ਨ ਸਾਈਟਸ,ਸਿੱਧਵਾਬੇਟ 20 ਵੈਕਸੀਨੇਸ਼ਨ ਸਾਈਟਸ ਅਤੇ ਡੇਹਲੋ ਵਿਚ 12 ਵੈਕਸੀਨੇਸ਼ਨ ਸਾਈਟਸ ਬਣਾਈਆ ਗਈਆ ਹਨ। ਉਨਾ ਦੱਸਿਆ ਕਿ ਇਨਾ ਕੈਪਾ ਵਿਚ 18 ਸਾਲ ਤੋ ਉਮਰ ਦੇ ਵਿਅਕਤੀਆ ਦਾ ਮੁਫਤ ਟੀਕਾਕਰਨ ਕੀਤਾ ਜਾਵੇਗਾ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨਾ ਟੀਕਾਕਰਨ ਕੈਪਾਂ ਵਿਚ ਕੋਵਿਡ ਦਾ ਟੀਕਾਕਰਨ ਕਰਵਾਕੇ ਇਸ ਨਾਮੁਰਾਦ ਬਿਮਾਰੀ ਨੂੰ ਮਾਤ ਦੇਣ ਲਈ ਆਪਣਾ ਅਹਿਮ ਯੋਗਦਾਨ ਪਾਇਆ ਜਾਵੇ।

About Author

Leave A Reply

WP2Social Auto Publish Powered By : XYZScripts.com