- ਸਾਨੂੰ ਆਪਣੇ ਆਪ ਨੂੰ ਤੰਦਰੁਸਤ ਰੱਖਣ ਤੇ ਬਿਮਾਰੀਆਂ ਤੋ ਬਚਾਅ ਲਈ ਪੌਸਟਿਕ ਖੁਰਾਕ ਦੀ ਬੇਹੱਦ ਲੋੜ – ਸਿਵਲ ਸਰਜਨ
ਲੁਧਿਆਣਾ, (ਸੰਜੇ ਮਿੰਕਾ) – ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋ ਪਹਿਲੀ ਤੋ ਸੱਤ ਸਤੰਬਰ ਤੱਕ ਕੌਮੀ ਨਿਊਟ੍ਰੀਸ਼ਨ ਹਫਤਾ ਮਨਾਇਆ ਜਾ ਰਿਹਾ ਹੈ ਜਿਸਦੇ ਤਹਿਤ ਜਿਲੇ ਭਰ ਵਿਚ ਸਾਰੇ ਸਿਹਤ ਕੇਦਰਾਂ ‘ਤੇ ਸਿਹਤ ਮੁਲਾਜਮਾਂ ਵਲੋ ਆਮ ਲੋਕਾਂ ਨੂੰ ਪੌਸਟਿਕ ਖੁਰਾਕ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਆਹਲੂਵਾਲੀਆ ਨੇ ਦੱਸਿਆ ਕਿ ਸਾਨੂੰ ਆਪਣੇ ਆਪ ਨੂੰ ਤੰਦਰੁਸਤ ਰੱਖਣ ਅਤੇ ਬਿਮਾਰੀਆਂ ਤੋ ਬਚਾਅ ਲਈ ਪੌਸਟਿਕ ਖੁਰਾਕ ਦੀ ਜਰੂਰਤ ਹੁੰਦੀ ਹੈ।ਪੌੋਸਟਿਕ ਖੁਰਾਕ ਦਾ ਮਤਲਬ ਇਹ ਨਹੀਂ ਕਿ ਮਹਿੰਗੇ ਪਦਾਰਥ ਹੀ ਖਾਧੇੇ ਜਾਣ, ਬਲਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਸਰੀਰ ਨੂੰ ਕਿਹੜੇ ਭੋਜਨ ਦੀ ਜਰੂਰਤ ਹੈ। ਉਨਾਂ ਦੱਸਿਆ ਕਿ ਸਾਨੂੰ ਮੌਸਮੀ ਫਲ ਅਤੇ ਸਬਜੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ ਹਨ, ਇਨ੍ਹਾਂ ਵਿਚ ਜ਼ਿਆਦਾ ਪੋਸ਼ਟਿਕਤਾ ਹੁੰਦੀ ਹੈ ਅਤੇ ਇਹ ਸੋਖੀਆ ਅਤੇ ਸਸਤੀਆਂ ਮਿਲ ਜਾਂਦੀਆਂ ਹਨ। ਉਨਾਂ ਅੱਗੇ ਦੱਸਿਆ ਕਿ ਸਾਨੂੰ ਆਪਣੇ ਆਪ ਨੂੰ ਤੁੰਦਰੁਸਤ ਰੱਖਣ ਲਈ ਸਾਦਾ ਭੋਜਨ ਹੀ ਖਾਣਾ ਚਾਹੀਦਾ ਹੈ।ਸੁੱਧ ਖੁਰਾਕ ਖਾਣ ਨਾਲ ਅਸੀ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋ ਬਚ ਸਕਦੇ ਹਾਂ ਅਤੇ ਸਾਡੇ ਸਰੀਰ ਅੰਦਰ ਬਿਮਾਰੀਆਂ ਨਾਲ ਲੜਨ ਦੀ ਸਕਤੀ ਵੱਧ ਜਾਂਦੀ ਹੈ।