Friday, May 9

ਪੀ.ਵਾਈ.ਡੀ.ਬੀ. ਦੇ ਚੇਅਰਮੈਨ ਵੱਲੋਂ ਸਾਹਨੇਵਾਲ ਹਲਕੇ ਦੇ 16 ਪਿੰਡਾਂ ‘ਚ ਨੌਜਵਾਨਾਂ ਨੂੰ ਵੰਡੀਆਂ ਖੇਡ ਕਿੱਟਾਂ

ਸਾਹਨੇਵਾਲ/ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਸਾਹਨੇਵਾਲ ਹਲਕੇ ਦੇ 16 ਪਿੰਡਾਂ ਦੇ ਨੌਜਵਾਨਾਂ ਵਿੱਚ ਖੇਡ ਕਿੱਟਾਂ ਵੰਡੀਆਂ। ਖੇਡ ਕਿੱਟਾਂ ਬਲੀਏਵਾਲ, ਮਿਆਣੀ, ਰਤਨਗੜ੍ਹ, ਫਤਿਹਗੜ੍ਹ ਜੱਟਂਾ, ਫਤਿਹਗੜ੍ਹ ਗੁੱਜਰਾਂ, ਜਿਓਣੇਵਾਲ, ਬੂਥਗੜ੍ਹ, ਕਾਲਸਾ ਕਲਾਂ, ਕਾਲਸਾ ਖੁਰਦ, ਹਾਦੀਵਾਲ, ਸੱਤੇਆਣਾ, ਭੂਪਨਾ ਘੁਮਾਣਾ, ਮਹਿਲ ਘੁਮਾਣਾ, ਖਾਨਪੁਰ ਅਤੇ ਬਹਾਦਰਪੁਰ ਦੇ ਨੌਜਵਾਨਾਂ ਨੂੰ ਸੌਂਪੀਆਂ ਗਈਆਂ. ਸ੍ਰੀ ਬਿੰਦਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਕਿਉਂਕਿ ਇਹ ਨੌਜਵਾਨਾਂ ਵਿੱਚ ਖੇਡ ਕਿੱਟਾਂ ਵੰਡ ਕੇ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਮੁਫਤ ਖੇਡ ਕਿੱਟਾਂ ਵੰਡਣ, ਟੂਰਨਾਮੈਂਟ ਆਯੋਜਿਤ ਕਰਨ, ਖਿਡਾਰੀਆਂ ਨੂੰ ਪੌਸ਼ਟਿਕ ਆਹਾਰ ਮੁਹੱਈਆ ਕਰਵਾਉਣ, ਕੋਚਾਂ ਦੀ ਨਿਯੁਕਤੀ ਅਤੇ ਬੁਨਿਆਦੀ ਢਾਂਚਾ ਉਸਾਰ ਕੇ ਪੰਜਾਬ ਭਰ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਵੱਡੇ ਪੱਧਰ ‘ਤੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਪੰਜਾਬ ਨੂੰ ਦੇਸ਼ ਦਾ ਮੋਹਰੀ ਦਰਜਾ ਦੇਣ ਵਾਲਾ ਸੂਬਾ ਬਣਾਉਣ ਲਈ ਸੂਬਾ ਸਰਕਾਰ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ।

About Author

Leave A Reply

WP2Social Auto Publish Powered By : XYZScripts.com