- ਮਾਮਲਾ ਪਹੁੰਚਿਆ ਪੁਲਸ ਦੇ ਕੋਲ
ਲੁਧਿਆਣਾ,(ਸੰਜੇ ਮਿੰਕਾ)-ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਦੀਪਕ ਸਿੰਗਲਾ ਨੇ ਜ਼ਿਲ੍ਹਾ ਮੰਡੀ ਅਫਸਰ ਦਵਿੰਦਰ ਕੁਮਾਰ ਨੂੰ ਲਿਖਤ ਸ਼ਿਕਾਇਤ ਦੇ ਕੇ ਜਲੰਧਰ ਤੋਂ ਛਪਣ ਵਾਲੀ ਹਿੰਦੀ ਅਖ਼ਬਾਰ ਦੇ ਪੱਤਰਕਾਰ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਸਬੰਧੀ ਮੰਗ ਕੀਤੀ ਸੁਪਰਵਾਈਜ਼ਰ ਦੀਪਕ ਸਿੰਗਲਾ ਨੇ ਦੱਸਿਆ ਕਿ ਪੱਤਰਕਾਰ ਉਨ੍ਹਾਂ ਦੇ ਦਫ਼ਤਰ ਦੇ ਵਿਚ ਆ ਕੇ ਐੱਮ. ਕੇ .ਫਰੂਟ ਐਂਡ ਵੈਜੀਟੇਬਲ ਦਾ ਲਾਈਸੰਸ ਬਣਵਾਉਣ ਦੇ ਮਾਮਲੇ ਨੂੰ ਲੈ ਕੇ ਦਫਤਰ ਵਿਚ ਬੈਠਿਆ ਹੋਇਆ ਸੀ ਜਦ ਕਿ ਦਸਤਾਵੇਜ਼ਾਂ ਵਿੱਚ ਕੋਈ ਕਮੀ ਕਾਰਨ ਲਾਈਸੈਂਸ ਨਹੀਂ ਬਣਿਆ ਅਤੇ ਲਾਈਸੈਂਸ ਨਾ ਬਣਨ ਕਾਰਨ ਵਿਰੋਧ ਕਰਨ ਲੱਗ ਪਿਆ ਜਦ ਕਰਮਚਾਰੀ ਵੱਲੋਂ ਉਸ ਨੂੰ ਹੌਲੀ ਬੋਲਣ ਲਈ ਕਿਹਾ ਤਦ ਉਕਤ ਪੱਤਰਕਾਰ ਨੇ ਗਾਲੀ ਗਲੋਚ ਕਰਦੇ ਹੋਏ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਦੀਪਕ ਸਿੰਗਲਾ ਨੇ ਉਕਤ ਪੱਤਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਾ ਕਰਦੇ ਹੋਏ ਆਪਣੇ ਸਾਥੀ ਕਰਮਚਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਮਾਰਕੀਟ ਮਾਰਕੀਟ ਕਮੇਟੀ ਦੇ ਸਕੱਤਰ,ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਧਿਆਨ ਵਿੱਚ ਇਹ ਸਾਰਾ ਮਾਮਲਾ ਲਿਆਂਦਾ ਗਿਆ ਜਿਸ ਤੇ ਮਾਰਕੀਟ ਕਮੇਟੀ ਦੇ ਸਕੱਤਰ ਹਰਮਿੰਦਰਪਾਲ ਸਿੰਘ ਅਤੇ ਚੇਅਰਮੈਨ ਦਰਸ਼ਨ ਲਾਲ ਬਵੇਜਾ ਨੇ ਪੁਲਸ ਥਾਣਾ ਸਲੇਮ ਟਾਬਰੀ ਨੂੰ ਲਿਖਤ ਸ਼ਿਕਾਇਤ ਦਿੱਤੀ ਜਿਸ ਵਿੱਚ ਦੀਪਕ ਸਿੰਗਲਾ ਨੇ ਕਿਹਾ ਕਿ ਉਕਤ ਪੱਤਰਕਾਰ ਨੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਅਤੇ ਮੇਰੇ ਗਿਰੇਬਾਨ ਨੂੰ ਫੜਿਆ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਮਾਰਕੀਟ ਕਮੇਟੀ ਦੇ ਸਕੱਤਰ ਅਤੇ ਚੇਅਰਮੈਨ ਦੇ ਦਫ਼ਤਰ ਦੇ ਵਿੱਚ ਆਕੇ ਕਈ ਪੱਤਰਕਾਰ ਬੈਠੇ ਰਹਿੰਦੇ ਹਨ ਜਿਸ ਕਾਰਨ ਮਾਰਕੀਟ ਕਮੇਟੀ ਦੇ ਕੰਮਾਂ ਕਾਰਾ ਵਿਚ ਕਈ ਤਰ੍ਹਾਂ ਦੀ ਮੁਸ਼ਕਲਾ ਆਉਂਦੀਆਂ ਹਨ ਅਤੇ ਦਫ਼ਤਰ ਦੀ ਸੀਕ੍ਰੇਸੀ ਵੀ ਬਾਹਰ ਜਾਂਦੀ ਹੈ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਦਵਿੰਦਰ ਕੁਮਾਰ ਨੇ ਲੁਧਿਆਣਾ ਡੀਸੀ ਨੂੰ ਲਿਖਤ ਸ਼ਿਕਾਇਤ ਦੇ ਕੇ ਪੱਤਰਕਾਰ ਦੇ ਵਿਰੁੱਧ ਕਾਰਵਾਈ ਕਰਨ ਲਈ ਮੰਗ ਕੀਤੀ ਹੈ ਉਥੇ ਹੀ ਦੂਜੇ ਪਾਸੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰਾਂ ਨੇ ਮੰਗ ਰੱਖੀ ਹੈ ਕਿ ਜਦ ਤਕ ਪੱਤਰਕਾਰ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਹ ਆਪਣਾ ਦਫ਼ਤਰੀ ਕੰਮ ਬੰਦ ਰੱਖਣਗੇ ਅਤੇ ਧਰਨਾ ਪ੍ਰਦਰਸ਼ਨ ਕਰਨਗੇ।