Wednesday, March 12

ਲੜਕੇ-ਲੜਕੀਆਂ ਲਈ ਆਰਟੀਫਿਸ਼ਲ ਇੰਟੈਲੀਜੈਂਸ ਤੇ ਡਾਟਾ ਸਾਇੰਸ ਦਾ ਮੁਫ਼ਤ ਕੋਰਸ ਕਰਨ ਲਈ ਸੁਨਹਿਰੀ ਮੌਕਾ – ਡਿਪਟੀ ਡਾਇਰੈਕਟਰ ਮਿਨਾਕਸ਼ੀ ਸ਼ਰਮਾ

  • ਕਿਹਾ! ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਕਰਵਾਇਆ ਜਾ ਰਿਹਾ ਹੈ ਇਹ ਕੋਰਸ

ਲੁਧਿਆਣਾ, (ਸੰਜੇ ਮਿੰਕਾ)  – ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਪੰਜਾਬ ਦੇ ਨੋਜਵਾਨ ਲੜਕੇ-ਲੜਕੀਆਂ ਲਈ ਆਰਟੀਫਿਸ਼ਲ ਇੰਟੈਲੀਜੇਂਸ ਅਤੇ ਡਾਟਾ ਸਾਈਂਸ ਦਾ ਮੁਫ਼ਤ ਕੋਰਸ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਨੇ ਦੱਸਿਆ ਕਿ ਇਹ ਕੋਰਸ ਆਈ.ਆਈ.ਟੀ. ਰੋਪੜ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਚਲਾਇਆ ਜਾਣਾ ਹੈ। ਇਸ ਕੋਰਸ ਦੇ 2 ਮਡਿਊਲ ਹੋਣਗੇ, ਪਹਿਲਾਂ 4 ਹਫਤਿਆਂ ਦਾ ਅਤੇ ਦੂਸਰਾ 12 ਹਫਤਿਆਂ ਦਾ ਹੋਵੇਗਾ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਕੋਰਸ ਨੂੰ ਕਰਨ ਲਈ ਵਿਦਿਆਰਥੀ ਵੱਲੋਂ 12ਵੀਂ ਕਲਾਸ ਗਣਿਤ (ਮੈਥ) ਵਿਸ਼ੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਦਿਆਰਥੀ ਹੇਠ ਦਿੱਤੇ ਲਿੰਕ ਤੇ ਅਪਲਾਈ ਕਰ ਸਕਦੇ ਹਨ। ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਰਜਿਸ਼ਟ੍ਰੇਸ਼ਨ ਲਈ WWW.PGRKAM.COM ਉੱਪਰ ਜਾ ਕੇ ਆਪਣਾ ਨਾਮ ਦਰਜ ਕਰੋ ਅਤੇ Artificial Intelligence and Data Science Upskilling course ‘ਤੇ ਅਪਲਾਈ ਕਰੋ। ਅਪਲਾਈ ਕਰਨ ਦੀ ਆਖਰੀ ਮਿਤੀ 31-08-2021 ਹੈ। ਪੂਰੀ ਜਾਣਕਾਰੀ ਲਈ ਇਸ ਲਿੰਕ   ‘ਤੇ ਵੀਡਿਓ ਨੂੰ ਜਰੂਰ ਦੇਖੋ।

About Author

Leave A Reply

WP2Social Auto Publish Powered By : XYZScripts.com