Saturday, June 28

ਮਨਪ੍ਰੀਤ ਸਿੰਘ ਬੰਟੀ ਨੇ ਦਿੱਲੀ ਕਮੇਟੀ ਚੋਣਾਂ ਜਿੱਤਣ ਦੀ ਲੱਡੂ ਵੰਡਕੇ ਮਨਾਈ ਖੁਸ਼ੀ

लुधियाना (संजय मिका,विशाल) – ਦਿੱਲੀ ਗੁ ਕਮੇਟੀ ਦੀਆਂ ਚੋਣਾਂ ਦੌਰਾਨ ਅਕਾਲੀ ਦਲ ਬਾਦਲ ਨੂੰ ਬਹੁਮਤ ਮਿਲਣ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਮਨਪ੍ਰੀਤ ਸਿੰਘ ਬੰਟੀ ਨੇ ਜਿੱਤ ਦੀ ਕੂਸ਼ੀ ਵਿੱਚ ਆਪਣੇ ਸਾਥੀਆਂ ਸਮੇਤ ਲੱਡੂ ਵੰਡੇ।ਜਿਸ ਦੌਰਾਨ ਉਨਾਂ ਕਿਹਾ ਕਿ ਦਿੱਲੀ ਦੀ ਸਿੱਖ ਸੰਗਤ ਨੇ ਵੀ ਸਾਬਿਤ ਕਰ ਦਿੱਤਾ ਕਿ ਉਹ ਸ. ਬਾਦਲ ਦੇ ਨਾਲ ਹਨ ਤੇ ਜਲਦ ਹੀ ਪੰਜਾਬ ਦੇ ਲੋਕ ਵੀ ਇਸ ਗੱਲ ਤੇ ਮੌਹਰ ਲਗਾਉਣਗੇ ਕਿ ਪੰਜਾਬ ਨੂੰ ਖੁਸ਼ਹਾਲੀ ਅਤੇ ਤਰੱਕੀ ਦੇ ਰਸਤੇ ਅਗਰ ਕੋਈ ਲਿਜਾ ਸਕਦਾ ਹੈ ਤਾਂ ਉਹ ਸ.ਬਾਦਲ ਹੀ ਹਨ।ਉਨਾਂ ਕਿਹਾ ਕਿ ਵਿਰੋਧੀਆਂ ਨੇ ਬੇਸ਼ੱਕ ਜਿੰਨਾ ਮਰਜੀ ਭੰਡੀ ਪ੍ਰਚਾਰ ਕੀਤਾ ਹੋਵੇ।ਪਰੰਤੂ ਦਿੱਲੀ ਦੀਆਂ ਸੰਗਤਾਂ ਨੇ ਦੱਸ ਦਿੱਤਾ ਕਿ ਉਨਾਂ ਦਾ ਵਿਸ਼ਵਾਸ਼ ਅਕਾਲੀ ਦਲ ਬਾਦਲ ਤੇ ਹੀ ਹੈ ਤੇ ਉਹ ਸ.ਬਾਦਲ ਦੇ ਨਾਲ ਹਨ।ਬੰਟੀ ਨੇ ਕਿਹਾ ਕਿ ਇਹ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੀ ਸਿੱਖ ਸੰਗਤਾਂ ਦਾ ਮੂੰਹ ਤੋੜਵਾਂ ਜਵਾਬ ਹੈ ਕਿਉਂਕਿ ਅਕਾਲੀ ਦਲ ਬਾਦਲ ਨੂੰ ਢਾਹ ਲਾਉਣ ਦੇ ਉਨਾ ਦੇ ਮਨਸੂਬਿਆਂ ਤੇ ਪਾਣੀ ਫਿਰ ਗਿਆ ਹੈ।ਇਸ ਮੋਕੇ ਉਨਾਂ ਦੇ ਨਾਲ ਪਰਬਜੀਤ ਸਿੰਘ ਜੌਲੀ, ਗਗਨਦੀਪ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ, ਪੁਨੀਤ ਸਿੰਘ, ਰਜਿੰਦਰ ਸਿੰਘ ਰਾਜੂ, ਸਰਬਜੀਤ ਸਿੰਘ, ਕੁਲਦੀਪ ਸਿੰਘ ਮੰਗਾ, ਸੁਖਪ੍ਰੀਤ ਸਿੰਘ ਆਦਿ ਸਾਥੀ ਹਾਜਿਰ ਸਨ।

About Author

Leave A Reply

WP2Social Auto Publish Powered By : XYZScripts.com