Wednesday, March 12

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲਾਵਾਰਿਸ ਮਿਲੀ ਲੜਕੀ, ਉਸਦੇ ਮਾਪਿਆਂ ਨੂੰ ਕੀਤੀ ਸਪੁਰਦ

ਲੁਧਿਆਣਾ, (ਸੰਜੇ ਮਿੰਕਾ) – ਸ੍ਰੀ ਮੁਨੀਸ਼ ਸਿੰਗਲ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ  ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ੍ਰੀ ਪੀ.ਐਸ. ਕਾਲੇਕਾ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ-ਰੇਖ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ  ਵੱਲੋਂ ਮੁਫਤ ਕਾਨੂੰਨੀ ਸਹਾਇਤਾ ਸਕੀਮ ਅਧੀਨ ਗਠਿਤ ਵਕੀਲਾਂ ਦੇ ਪੈਨਲ ਦੀ ਸੂਚੀ ਵਿੱਚ ਦਰਜ ਐਡਵੋਕੇਟਸ ਨਾਲ ਸਮੇਂ-ਸਮੇਂ ਸਿਰ ਮੀਟਿੰਗਾਂ ਅਤੇ ਸੈਨੇਟਾਈਜੇਸ਼ਨ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਮੀਟਿੰਗਾਂ ਦੌਰਾਨ ਸਮੂਹ ਪੈਨਲ ਐਡਵੋਕੇਟ ਨੂੰ Juvenile Justice Act ਦੀਆਂ ਵੱਖ-ਵੱਖ ਧਾਰਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਪੈਨਲ ਐਡਵੋਕੇਟ ਨੂੰ ਕਿਸੇ ਲਾਵਾਰਿਸ ਬੱਚੇ ਬਾਰੇ ਸੂਚਨਾ ਮਿਲਦੀ ਹੈ ਤਾਂ ਉਸ ਬੱਚੇ ਨੂੰ ਬਾਲ ਭਲਾਈ ਕਮੇਟੀ (Child Welfare Committee), ਲੁਧਿਆਣਾ ਕੋਲ ਪੇਸ਼ ਕਰਕੇ ਬਾਲ ਘਰ (Child Home) ਵਿੱਚ ਪਹੁੰਚਾਉਣ ਅਤੇ ਉਸਦੇ ਮਾਤਾ-ਪਿਤਾ ਨੂੰ ਲੱਭਣ ਦੇ ਵੀ ਯਤਨ ਕਰਨ । ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਦਿੱਤੀ ਗਈ ਪ੍ਰੇਰਣਾ ਅਨੁਸਾਰ ਪੈਨਲ ਦੀ ਐਡਵੋਕੇਟ ਮੈਡਮ ਵਿਜੇ ਸ਼ਰਮਾ ਨੂੰ 12 ਅਗਸਤ, 2021 ਨੂੰ ਮਨੂੰ ਵਾਲੀਆ ਪਤਨੀ ਅਵਤਾਰ ਸਿੰਘ ਵਾਸੀ ਮਕਾਨ ਨੰਬਰ 75, ਗਲੀ ਨੰਬਰ 6, ਮੁੰਡੀਆਂ ਕਲਾਂ, ਲੁਧਿਆਣਾ ਵੱਲੋਂ ਸੂਚਨਾ ਦਿੱਤੀ ਗਈ ਕਿ ਉਸਨੂੰ ਇੱਕ ਲਾਵਾਰਿਸ ਲੜਕੀ ਸਮਰਾਲਾ ਚੌਂਕ, ਲੁਧਿਆਣਾ ਤੋਂ ਮਿਲੀ ਹੈ ਜੋ ਆਪਣਾ ਨਾਮ ਅਤੇ ਪਤਾ ਕੁਝ ਨਹੀਂ ਦੱਸ ਪਾ ਰਹੀ ਹੈ ।  ਡੀ.ਐਲ.ਐਸ.ਏ. ਲੁਧਿਆਣਾ ਦੀ ਪੈਨਲ ਐਡਵੋਕੇਟ ਮੈਡਮ ਵਿਜੇ ਸ਼ਰਮਾ ਵੱਲੋਂ ਇਸ ਲੜਕੀ ਨਾਲ ਤੁਰੰਤ ਸੰਪਰਕ ਕੀਤਾ ਗਿਆ ਅਤੇ ਉਸ ਲੜਕੀ ਤੋਂ ਉਸਦੇ ਮਾਤਾ-ਪਿਤਾ ਦਾ ਨਾਮ ਅਤੇ ਪਤਾ ਪੁਛਿੱਆ ਗਿਆ ਤਾਂ ਉਸਨੇ ਆਪਣਾ ਨਾਮ ਦੀਪਾ, ਮਾਤਾ ਦਾ ਨਾਮ ਸੰਗੀਤਾ ਅਤੇ ਪਿਤਾ ਦਾ ਨਾਮ ਜਗਦੀਸ਼ ਦੱਸਿਆ । ਡੀ.ਐਲ.ਐਸ.ਏ. ਲੁਧਿਆਣਾ ਦੀ ਪੈਨਲ ਐਡਵੋਕੇਟ ਮੈਡਮ ਵਿਜੇ ਸ਼ਰਮਾ ਵੱਲੋਂ ਇਸ ਲੜਕੀ ਸਬੰਧੀ ਥਾਣਾ ਡਵੀਜਨ ਨੰਬਰ 7 ਅਤੇ ਪੁਲਿਸ ਚੌਕੀ, ਕੋਰਟ ਕੰਪਲੈਕਸ, ਲੁਧਿਆਣਾ ਵਿੱਚ ਇਤਲਾਹ ਦਿੱਤੀ ਗਈ।  ਲੜਕੀ ਤੋਂ ਪੁੱਛਣ ਤੇ ਉਸਨੇ ਦੱਸਿਆ ਕਿ ਉਹ ਪਿੰਡ ਅੱਟਾ, ਤਹਿਸੀਲ ਫਿਲੌਰ, ਜਿਲ੍ਹਾ ਜਲੰਧਰ ਦੀ ਰਹਿਣ ਵਾਲੀ ਹੈ। ਲੜਕੀ ਦੇ ਦੱਸਣ ਮੁਤਾਬਕ  ।  ਡੀ.ਐਲ.ਐਸ.ਏ. ਲੁੁਧਿਆਣਾ ਦੀ ਪੈਨਲ ਐਡਵੋਕੇਟ ਮੈਡਮ ਵਿਜੇ ਸ਼ਰਮਾ ਵੱਲੋਂ ਸਬੰਧਤ ਥਾਣੇ (ਥਾਣਾ ਗੁਰਾਇਆਂ ਜਿਲ੍ਹਾ ਜਲੰਧਰ) ਦੇ ਐਸ.ਐਚ.ਓ. ਨਾਲ ਸੰਪਰਕ ਕੀਤਾ ਗਿਆ ਤਾਂ ਸਬੰਧਤ ਐਸ.ਐਚ.ਓ. ਵੱਲੋਂ ਦੱਸਿਆ ਗਿਆ ਕਿ ਇਸ ਲੜਕੀ ਦੇ ਮਾਪਿਆਂ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 111 ਮਿਤੀ 13-08-2021 ਜੇਰੇ ਧਾਰਾ 363, 366 ਆਈ.ਪੀ.ਸੀ., ਥਾਣਾ ਗੁਰਾਇਆ (ਜਿਲ੍ਹਾ ਜਲੰਧਰ) ਦਰਜ ਹੈ । ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਕ  ਡੀ.ਐਲ.ਐਸ.ਏ. ਲੁਧਿਆਣਾ ਦੀ ਪੈਨਲ ਐਡਵੋਕੇਟ ਮੈਡਮ ਵਿਜੇ ਸ਼ਰਮਾ ਵੱਲੋਂ ਇਸ ਲੜਕੀ ਦੇ ਸਹੀ ਮਾਤਾ-ਪਿਤਾ ਦੀ ਖੋਜ ਕਰਕੇ ਇਸ ਲੜਕੀ ਨੂੰ 16 ਅਗਸਤ, 2021 ਨੂੰ ਸਬੰਧਤ ਐਸ.ਐਚ.ਓ. ਅਤੇ ਹੋਰ ਪਤਵੰਤੇ ਸੱਜਣਾਂ ਦੀ ਮੌਜ਼ੂਦਗੀ ਵਿੱਚ ਉਸਦੇ ਮਾਤਾ-ਪਿਤਾ ਦੇ ਸਪੁਰਦ ਕਰ ਦਿੱਤਾ ਗਿਆ ।        

About Author

Leave A Reply

WP2Social Auto Publish Powered By : XYZScripts.com