Friday, May 9

ਫੈਡਰੇਸ਼ਨ ਗਰੇਵਾਲ ਨੇ ਦਿੱਲੀ ਚੋਣਾਂ ਚ ਮੋਰਚੇ ਸੰਭਾਲੇ ,ਭਾਈ ਗਰੇਵਾਲ ਪ੍ਰਧਾਨ ਪ੍ਰਿਤਪਾਲ ਸਿੰਘ ਮਨਪ੍ਰੀਤ ਸਿੰਘ ਬੰਟੀ ਨੇ ਕੀਤਾ ਚੋਣ ਪ੍ਰਚਾਰ

लुधियाना (विशाल, राजीव)- ਦੀਆਂ ਮਹਾਨ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਕਮੇਟੀ  ਕੌਮ ਦੀਆਂ ਭਾਵਨਾਵਾਂ ਦੇ ਹੱਕਾਂ ਲਈ ਡੱਟਵੀਂ ਲੜਾਈ ਲੜਦੀਆਂ ਆ ਰਹੀਆਂ ਹਨ । 22 ਅਗਸਤ ਨੂੰ ਦਿੱਲੀ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਪੰਥਕ ਅਤੇ ਸਿਆਸੀ ਧਿਰਾਂ ਵੱਲੋਂ ਇਨ੍ਹਾਂ ਚੋਣਾਂ ਚ ਆਪੋ ਆਪਣਾ ਦਾਅਵਾ ਪੇਸ਼ ਕੀਤਾ ਜਾ ਰਿਹਾ ਹੈ । ਪਿਛਲੇ ਦਿਨਾਂ ਚ ਮਾਨਵਤਾ ਦੀ ਸੇਵਾ ਗੁਰੂ ਸਿਧਾਂਤ ਕਿਸਾਨੀ ਸੰਘਰਸ਼ ਅਤੇ ਸਿੱਖਾਂ ਨਾਲ ਸਬੰਧਤ ਮਾਮਲਿਆਂ ਚ  ਮਨਜਿੰਦਰ ਸਿੰਘ ਸਿਰਸਾ ਤੇ ਉਸ ਦੇ ਸਾਥੀਆਂ ਨੇ ਵੱਡਾ ਰੋਲ ਅਦਾ ਕੀਤਾ ਹੈ  । ਜਿਸ ਨਾਲ ਸਿੱਖਾਂ ਦੇ ਸਨਮਾਨ ਚ ਵਾਧਾ ਹੋਇਆ ਹੈ  ਤੇ ਸੰਗਤ ਵੱਲੋਂ ਸਹਿਯੋਗ ਵੀ ਮਿਲ ਰਿਹਾ ਹੈ । ਐਤਕੀ ਦੀਆਂ ਦਿੱਲੀ ਕਮੇਟੀ ਚੋਣਾਂ ਮਨਜਿੰਦਰ ਸਿੰਘ ਸਿਰਸਾ ਦੀ ਟੀਮ ਜਿੱਤ ਦਾ ਇਤਿਹਾਸ ਦਰਜ ਕਰਾਏਗੀ  । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਪ੍ਰਧਾਨ ਪ੍ਰਿਤਪਾਲ ਸਿੰਘ ਦੂਖ ਨਿਵਾਰਨ ਸਾਹਿਬ ਨੇ  ਇਕ ਸਾਂਝੇ ਬਿਆਨ ਚ ਪ੍ਰਗਟ ਕੀਤੇ । ਭਾਈ ਗਰੇਵਾਲ ਤੇ ਪ੍ਰਧਾਨ ਨੇ ਦੱਸਿਆ ਕਿ ਅਕਾਲੀ ਦਲ ਦੇ ਖਿਲਾਫ ਚੋਣਾਂ ਲੜ ਰਹੇ ਲੋਕ ਸਿਆਸੀ ਪਾਰਟੀਆਂ ਦੇ ਹੱਥ ਠੋਕੇ ਬਣ ਕੇ ਗੁਰਦੁਆਰਾ ਪ੍ਰਬੰਧਾਂ ਤੇ ਕਾਬਜ਼ ਹੋਣਾ ਚਾਹੁੰਦੇ ਹਨ।ਦਿੱਲੀ ਦੀ ਸੰਗਤ ਅਜਿਹੀ ਸਾਜ਼ਿਸ਼ ਨੂੰ ਸਿਰੇ ਨਹੀਂ ਚੜ੍ਹਨ ਦੇਵੇਗੀ । ਇਸ ਮੌਕੇ ਅਕਾਲੀ ਉਮੀਦਵਾਰ ਜਸਬੀਰ ਸਿੰਘ ਜੱਸੀ, ਮਨਪ੍ਰੀਤ ਸਿੰਘ ਬੰਟੀ, ਇਸ਼ਟਪ੍ਰੀਤ ਸਿੰਘ, ਗੁਰਪ੍ਰੀਤ ਸਿੰਘ , ਕੁਲਜੀਤ ਸਿੰਘ ਧੰਜਲ, ਸੁਖਦੀਪ ਸਿੰਘ ਸਿੱਧਵਾਂ, ਮਨਪ੍ਰੀਤ ਸਿੰਘ ਲੁਧਿਆਣਾ ਆਦਿ ਇਸ ਮੌਕੇ ਚੋਣ ਮੁਹਿੰਮ ਚ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com