Wednesday, March 12

ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭੀਮ ਆਰਮੀ, ਆਜ਼ਾਦ ਸਮਾਜ ਪਾਰਟੀ, ਜਨਤਾ ਦਲ ਯੂਨਾਈਟਿਡ, ਜਨਤਾ ਦਲ ਸੈਕੁਲਰ, ਇੰਡੀਅਨ ਯੂਨੀਅਨ ਮੁਸਲਿਮ ਲੀਗ ਵੱਲੋਂ ਮਿਲ ਕੇ ਤੀਜੇ ਫਰੰਟ ਦਾ ਪੰਜਾਬ ਅੰਦਰ ਗਠਨ।

  • ਅਗਾਮੀ ਵਿਧਾਨ ਸਭਾ ਚੋਣਾਂ ਚ ਪੰਜਾਬ ਨੂੰ ਰਵਾਇਤੀ ਪਾਰਟੀਆਂ ਤੋਂ ਕਰਵਾਇਆ ਜਾਵੇਗਾ ਮੁਕਤ-ਰਾਜੀਵ ਕੁਮਾਰ ਲਵਲੀ   
  • ਵਿਧਾਨ ਸਭਾ ਚੋਣਾਂ ਵਿੱਚ ਤੀਜਾ ਮੋਰਚਾ ਜਿੱਤ ਦਰਜ ਕਰਕੇ ਬਣਾਏਗਾ ਆਮ ਲੋਕਾਂ, ਮਜ਼ਦੂਰਾਂ, ਗ਼ਰੀਬਾਂ ਅਤੇ ਦਲਿਤਾਂ ਦੇ ਹੱਕ ਪੂਰਨ ਵਾਲੀ ਸਰਕਾਰ-ਆਜ਼ਾਦ ਸਮਾਜ ਪਾਰਟੀ  
  • ਤੀਜੇ ਮੋਰਚੇ ਦੀ ਸਰਕਾਰ ਬਣਦਿਆਂ ਹੀ ਕਿਸਾਨੀ ਮਸਲੇ ਕੀਤੇ ਜਾਣਗੇ ਪਹਿਲ ਦੇ ਅਧਾਰ ਤੇ ਹੱਲ-ਰਾਜੀਵ ਕੁਮਾਰ ਲਵਲੀ
    ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ )- ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤੀਜੇ ਮੋਰਚੇ ਦਾ ਗਠਨ ਕਰ ਦਿੱਤਾ ਗਿਆ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਜਨਤਾ ਦਲ ਯੂਨਾਈਟਿਡ, ਜਨਤਾ ਦਲ ਸੈਕੁਲਰ, ਇੰਡੀਅਨ ਯੂਨੀਅਨ ਮੁਸਲਿਮ ਲੀਗ, ਭੀਮ ਆਰਮੀ ਤੇ ਆਜ਼ਾਦ ਸਮਾਜ ਪਾਰਟੀ ਇਹਦੇ ਨਾਲ ਹੋਰ ਕਈ ਹਮਖ਼ਿਆਲੀ ਪਾਰਟੀਆਂ ਮਿਲ ਕੇ 2022 ਵਿਧਾਨ ਸਭਾ ਚੋਣਾਂ ਲੜਨਗੀਆਂ, ਪਾਰਟੀ ਦੇ ਪੰਜਾਬ ਪ੍ਰਧਾਨ ਸ੍ਰੀ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਤੀਜੇ ਮੋਰਚੇ ਦਾ ਗਠਨ ਰਿਵਾਇਤੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਬੀਤੇ ਕਈ ਸਾਲਾਂ ਤੋਂ ਪੰਜਾਬ ਵਾਸੀਆਂ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਨੂੰ ਖਤਮ ਕਰਨ ਲਈ ਕੀਤਾ ਗਿਆ ਹੈ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਮੋਰਚਾ ਸਰਕਾਰ ਬਣਾ ਕੇ ਆਮ ਲੋਕਾਂ ਅਤੇ ਦਲਿਤਾਂ ਗ਼ਰੀਬ ਮਜ਼ਦੂਰਾਂ ਦੇ ਹੱਕ ਦੀ ਗੱਲ ਕਰੇਂਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੰਜਾਬੀਆਂ ਅਤੇ ਪੰਜਾਬੀਅਤ ਨੂੰ ਬਚਾਉਣ ਦੇ ਲਈ ਇਸ ਮੋਰਚੇ ਦਾ ਗਠਨ ਕੀਤਾ ਗਿਆ, ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਰਵਾਇਤੀ ਪਾਰਟੀਆਂ ਤੋਂ ਬਦਲ ਦੇ ਰੂਪ ਵਿੱਚ ਇਹ ਤੀਜਾ ਮੋਰਚਾ ਮਿਲੇਗਾ ਜਿਸ ਤੇ ਉਹ ਵਿਸ਼ਵਾਸ ਕਰ ਸਕਣਗੇ। ਇਸ ਦੌਰਾਨ ਪੰਜਾਬ ਦੇ  ਪ੍ਰਭਾਰੀ ਐਮਐਲ ਤੋਮਰ ਨੇ ਕਿਹਾ ਕਿ ਦੇਸ਼ ਭਰ ਵਿੱਚ ਸ੍ਰੀ ਚੰਦਰਸ਼ੇਖਰ ਆਜ਼ਾਦ ਦੀ ਅਗਵਾਈ ਵਿੱਚ ਆਜ਼ਾਦ ਸਮਾਜ ਪਾਰਟੀ ਦੇਸ਼ ਭਰ ਦੇ ਵਿੱਚ ਆਪਣੇ ਪੈਰ ਪਸਾਰ ਰਹੀ ਹੈ ਜਿਸ ਦਾ ਨਤੀਜੇ ਕਾਰਨ ਹੀ ਇਹ ਗੱਠਜੋੜ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੰਜਾਬ ਦੀ ਬਿਹਤਰੀ ਲਈ ਸਾਰਥਕ ਕਦਮ ਸਾਬਿਤ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿਚ ਤੀਜੇ ਮੋਰਚੇ ਦੀ ਸਰਕਾਰ ਬਣਨ ਤੇ ਉਹ ਕਿਸਾਨਾਂ ਦਾ ਮਸਲਾ ਵੀ ਹੱਲ ਕਰਵਾਉਣਗੇ, ਕਿਓਂਕਿ ਦੇਸ਼ ਦਾ ਅੰਨਦਾਤਾ ਅੱਜ ਆਪਣੀ ਹੱਕੀ ਮੰਗਾਂ ਦੀ ਲੜਾਈ ਦਿੱਲੀ ਦੇ ਬਰਡਰਾਂ ਤੇ ਲੜ ਰਹੇ ਨੇ। ਇਸ ਤੋਂ ਇਲਾਵਾ ਐਡਵੋਕੇਟ ਇੰਦਰਜੀਤ ਸਿੰਘ ਇੰਚਾਰਜ ਮਾਲਵਾ ਜ਼ੋਨ ਏਐਸਪੀ, ਰਾਮ ਸਿੰਘ ਬਲੀਨਾ ਇੰਚਾਰਜ ਦੋਆਬਾ ਏਐੱਸਪੀ, ਹੈਪੀ ਕੈਂਥ ਪ੍ਰਧਾਨ ਯੂਥ ਏਐੱਸਪੀ ਜਲੰਧਰ, ਸਤਨਾਮ ਸਿੰਘ ਬਾਹਮਣੀਵਾਲ ਪ੍ਰਧਾਨ ਜਲੰਧਰ ਏਐੱਸਪੀ, ਕੁਲਵੰਤ ਸਿੰਘ ਪ੍ਰਧਾਨ ਪਟਿਆਲਾ ਏਐੱਸਪੀ, ਹਰਿੰਦਰ ਸਿੰਘ ਧੂਰੀ ਪ੍ਰਧਾਨ ਸੰਗਰੂਰ ਏਐਸਪੀ ਵੀ ਬੈਠਕ ਦੇ ਦੌਰਾਨ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਅਤੇ ਤੀਜੇ ਮੋਰਚੇ ਨੂੰ ਪੰਜਾਬ ਚ ਹੋਰ ਮਜ਼ਬੂਤ ਕਰਨ ਲਈ ਵਚਨਬੱਧਤਾ ਦੁਹਰਾਈ।

About Author

Leave A Reply

WP2Social Auto Publish Powered By : XYZScripts.com