ਲੁਧਿਆਣਾ, (ਸੰਜੇ ਮਿੰਕਾ) – ਸਰਕਾਰੀ ਆਈ.ਟੀ.ਆਈ. (ਲੜਕੀਆ) ਲੁਧਿਆਣਾ ਵਿਖੇ ਸ਼ੈਸਨ 2021-2022 ਲਈ ਕੋਵਿਡ-19 ਦੀਆ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਨਲਾਈਨ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਆਈ.ਟੀ.ਆਈ. ਦੇ ਪ੍ਰਿਸੀਪਲ ਸ.ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵਿਖੇ ਕਰਾਫਟਮੈਨ ਸਕੀਮ ਅਧੀਨ ਕਟਾਈ, ਸਿਲਾਈ, ਕਢਾਈ, ਕੰਪਿਊਟਰ, ਫੈਸ਼ਨ ਡਿਜਾਇੰਨ ਤਕਨਾਲੋਜੀ ਅਤੇ ਟੀਚਰ ਟ੍ਰੇਨਿੰਗ ਟਰੇਡਾਂ ਵਿੱਚ ਦਾਖਲਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰ ਦੁਆਰਾ ਚਲਾਈ ਗਈ ਨਵੀਂ ਸਕੀਮ ਡੀ.ਐਸ.ਟੀ. (ਡਿਊਲ ਸਿਸਟਮ ਟ੍ਰੇਨਿੰਗ) ਅਧੀਨ Sewing Technology (ਕਟਾਈ ਸਿਲਾਈ), Surface Ornamentation Technique (ਕਢਾਈ) ਟਰੇਡਾਂ ਦਾ ਦਾਖਲਾ ਵੀ ਕੀਤਾ ਜਾ ਰਿਹਾ ਹੈ ਅਤੇ ਘੱਟ ਆਮਦਨ ਵਾਲੇ ਐਸ.ਸੀ. ਸਿਖਿਆਰਥੀਆ ਦੀ ਟ੍ਰੇਨਿੰਗ ਮੁਫਤ ਹੋਵੇਗੀ। ਸਿਖਿਆਰਥੀਆ ਲਈ ਬੱਸ ਪਾਸ ਦੀ ਸਹੂਲਤ ਸਰਕਾਰ ਵੱਲੋ ਦਿੱਤੀ ਜਾਵੇਗੀ। ਸੰਸਥਾ ਦੇ ਪ੍ਰਿੰਸੀਪਲ ਵੱਲੋ ਦੱਸਿਆ ਗਿਆ ਕਿ ਜੋ ਸਿਖਿਆਰਥੀ ਡੀ.ਐਸ.ਟੀ. ਸਕੀਮ ਅਧੀਨ ਕੋਰਸ ਪਾਸ ਕਰਨਗੇ ਉਹਨਾ ਦੀ ਪਲੇਸਮੈਂਟ 100 ਫੀਸਦੀ ਯਕੀਨੀ ਬਣਾਈ ਜਾਵੇਗੀ। ਇਹ ਸਾਰੇ ਕੋਰਸ ਭਾਰਤ ਸਰਕਾਰ ਵੱਲੋ ਮਾਨਤਾ ਪ੍ਰਾਪਤ ਹਨ। 13 ਅਗਸਤ, 2021 ਤੋਂ ਸਪਾਟ ਰਾਊਂਡ ਰਾਹੀਂ ਸੰਸਥਾ ਵਿਖੇ ਪਹਿਲਾਂ ਆਉ ਤੇ ਪਹਿਲਾਂ ਪਾਉ ਅਧੀਨ ਸਿੱੱਧਾ ਦਾਖਲਾ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ 97790-44994 ਤੇ 98557-00903 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
Previous Article75ਵੇਂ ਸੁਤੰਤਰਤਾ ਦਿਵਸ ਮੌਕੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਵਿਖੇ ਲਹਿਰਾਉਣਗੇ ਰਾਸ਼ਟਰੀ ਤਿਰੰਗਾ
Next Article ਮਿਸ਼ਨ ਫਤਿਹ- ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 8466 ਸੈਂਪਲ ਲਏ