Sunday, May 11

ਪੁਲਿਸ ਕਮਿਸ਼ਨਰ ਵੱਲੋਂ ਪਟਵਾਰੀਆ ਦੀ ਪ੍ਰੀਖਿਆ ਲਈ ਨਿਰਧਾਰਤ ਸਾਰੇ ਕੇਦਰਾਂ ਦੇ ਇਰਦ-ਗਿਰਦ ਪੰਜ ਜਾਂ ਪੰਜ ਤੋ ਵੱਧ ਵਿਅਕਤੀਆ ਦੇ ਇਕੱਠੇ ਹੋਣ ‘ਤੇ ਪਾਬੰਦੀ

  • ਇਹ ਹੁਕਮ ਕੱਲ ਪ੍ਰੀਖਿਆ ਸਮੇਂ ਤੱਕ ਰਹੇਗਾ ਲਾਗੂ

ਲੁਧਿਆਣਾ, (ਸੰਜੇ ਮਿੰਕਾ) – ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਨੇ ਜਾਬਤਾ ਫੌਜਦਾਰੀ ਸੰਘਤਾ ਦੀ ਧਾਰਾ 144 ਸੀ.ਆਰ.ਪੀ.ਸੀ 1973 ਦੀ ਧਾਰਾ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਪੁਲਿਸ ਕਮਿਸਨਰੇਟ ਲੁਧਿਆਣਾ ਦੇ ਏਰੀਆ ਵਿਚ ਪੈਂਦੇ ਪਟਵਾਰੀਆ ਦੀ ਪ੍ਰੀਖਿਆ ਲਈ ਨਿਰਧਾਰਤ ਸਾਰੇ ਕੇਦਰਾਂ ਦੇ ਇਰਦ ਗਿਰਦ ਪੰਜ ਜਾਂ ਪੰਜ ਤੋ ਵੱਧ ਵਿਅਕਤੀਆ ਦੇ ਪ੍ਰੀਖਿਆ ਸਮੇ ਦੌਰਾਨ ਪ੍ਰੀਖਿਆ ਕੇਂਦਰ ਤੋ 200 ਮੀਟਰ ਦੇ ਅੰਦਰ ਜਾਣ ਜਾਂ ਇਕੱਠੇ ਹੋਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਸ੍ਰੀ ਅਗਰਵਾਲ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਪੰਜਾਬ ਸਰਕਾਰ ਵੱਲੋ ਮਹਿਕਮਾ ਮਾਲ ਵਿੱਚ ਪਟਵਾਰੀਆ ਦੀ ਭਰਤੀ ਸਬੰਧੀ ਮਿਤੀ 08-08-2021 ਨੂੰ ਪ੍ਰੀਖਿਆ ਲਈ ਜਾ ਰਹੀ ਹੈ। ਇਸ ਪ੍ਰੀਖਿਆ ਸਬੰਧੀ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਵੱਖ ਵੱਖ ਥਾਵਾਂ ਤੇ ਪ੍ਰੀਖਿਆ ਕੇਦਰ ਨਿਰਧਾਰਤ ਕੀਤੇ ਗਏ ਹਨ। ਇਸ ਪ੍ਰੀਖਿਆ ਨੂੰ ਸ਼ਾਤੀ ਪੂਰਵਕ ਨਿਪਰੇ ਚਾੜਨ ਲਈ ਅਤੇ ਬਿਨ੍ਹਾਂ ਕਿਸੇ ਦਖਲ ਅੰਦਾਜੀ ਦੇ ਸਬੰਧਤ ਕੇਦਰਾਂ ਦੇ ਇਰਦ ਗਿਰਦ ਵਿਆਪਕ ਪ੍ਰਬੰਧ ਕਰਨ ਦੀ ਜਰੂਰਤ ਹੈ, ਤਾਂ ਜੋ ਪ੍ਰੀਖਿਆ ਕੇਦਰਾਂ ਦੇ ਇਰਦ ਗਿਰਦ ਆਮ ਪਬਲਿਕ ਆਦਿ ਇਕੱਠੇ ਨਾ ਹੋ ਸਕਣ ਅਤੇ ਕੋਈ ਅਜਿਹੀ ਅਣ-ਸੁਖਾਵੀ ਘਟਨਾ ਨਾ ਵਾਪਰੇ ਜਿਸ ਨਾਲ ਪ੍ਰੀਖਿਆ ਦੀ ਪਵਿੱਤਰਤਾ ਭੰਗ ਹੋਵੇ।

About Author

Leave A Reply

WP2Social Auto Publish Powered By : XYZScripts.com