Tuesday, May 13

ਟਿੱਕਾ ਵੱਲੋਂ ਮੁੱਖ ਸਕੱਤਰ ਨੂੰ ਲੁਧਿਆਣਾ ਦੇ ਸਾਈਕਲ ਆਰ. ਐਂਡ ਡੀ. ਸੈਂਟਰ ਨੂੰ ਸਾਈਕਲ ਤਕਨਾਲੋਜੀ ਲਈ ਅੰਤਰਰਾਸ਼ਟਰੀ ਕੇਂਦਰ ਵਿੱਚ ਅਪਗ੍ਰੇਡ ਕਰਨ ਦੀ ਤੁਰੰਤ ਲੋੜ ਬਾਰੇ ਸੌਂਪਿਆ ਮੰਗ ਪੱਤਰ

ਲੁਧਿਆਣਾ, (ਸੰਜੇ ਮਿੰਕਾ, ਰਾਜੀਵ) – ਪੰਜਾਬ ਮੀਡੀਅਮ ਇੰਡਸਟਰੀਅਲ ਡਿਵੈਲਪਮੈਂਟ ਬੋਰਡ (ਪੀ.ਐਮ.ਆਈ.ਡੀ.ਬੀ.) ਦੇ ਚੇਅਰਮੈਨ ਸ.ਅਮਰਜੀਤ ਸਿੰਘ ਟਿੱਕਾ ਵੱਲੋਂ ਅੱਜ ਆਲ ਇੰਡੀਆ ਸਾਈਕਲ ਨਿਰਮਾਤਾ ਐਸੋਸੀਏਸ਼ਨ ਦੇ ਪ੍ਰਧਾਨ ਸ. ਓਂਕਾਰ ਸਿੰਘ ਪਾਹਵਾ ਦੇ ਨਾਲ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨਾਲ ਮੁਲਾਕਾਤ ਕੀਤੀ ਅਤੇ ਲੁਧਿਆਣਾ ਦੇ ਸਾਈਕਲ ਆਰ. ਐਂਡ ਡੀ. ਸੈਂਟਰ ਨੂੰ ਸਾਈਕਲ ਤਕਨਾਲੋਜੀ ਲਈ ਅੰਤਰਰਾਸ਼ਟਰੀ ਕੇਂਦਰ ਵਿੱਚ ਅਪਗ੍ਰੇਡ ਕਰਨ ਦੀ ਤੁਰੰਤ ਜ਼ਰੂਰਤ ਬਾਰੇ ਇੱਕ ਮੰਗ ਪੱਤਰ ਸੌਂਪਿਆ। ਮੁੱਖ ਸਕੱਤਰ ਨਾਲ ਮੀਟਿੰਗ ਵਿੱਚ ਸ. ਟਿੱਕਾ ਨੇ ਕਿਹਾ ਕਿ ਸਾਈਕਲ ਤਕਨਾਲੋਜੀ ਲਈ ਇੰਟਰਨੈਸ਼ਨਲ ਸੈਂਟਰ ਫਾਰ ਸਾਈਕਲ ਤਕਨਾਲੋਜੀ ਵਿਸ਼ਵ ਪੱਧਰੀ ਅਤੇ ਸਕੇਲ ਨਿਰਮਾਣ ਦੇ ਯੁਗ ਦੀ ਸੁਰੂਆਤ ਕਰੇਗਾ ਜਿਸਦੇ ਤਹਿਤ 2025 ਤੱਕ 50 ਮਿਲੀਅਨ ਸਾਈਕਲਾਂ ਪ੍ਰਤੀ ਸਾਲ ਤਿਆਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸਦਾ ਉਦੇਸ਼ ਨਾ ਸਿਰਫ ਪਾੜੇ ਨੂੰ ਦੂਰ ਕਰਨਾ ਹੈ, ਬਲਕਿ ਸਾਈਕਲ ਡਿਜ਼ਾਈਨ, ਵਿਕਾਸ ਅਤੇ ਪ੍ਰਦਰਸ਼ਨ, ਟੈਸਟਿੰਗ ਅਤੇ ਪ੍ਰਮਾਣੀਕਰਣ, ਐਡਿਟਿਵ ਨਿਰਮਾਣ (ਡਿਜੀਟਲ, ਐਲਓਟੀ ਅਤੇ 3 ਡੀ ਪ੍ਰਿੰਟਰ, ਆਦਿ) ਲਈ ਕੇਂਦਰ ਨੂੰ ਵਿਸ਼ਵ ਪੱਧਰੀ ਬਣਾਉਣਾ ਹੈ। ਉਨ੍ਹਾਂ ਮੁੱਖ ਸਕੱਤਰ ਨੂੰ ਬੇਨਤੀ ਕੀਤੀ ਕਿ ਉਹ ਪ੍ਰਸਤਾਵ ‘ਤੇ ਵਿਚਾਰ ਕਰਨ ਅਤੇ ਇਹ ਮੁੱਦਾ ਭਾਰਤ ਸਰਕਾਰ ਕੋਲ ਚੁੱਕਣ।

About Author

Leave A Reply

WP2Social Auto Publish Powered By : XYZScripts.com