Wednesday, March 12

ਸਪੈਸ਼ਲ ਕੋਵਿਡ ਵੈਕਸੀਨੇਸ਼ਨ ਕੰਪੇਨ ਦੌਰਾਨ 78 ਸ਼ੈਸਨਾ ਤੇ 774 ਗਰਭਵਤੀ ਔਰਤਾਂ ਅਤੇ 651 ਦੁੱਧ ਪਿਲਾਉਣ ਵਾਲੀਆ ਮਾਵਾਂ ਨੂੰ ਲਗਾਇਆ ਗਿਆ ਕੋਵਿਡ ਦਾ ਟੀਕਾ

ਲੁਧਿਆਣਾ (ਸੰਜੇ ਮਿੰਕਾ, ਰਾਜੀਵ)  – ਸਿਵਲ ਸਰਜਨ ਲੁਧਿਆਣਾ ਡਾ ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਦੀਆ ਮਾਂਵਾਂ ਦੇ ਕਰੋਨਾ ਤੋ ਬਚਾਉ ਸਬੰਧੀ ਟੀਕਕਰਨ (ਕਰੋਨਾ ਵੈਕਸੀਨ) ਲਈ ਅੱਜ ਵਿਸ਼ੇਸ ਕੈਪਾਂ ਦਾ ਆਯੋਜਨ ਕੀਤਾ ਗਿਆ ਜਿਸ ਵਿਚ 774 ਗਰਭਵਤੀ ਔਰਤਾਂ ਅਤੇ 651 ਦੁੱਧ ਪਿਲਾਉਣ ਵਾਲੀਆ ਮਾਵਾਂ ਨੂੰ ਕੋਵਿਡ ਵੈਕਸੀਨ (ਕੋਵੈਕਸੀਨ) ਲਗਾਈ ਗਈ।ਉਨਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰੀ ਖੇਤਰ ਵਿਚ 339 ਗਰਭਵਤੀ ਔਰਤਾਂ ਅਤੇ ਪੇਡੂ ਖੇਤਰ ਵਿਚ 435 ਗਰਭਤਵੀ ਔਰਤਾਂ ਨੂੰ ਕੋਵਿਡ ਦਾ ਟੀਕਾ ਲਗਾਇਆ ਗਿਆ।ਇਸੇ ਤਰਾਂ ਸ਼ਹਿਰੀ ਖੇਤਰ ਵਿਚ 386 ਦੁੱਧ ਪਿਲਾਉਣ ਵਾਲੀਆ ਮਾਵਾਂ ਅਤੇ ਪੇਡੂ ਖੇਤਰ ਵਿਚ 265 ਦੁੱਧ ਪਿਲਾਉਣ ਵਾਲੀਆ ਮਾਵਾਂ ਨੂੰ ਕੋਵਿਡ ਦਾ ਟੀਕਾ ਲਗਾਇਆ ਗਿਆ।ਉਨਾ ਦੱਸਿਆ ਕਿ ਅੱਜ਼ ਲਿਾ ਲੁਧਿਆਣਾ ਦੇ ਵਿਚ ਕੁੱਲ 78 ਸ਼ੈਸ਼ਨ ਸਾਈਟਸ ਬਣਾਈਆ ਗਈਆ ਸਨ ਜਿਨਾ ਤੇ ਮਾਹਿਰ ਕਰਮਚਾਰੀਆ ਵੱਲੋ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆ ਮਾਵਾਂ ਦਾ ਟੀਕਾਕਰਨ ਕੀਤਾ ਗਿਆ।ਉਨਾ ਦੱਸਿਆ ਕੋਵਿਡ ਦੀ ਦੂਜੀ ਲਹਿਰ ਦੌਰਾਨ ਬਹੁਤ ਸਾਰੀਆ ਗਰਭਵਤੀ ਔਰਤਾਂ ਇਸ ਦੀ ਚਪੇਟ ਵਿਚ ਆਈਆ ਸਨ ਅਤੇ ਕਈ ਔਰਤਾਂ ਦੀ ਇਸ ਦੌਰਾਨ ਮੌਤ ਵੀ ਹੋ ਗਈ ਸੀ, ਸੋ ਇਸੇ ਨੂੰ ਧਿਆਨਹਿੱਤ ਰੱਖਦੇ ਸਿਹਤ ਵਿਭਾਗ ਵੱਲੋ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆ ਮਾਵਾਂ ਦੇ ਟੀਕਾਕਰਨ ਲਈ ਵਿਸ਼ੇਸ਼ ਕੈਪ ਲਗਾਏ ਜਾ ਰਹੇ ਹਨ ਕਿਉਕਿ ਜੇਕਰ ਭਵਿੱਖ ਵਿਚ ਕੋਵਿਡ ਦੀ ਤੀਜੀ ਲਹਿਰ ਆਉਦੀ ਹੈ ਤਾਂ ਪਹਿਲਾ ਹੀ ਕੋਵਿਡ ਦਾ ਟੀਕਾਕਰਨ ਕਰਵਾ ਚੁੱਕੀਆ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆ ਮਾਵਾਂ ਦਾ ਖਤਰਾ ਬਹੁਤ ਹੱਦ ਤੱਕ ਘੱਟ ਹੋ ਜਾਵੇਗਾ।ਉਨਾ ਦੱਸਿਆ ਕਿ ਕੋਵਿਡ ਦਾ ਟੀਕਾਕਰਨ ਬਿਲਕੁੱਲ ਸੁਰੱਖਿਅਤ ਹੈ ਅਤੇ ਭਵਿੱਖ ਵੀ ਇਸੇ ਤਰਾਂ ਦੀ ਡਰਾਇਵ ਚਲਾਕੇ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆ ਮਾਵਾਂ ਦਾ ਟੀਕਾਕਰਨ ਕੀਤਾ ਜਾਵੇਗਾ।

About Author

Leave A Reply

WP2Social Auto Publish Powered By : XYZScripts.com