Friday, May 9

ਮੁਹੰਮਦ ਗੁਲਾਬ ਵੱਲੋਂ ਗਿਆਸਪੁਰਾ ਵਿਖੇ ਕੋਵਿਡ-19 ਟੀਕਾਕਰਨ ਕੈਂਪ ਦਾ ਉਦਘਾਟਨ

ਲੁਧਿਆਣਾ,(ਸੰਜੇ ਮਿੰਕਾ)  – ਪੰਜਾਬ ਪੱਛੜੀਆਂ ਸ੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਦੇ ਉਪ-ਚੇਅਰਮੈਨ ਮੁਹੰਮਦ ਗੁਲਾਬ ਵੱਲੋਂ ਅੱਜ ਮਾਂ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਗਿਆਸਪੁਰਾ ਵਿਖੇ ਕੋਵਿਡ-19 ਟੀਕਾਕਰਣ ਕੈਂਪ ਦਾ ਉਦਘਾਟਨ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਲਾਬ ਨੇ ਕਿਹਾ ਕਿ ਇਹ ਟੀਕਾ ਵਸਨੀਕਾਂ ਨੂੰ ਜਾਨਲੇਵਾ ਵਾਇਰਸ ਤੋਂ ਬਚਾਅ ਕਰੇਗਾ ਅਤੇ ਜੇਕਰ ਕੰਮ-ਕਾਜ ਵਾਲੇ ਸਥਾਨ ‘ਤੇ ਆਪਸੀ ਤਾਲਮੇਲ ਦੌਰਾਨ ਵਾਇਰਸ ਦੇ ਚਪੇਟ ਵਿੱਚ ਆ ਵੀ ਜਾਂਦੇ ਹਨ ਤਾਂ ਇਹ ਘਾਤਕ ਨਹੀਂ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਹ ਜੀਵਨ ਦਾਨ ਦੇਣ ਵਾਲੀ ਵੈਕਸੀਨ ਇੱਕ ਹੈਲਮੇਟ ਦੀ ਤਰ੍ਹਾਂ ਕੰਮ ਕਰਦੀ ਹੈ ਜੋ ਬਾਈਕ ਸਵਾਰ ਨੂੰ ਸਿਰ ਦੀ ਸੱਟ ਤੋਂ ਬਚਾਉਂਦੀ ਹੈ ਜਿਸ ਨੂੰ ਸੜ੍ਹਕ ਹਾਦਸਿਆਂ ਦੌਰਾਨ ਮੌਤ ਦਾ ਵੱਡਾ ਕਾਰਨ ਮੰਨਿਆ ਜਾਂਦਾ ਹੈ, ਇਸੇ ਤਰ੍ਹਾਂ ਵੈਕਸੀਨ ਗੰਭੀਰਤਾ ਨੂੰ ਰੋਕਦੀ ਹੈ। ਸ੍ਰੀ ਗੁਲਾਬ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਆਪਣਾ ਟੀਕਾਕਰਣ ਕਰਵਾਉਣ ਤਾਂ ਜੋ ਅਸੀਂ ਜਲਦ ਹੀ ਇਸ ਮਹਾਂਮਾਰੀ ਦਾ ਸਫਾਇਆ ਕਰ ਸਕੀਏ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਮੁਲਕਾਂ ਵਿੱਚ ਲੋਕਾਂ ਨੇ ਤਹਿਦਿਲੋਂ ਟੀਕਾਕਰਨ ਪ੍ਰੋਗਰਾਮ ਦਾ ਸਮਰਥਨ ਕੀਤਾ ਹੈ ਅਤੇ ਉਨ੍ਹਾਂ ਦੀ ਅੱਧੀ ਆਬਾਦੀ ਨੇ ਟੀਕਾਕਰਨ ਕਰਵਾਇਆ ਹੈ ਉੱਥੇ ਕੋਵਿਡ ਪੋਜ਼ਟਿਵ ਕੇਸਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਹੁਣ ਲੁਧਿਆਣਾ ਦੇ ਲੋਕਾਂ ਨੂੰ ਅੱਗੇ ਆ ਕੇ ਵੈਕਸੀਨ ਨੂੰ ਹਥਿਆਰ ਵਜੋਂ ਧਾਰਨ ਕਰਨ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਮਹਾਂਮਾਰੀ ਨੂੰ ਰੋਕਣ ਲਈ ਜਲਦ ਤੋਂ ਜਲਦ ਨੇੜਲੀਆਂ ਸਰਕਾਰੀ/ਨਿੱਜੀ ਸਿਹਤ ਸੰਸਥਾਵਾਂ ਵਿੱਚ ਵੱਧ ਤੋਂ ਵੱਧ ਸੰਖਿਆ ਵਿੱਚ ਵੈਕਸੀਨ ਪ੍ਰਾਪਤ ਕਰਨ। ਇਸ ਮੌਕੇ ਪ੍ਰਮੁੱਖ ਤੌਰ ਤੇ ਈਸ਼ਵਰਜੋਤ ਚੀਮਾ, ਵਿਸ਼ਾਲਦੀਪ ਸੂਦ, ਅਮਿਤ ਸੂਦ, ਰਾਹੁਲ, ਪ੍ਰਮੋਦ ਚੌਬੇ, ਡਾ ਮਨੀਸ਼ ਮਿਸ਼ਰਾ, ਮੋਹਨ ਸ਼ੁਕਲਾ ਅਤੇ ਹੋਰ ਸ਼ਾਮਲ ਸਨ।

About Author

Leave A Reply

WP2Social Auto Publish Powered By : XYZScripts.com