Saturday, May 10

ਪੀ.ਵਾਈ.ਡੀ.ਬੀ. ਚੇਅਰਮੈਨ ਨੇ ਸਾਹਨੇਵਾਲ ਵਿਖੇ ਵੱਖ-ਵੱਖ ਪਿੰਡਾਂ ਨੂੰ ਸਪੋਰਟਸ ਕਿੱਟਾਂ ਵੰਡੀਆਂ

ਲੁਧਿਆਣਾ, (ਸੰਜੇ ਮਿੰਕਾ)- ਪੰਜਾਬ ਯੂਥ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਬੁੱਧਵਾਰ ਨੂੰ ਸਾਹਨੇਵਾਲ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ। ਸਾਹਨੇਵਾਲ ਦੇ ਰਿਆਨ, ਭਾਗਪੁਰ, ਕੁਲੀਵਾਲ, ਮੋਇਨਵਾਲ ਅਤੇ ਸਾਹਨੇਵਾਲ ਦੇ ਆਸ ਪਾਸ ਦੇ ਪਿੰਡਾਂ ਵਿਚ ਕਿੱਟਾਂ ਵੰਡਦਿਆਂ ਸ਼੍ਰੀ ਬਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਦੀ ਤਰੱਕੀ ਲਈ ਵਚਨਬੱਧ ਹੈ ਅਤੇ ਦੇਸ਼ ਵਿੱਚ ਖੇਡਾਂ ਪੱਖੋਂ ਪੰਜਾਬ ਨੂੰ ਇਕ ਹੱਬ ਬਣਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੀ ਸਖਸ਼ੀਅਤ ਦੇ ਸਰਵਪੱਖੀ ਵਿਕਾਸ ਵਿਚ ਸਰਗਰਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਖੇਡ ਗਤੀਵਿਧੀਆਂ ਸ਼ਾਮਲ ਕਰਕੇ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ। ਪੀਵਾਈਡੀਬੀ ਦੇ ਚੇਅਰਮੈਨ ਨੇ ਕਿਹਾ ਕਿ ਖਿਡਾਰੀਆਂ ਨੂੰ ਕਈ ਗੁਣਾਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਉਨ੍ਹਾਂ ਵਿਚੋਂ ਇਕ ਗੁਣ ਇਹ ਹੈ ਕਿ ਉਹ ਖੇਡ ਨੂੰ ਵਧੀਆ ਭਾਵਨਾ ਨਾਲ ਖੇਡੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ। ਬਿੰਦਰਾ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਯੂਥ ਸੰਪਰਕ ਪ੍ਰੋਗਰਾਮ ਅਧੀਨ ਜ਼ਿਲ੍ਹੇ ਦੇ ਸਾਰੇ ਪਿੰਡਾਂ ਦਾ ਦੌਰਾ ਕਰ ਰਹੇ ਹਨ ਅਤੇ ਪੀਵਾਈਡੀਬੀ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਖਿਡਾਰੀਆਂ ਨੂੰ ਹੋਰ ਬਿਹਤਰ ਬਣਾਉਣ ਸੰਦੇਸ਼ ਹਰ ਇੱਕ ਤੱਕ ਲੈ ਕੇ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਪਾਲ ਗਰੇਵਾਲ, ਹਰਪ੍ਰੀਤ ਗਰੇਵਾਲ, ਜੱਸਾ ਰਿਆਨ, ਮਨਦੀਪ ਸਿੰਘ ਸਾਹਨੇਵਾਲ, ਚਰਨਜੀਤ ਸਿੰਘ ਕਾਲਾ ਭਾਗਪੁਰ, ਜਸਵੀਰ ਸਿੰਘ ਕਰੌਰ, ਜੱਸਾ ਰਿਆਨ, ਜੋਬਨਦੀਪ ਸਿੰਘ ਭਾਗਪੁਰ, ਸਿਕੰਦਰ ਸਿੰਘ, ਮਨਪ੍ਰੀਤ ਸਿੰਘ ਢੇਰੀ, ਬਚਿੱਤਰ ਸਿੰਘ ਮੋਇਨਵਾਲ, ਗੁਰਪ੍ਰੀਤ ਬੈਨੀਪਾਲ, ਸੁਮਿਤ ਧੀਰ, ਸ਼ਸ਼ੀ ਰੰਜਨ ਅਤੇ ਹੋਰ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com