Saturday, May 10

ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਰਸਾਤੀ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਬਾਰੇ ਕੀਤਾ ਜਾਗਰੂਕ

ਲੁਧਿਆਣਾ, (ਸੰਜੇ ਮਿੰਕਾ)- ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਸ ਮੀਡੀਆ ਟੀਮ ਵੱਲੋਜ਼ ਗੈਸਟਰੋ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ, ਜਿੱਥੇ ਲੋਕਾਂ ਨੂੰ ਗਰਮੀ ਅਤੇ ਬਰਸਾਤਾਂ ਦੇ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਗਿਆ। ਡਾ.ਆਹਲੂਵਾਲੀਆਂ ਨੇ ਦੱਸਿਆ ਕਿ ਪੇਟ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਾਫ ਜਾਂ ਉਬਾਲਿਆ ਹੋਇਆ ਪਾਣੀ ਬਰਤਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਨਿੱਜੀ ਅਤੇ ਆਲੇ੍ਰਦੁਆਲੇ ਦੀ ਸਫਾਈ ਅਤਿ ਜ਼ਰੂਰੀ ਹੈ ਅਤੇ ਅਣ-ਢੱਕੀਆਂ ਚੀਜ਼ਾਂ, ਕੱਟੇ ਹੋਏ ਫੱਲ ਸਬਜ਼ੀਆਂ, ਜ਼ਿਆਦਾ ਪੱਕੇ ਅਤੇ ਕੱਚੇ ਫੱਲਾਂ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਟੱਟੀਆਂ – ਉਲਟੀਆਂ ਲੱਗਣ ਦੀ ਸੂਰਤ ਵਿੱਚ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਓ.ਆਰ.ਐਸ. ਅਤੇ ਜਿੰਕ ਦੀ ਵਰਤੋਂ ਕੀਤੀ ਜਾਵੇ ਅਤੇ ਜੇਕਰ ਓ.ਆਰ.ਐਸ. ਉਪਲੱਬਧ ਨਾ ਹੋਵੇ ਤਾਂ ਘਰ ਦਾ ਬਣਿਆ ਹੋਇਆ ਲੂਣ੍ਰਪਾਣੀ, ਚੀਨੀ ਅਤੇ ਨਿੰਬੂ ਦਾ ਘੋਲ ਵੀ ਲਿਆ ਜਾ ਸਕਦਾ ਹੈ ਤਾਂ ਜੋ ਸਰੀਰ ਵਿੱਚ ਹੋਣ ਵਾਲੀ ਪਾਣੀ ਦੀ ਕਮੀ ਅਤੇ ਖਣਿਜ਼ ਪਦਾਰਥਾਂ ਦੀ ਘਾਟ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਆਪਣੇ ਪਾਣੀ ਦੀ ਸਪਲਾਈ ਨੂੰ ਚੈਕ ਕੀਤਾ ਜਾਵੇ ਕਿ ਕਿੱਧਰੇ ਇਸ ਵਿੱਚ ਕੋਈ ਗੰਦਾ ਪਾਣੀ ਮਿਕਸ ਤਾਂ ਨਹੀਂ ਹੋ ਰਿਹਾ। ਜੇਕਰ ਹੋਵੇ ਤਾਂ, ਅਜਿਹੇ ਪਾਣੀ ਦੀ ਬਿਲਕੁੱਲ ਵੀ ਵਰਤੋਂ ਨਾ ਕੀਤੀ ਜਾਵੇ।

About Author

Leave A Reply

WP2Social Auto Publish Powered By : XYZScripts.com